ਆਮ ਆਦਮੀ ਪਾਰਟੀ ਨੇ ਚੋਣ ਮੁਹਿੰਮ ਕੀਤੀ ਤੇਜ਼

ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ) ਨਗਰ ਕੌਂਸਲ ਚੋਣਾਂ ਦਾ ਬਿੱਗਲ ਵੱਜ ਚੁੱਕਾ ਹੈ ਹਰੇਕ ਪਾਰਟੀ ਆਪਣੀ ਜਿੱਤ ਲਈ  ਇਮਾਨਦਾਰ ਉਮੀਦਵਾਰ ਮੈਦਾਨ ਵਿੱਚ ਉਤਾਰ ਰਹੀ ਹੈ । ਉਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਹਰੇਕ ਵਾਰਡ ਵਿਚ ਇਮਾਨਦਾਰ ਤੇ ਲੋਕਾਂ ਦੀ ਸੇਵਾ ਕਰਨ ਵਾਲੇ ਉਮੀਦਵਾਰਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਮੌਕੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਹਲਕਾ ਧਰਮਕੋਟ ਤੋਂ ਆਪ ਦੇ ਸੀਨੀਅਰ ਆਗੂ ਸੰਜੀਵ ਕੌਸ਼ੜ ਨੇ ਦੱਸਿਆ ਕਿ ਅਸੀਂ ਕੋਟ ਈਸੇ ਖਾਂ ਦੇ 13 ਵਾਰਡਾਂ ਤੋਂ ਉਮੀਦਵਾਰ ਐਲਾਨ ਚੁੱਕੇ ਹਾਂ । ਅਤੇ ਹਰੇਕ ਉਮੀਦਵਾਰ ਬੇਦਾਗ ਤੇ ਇਮਾਨਦਾਰ ਹੈ । 70 ਸਾਲਾਂ ਤੋਂ ਅਕਾਲੀ ਅਤੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਪਾ ਕੇ ਲੋਕ ਥੱਕ ਚੁੱਕੇ ਹਨ।  ਲੋਕ ਹੁਣ ਚੰਗੀ ਅਤੇ ਇਮਾਨਦਾਰ ਪਾਰਟੀ ਨੂੰ ਪੰਜਾਬ ਵਿਚ ਲਿਆਉਣਾ ਚਾਹੁੰਦੇ ਹਨ । ਇਸੇ ਕਰਕੇ ਹੀ ਲੋਕ ਆਪ ਮੁਹਾਰੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿਚ ਵਾਧਾ ਕਰ ਰਹੇ ਹਨ । ਜੋ ਕਿ ਆਮ ਆਦਮੀ ਪਾਰਟੀ ਦੀ ਜਿੱਤ ਦਾ ਪ੍ਰਤੀਕ  ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਆਪ ਆਗੂ ਸੁਰਜੀਤ ਸਿੰਘ ਗਿੱਲ, ਬਾਬਾ ਲਖਵਿੰਦਰ ਸਿੰਘ,ਅਜੇ ਸ਼ਰਮਾ, ਪਵਨ ਰੈਲੀਆਂ,ਲਖਵਿੰਦਰ ਸਿੰਘ ਰਾਜਪੂਤ, ਪਲਵਿੰਦਰ ਪਾਂਧੀ, ਬੇਅੰਤ ਸਿੰਘ, ਹਰਮੇਸ਼ ਕੁਮਾਰ, ਕਵਲਜੀਤ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *