ਕੋਟ ਈਸੇ ਖਾਂ 22 ਅਕਤੂਬਰ
( ਜਗਰਾਜ ਸਿੰਘ ਗਿੱਲ)
ਕੋਟ ਈਸੇ ਖਾਂ ਧਰਮਕੋਟ ਰੋਡ ਤੇ ਕੋਈ ਪੰਜ ਕੁ ਕਿਲੋਮੀਟਰ ਦੀ ਦੂਰੀ ਤੇ ਅਲਾਈਵਾ ਡਿਸਟੀਬਿਊਟਰੀ ਉੱਪਰ ਬਣਾਏ ਜਾਣ ਵਾਲੇ ਪੁਲ ਸਬੰਧੀ ਹਲਕਾ ਵਿਧਾਇਕ ਧਰਮਕੋਟ ਦੇ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਉਸ ਵਕਤ ਬੂਰ ਪੈਂਦਾ ਨਜ਼ਰ ਆਇਆ ਜਦੋਂ ਬੀਤੇ ਕੱਲ੍ਹ ਇਸ ਨੂੰ ਬਨਾਉਣ ਲਈ ਬਕਾਇਦਾ ਇਸ ਦਾ ਨਿਰਮਾਣ ਕਾਰਜ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ । ਇਸ ਸਬੰਧੀ ਹਲਕਾ ਵਿਧਾਇਕ ਨੇ ਪ੍ਰਤੀਨਿਧ ਨਾਲ ਗੱਲ ਕਰਦਿਆਂ ਦੱਸਿਆ ਕਿ ਫਿਰੋਜ਼ਪੁਰ- ਜ਼ੀਰਾ- ਕੋਟ ਈਸੇ ਖਾਂ -ਧਰਮਕੋਟ- ਜਲੰਧਰ ਪਲੈਨ ਰੋਡ ਤੇ ਬਣਿਆ ਪੁਲ ਕਾਫ਼ੀ ਖ਼ਸਤਾ ਹਾਲਤ ਵਿੱਚ ਸੀ ਅਤੇ ਇਸ ਦੀ ਚੌੜ੍ਹਾਈ ਜੋ ਮਹਿਜ਼ ਪਹਿਲਾਂ ਕੋਈ ਸੱਤ ਮੀਟਰ ਹੀ ਸੀ ਵਧਾ ਕੇ ਬਾਰਾਂ ਮੀਟਰ ਕਰ ਦਿੱਤੀ ਗਈ ਹੈ ਦਾ ਨਿਰਮਾਣ ਕਾਰਜ ਬੀਤੇ ਕੱਲ੍ਹ ਤੋਂ ਪ੍ਰਗਤੀ ਅਧੀਨ ਹੈ ।ਉਨ੍ਹਾਂ ਦੱਸਿਆ ਕਿ ਡੇਢ ਕਰੋੜ ਦੀ ਲਾਗਤ ਨਾਲ ਬਣਨ ਵਾਲਾ ਇਹ ਪੁਲ ਇਸੇ ਸਾਲ ਦੇ ਅੰਤ ਵਿਚ ਬਣ ਕੇ ਤਿਆਰ ਹੋ ਜਾਵੇਗਾ ।ਇਸ ਸੰਬੰਧੀ ਮਹਿਕਮੇ ਦੇ ਐੱਸ. ਡੀ. ਈ ਸ੍ਰੀ ਪਰਮਿੰਦਰ ਸਿੰਘ ਮੋਗਾ ਨੇ ਦੱਸਿਆ ਕਿ ਇਹ ਕੰਮ ਪੁਗਲ ਬ੍ਰਦਰਜ਼ ਕੰਪਨੀ ਨੂੰ ਅਲਾਟ ਹੋਇਆ ਹੈ ਜਿਸ ਵੱਲੋਂ ਕੋਟ ਈਸੇ ਖਾਂ -ਧਰਮਕੋਟ ਪਲੈਨ ਰੋਡ ਦੀ ਆਰ. ਡੀ 4900ਮੀਟਰ ਤੇ ਪੁਲ ਦੇ ਨਵ ਨਿਰਮਾਣ ਦੀ ਉਸਾਰੀ ਕੀਤੀ ਜਾਣੀ ਹੈ ਜਿਹੜੀ ਕਿ ਇਸੇ ਸਾਲ ਦੇ ਅਖੀਰ ਤਕ ਪੂਰੀ ਹੋਣੀ ਨਿਸ਼ਚਿਤ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਸੜਕ ਦੇ ਦੋਨੋਂ ਪਾਸੇ ਬਕਾਇਦਾ ਦਿਸ਼ਾ ਨਿਰਦੇਸ਼ ਬੋਰਡ ਲਗਾ ਦਿੱਤੇ ਗਏ ਹਨ ਜਿਸ ਵਿੱਚ ਕੋਟ ਈਸੇ ਖ਼ਾਂ ਤੋਂ ਧਰਮਕੋਟ ਜਾਣ ਵਾਲੇ ਵਹੀਕਲ ਹੁਣ ਵਾਇਆ ਚੀਮਾ -ਕੜੀਆਲ ਹੁੰਦੇ ਹੋਏ ਇਸ ਸੜਕ ਤੇ ਚੜ੍ਹਨਗੇ ਅਤੇ ਇਸੇ ਤਰ੍ਹਾਂ ਧਰਮਕੋਟ ਤੋਂ ਕੋਟ ਈਸੇ ਖਾਂ ਜਾਣ ਵਾਲੇ ਵਾਇਆ ਕੰਡਿਆਲ -ਚੀਮਾ ਹੁੰਦੇ ਹੋਏ ਮੰਡੀ ਬੋਰਡ ਦੀ 18 ਫੁੱਟ ਚੌੜੀ ਸੜਕ ਦੀ ਵਰਤੋਂ ਕਰਦੇ ਹੋਏ ਕੋਟ ਇਸੇ ਖਾਂ ਪਹੁੰਚਣਗੇ ਜਿਸ ਨਾਲ ਉਨ੍ਹਾਂ ਨੂੰ ਮਾਮੂਲੀ ਡੇਢ ਕੁ ਕਿਲੋਮੀਟਰ ਦਾ ਵਾਧੂ ਸਫ਼ਰ ਤਹਿ ਕਰਨਾ ਪਵੇਗਾ ।ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਬਕਾਇਦਾ ਡਿਪਟੀ ਕਮਿਸ਼ਨਰ ਮੋਗਾ ਨੂੰ ਕਾਰਜਕਾਰੀ ਇੰਜਨੀਅਰ ਮੋਗਾ ਵੱਲੋਂ 21 ਅਕਤੂਬਰ ਨੂੰ ਇਕ ਲਿਖਤੀ ਪੱਤਰ ਰਾਹੀਂ ਪੰਜਾਬ ਮੰਡੀ ਬੋਰਡ ਨਾਲ ਆਪਣੀ ਪੱਧਰ ਤੇ ਰਾਬਤਾ ਕਾਇਮ ਕਰਨ ਲਈ ਵੀ ਸੂਚਿਤ ਕਰ ਦਿੱਤਾ ਗਿਆ ਹੈ ।
https://youtube.com/c/NewsPunjabDi