ਆਮ ਆਦਮੀ ਪਾਰਟੀ ਨੇ ਕੀਤਾ ਸੰਗਠਨਾਤਮਕ ਢਾਂਚੇ ਦੇ ਵਿੱਚ ਵਿਸਥਾਰ:-ਵਿਧਾਇਕ ਬਿਲਾਸਪੁਰ/ਗੁਰਵਿੰਦਰ ਡਾਲਾ  

ਮੋਗਾ 21 ਦਸੰਬਰ (ਜਗਰਾਜ ਸਿੰਘ ਗਿੱਲ)

ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਸੰਗਠਨਾਤਮਕ ਢਾਂਚੇ ਦੇ ਵਿਸਥਾਰ ਕਰਦੇ ਹੋਏ,ਅੱਜ ਪੂਰੇ ਪੰਜਾਬ ਦੇ ਵਿੱਚ ਸਰਕਲ ਇੰਚਾਰਜਾਂ ਦੀਆਂ ਨਿਯੁਕਤੀਆਂ ਕੀਤੀਆਂ ਜਿਨ੍ਹਾਂ ਵਿੱਚ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਚ ਵਿਧਾਇਕ ਬਿਲਾਸਪੁਰ ਅਤੇ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇਵਾਲਾ ਦੀ ਅਗਵਾਈ ਹੇਠ ਨਵੇਂ ਸਰਕਲ ਇੰਚਾਰਜਾਂ ਨੂੰ ਨਿਯੁਕਤ ਕੀਤਾ ਗਿਆ,ਇਨ੍ਹਾਂ ਸਰਕਲ ਇੰਚਾਰਜਾਂ ਦੀ ਨਿਯੁਕਤੀ ਦੇ ਉੱਪਰ ਗੱਲਬਾਤ ਕਰਦੇ ਹੋਏ ਗੁਰਵਿੰਦਰ ਸਿੰਘ ਡਾਲਾ ਸਾਬਕਾ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਨੇ ਦੱਸਿਆ ਕਿ ਸਾਰੇ ਹੀ ਸਰਕਲ ਇੰਚਾਰਜ ਪੁਰਾਣੇ ਵਰਕਰਾਂ ਦੇ ਵਿੱਚੋਂ ਹਨ ਅਤੇ ਪਾਰਟੀ ਦੇ ਵਫ਼ਾਦਾਰ ਸਾਥੀ ਬਹੁਤ ਹੀ ਮਿਹਨਤੀ ਅਤੇ ਜੁਝਾਰੂ ਹਨ ਅਤੇ ਦਿਨ ਰਾਤ ਪਾਰਟੀ ਲਈ ਇਕ ਕਰਨ ਵਾਲੇ ਵਰਕਰਾਂ ਨੂੰ ਸਰਕਲ ਇੰਚਾਰਜਾਂ ਦੇ ਅਹੁਦਿਆਂ ਨਾਲ ਨਿਵਾਜਿਆ ਗਿਆ,ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਨਵ ਨਿਯੁਕਤ ਸਰਕਲ ਇੰਚਾਰਜ ਵਿੱਚ ਗੁਰਪ੍ਰੀਤ ਸਿੰਘ ਕੁੱਸਾ,ਜਵਾਹਰ ਲਾਲ ਦੌਧਰ,ਪਰਮਿੰਦਰ ਸ਼ਰਮਾ,ਸੁਖਦੇਵ ਸਿੰਘ ਕਿਲੀ ਚਾਹਲ,ਨਿਰਮਲ ਸਿੰਘ ਬੁਰਜ ਹਮੀਰਾ,ਅਰਵਿੰਦ ਰਾਣਾ ਪੱਤੋ,ਜੋਗਿੰਦਰ ਸਿੰਘ ਖਾਲਸਾ ਬੁੱਟਰ ਕਲਾਂ,ਲਾਲ ਸਿੰਘ ਅਜੀਤਵਾਲ,ਜਸਬੀਰ ਸਿੰਘ ਮੱਲੇਆਣਾ ਜਸਵਿੰਦਰ ਸਿੰਘ ਧੂੜਕੋਟ ਟਾਹਲੀ,ਤਰਸੇਮ ਲਾਲ ਮਾਣੂੰਕੇ,ਕੁਲਵਿੰਦਰ ਲਿਟ ਕੋਕਰੀ,ਸਾਧ ਕੂਕਾ ਭਾਗੀਕੇ ਸਾਰੇ ਹੀ ਉੱਦਮੀ ਅਤੇ ਮਿਹਨਤੀ ਵਰਕਰ ਬਹੁਤ ਹੀ ਮਜ਼ਬੂਤੀ ਦੇ ਨਾਲ ਆਮ ਆਦਮੀ ਪਾਰਟੀ ਨੂੰ ਅੱਗੇ ਲਿਜਾ ਰਹੇ ਹਨ।

Leave a Reply

Your email address will not be published. Required fields are marked *