ਐਮਰਜੈਸੀ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਜ਼ਿਲ੍ਹੇ ਦੀਆਂ ਸਮੂਹ ਪ੍ਰਾਈਵੇਟ ਨਰਸਿੰਗ ਹੋਮਜ਼ ਨੂੰ ਕਰਫਿਊ ਦੌਰਾਨ ਖੋਲ੍ਹਣ ਦੀ ਆਗਿਆ ਡੀ.ਸੀ ਮੋਗਾ

ਮੋਗਾ 28 ਮਾਰਚ (ਜਗਰਾਜ ਲੋਹਾਰਾ,ਮਿੰਟੂ ਹਿੰਮਤਪੁਰਾ)
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਵੱਲੋ ਕੋਰੋਨਾ ਵਾਈਰਸ ਖਿਲਾਫ ਛੇੜੀ ਜੰਗ ਅਤੇ ਇਸਦੀ ਚੇਨ ਨੂੰ ਤੋੜਨ ਲਈ ਜ਼ਿਲ੍ਹੇ ਵਿੱਚ ਕਰਫਿਊ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਦੀ ਲਗਾਤਾਰਤਾ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਸਮੂਹ ਪ੍ਰਾਈਵੇਟ ਨਰਸਿੰਗ ਹੋਮਜ਼ ਨੂੰ ਸਿਰਫ਼ ਐਮਰਜੈਸਜੀ ਸੇਵਾਵਾਂ ਪ੍ਰਦਾਨ ਕਰਵਾਉਣ ਦੇ ਮਕ਼ਸਦ ਲਈ ਕਰਫਿਊ ਦੌਰਾਨ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਤਾਂ ਕਿ ਜ਼ਿਲ੍ਹਾ ਵਾਸੀਆਂ ਨੂੰ

ਐਮਰਜੈਸੀ ਸਿਹਤ ਸੇਵਾਵਾਂ ਲੈਣ ਵਿੱਚ ਕੋਈ ਵੀ ਮੁ਼ਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਹ ਨਰਸਿੰਗ ਹੋਮ ਆਪਣੇ ਦਫ਼ਤਰ ਵਿੱਚ ਘੱਟ ਤੋ ਘੱਟ ਸਟਾਫ ਦੀ ਵਰਤੋ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਟਾਫ ਦੀ ਮੂਵਮੈਟ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ, ਮੋਗਾ ਵੱਲੋ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣਗੇ, ਜਿੰਨ੍ਹਾਂ ਤੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋ ਕਾਊਟਰ ਸਾਈਨ (ਪ੍ਰਤੀ ਹਸਤਾਖਰ) ਕਰਕੇ ਦਿੱਤੇ ਜਾਣਗੇ ਅਤੇ ਇਨ੍ਹਾਂ ਨੂੰ ਵੱਖਰੇ ਤੌਰ ਤੇ ਕਰਫਿਊ ਪਾਸ ਜਾਰੀ ਨਹੀ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਨਰਸਿੰਗ ਹੋਮਜ਼/ਹਸਪਤਾਲਾਂ ਨੂੰ ਕੋਈ ਵੀ ਓ.ਪੀ.ਡੀ. ਸੇਵਾਵਾਂ ਦੇਣ ਦੀ ਮਨਾਹੀ ਹੋਵੇਗੀ ਜੇਕਰ ਕੋਈ ਵੀ ਨਰਸਿੰਗ ਹੋਮ ਜਾਂ ਹਸਪਤਾਲ ਅਜਿਹਾ ਕਰਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

Leave a Reply

Your email address will not be published. Required fields are marked *