ਆਕਸਫੋਰਡ ਸਕੂਲ ਭਗਤਾ ਭਾਈ ਦੀ ਵਿਦਿਆਰਥਣ ਰਮਨੀਕ ਨੇ ਕੈਨੇਡਾ ਚ ਮਾਰੀਆਂ ਮੱਲਾਂ
ਆਊਟਸਟੈਡਿੰਗ ਇੰਟਰਨੈਸ਼ਨਲ ਸਟੂਡੈਂਟ ਐਵਾਰਡ ਕੀਤਾ ਹਾਸਲ
ਮੋਗਾ (ਜਗਰਾਜ ਸਿੰਘ ਗਿੱਲ)
ਭਗਤਾ ਭਾਈਕਾ ਦੀ ਜਾਣੀ-ਪਹਿਚਾਣੀ ਨਾਮਵਰ ਵਿੱਦਿਅਕ ਸੰਸਥਾ ਦਿ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਦੀ ਸੰਸਥਾ ਦੀ ਵਿਦਿਆਰਥਣ ਨੇ ਮਾਰੀਆਂ ਮੱਲਾਂ ਕੈਨੇਡਾ ਦੀ ਧਰਤੀ ਤੇ ਚਮਕਾਇਆ ਆਪਣੇ ਸਕੂਲ ਦਾ ਨਾਮ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਕੂਲ ਦੀ ਵਿਦਿਆਰਥਨ ਰਮਨੀਕ ਕੌਰ ਪੁੱਤਰੀ ਸ ਅਮਰੀਕ ਸਿੰਘ ਸਿੱਧੂ ਨਿਉਰ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਾਉਂਦੇ ਹੋਏ ‘ਦ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿੱਚ ਯੂਨੀਵਰਸਿਟੀ ਵੱਲੋਂ ਆਊਟਸਟੈਡਿੰਗ ਇੰਟਰਨੈਸ਼ਨਲ ਸਟੂਡੈਂਟ ਐਵਾਰਡ’ ਪ੍ਰਦਾਨ ਕੀਤਾ ਗਿਆ ਹੈ । ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਸੰਬੰਧੀ ਆਸਟਰੇਲੀਆ ਤੋਂ ਪੂਰੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗੁਰਮੀਤ ਸਿੰਘ ਗਿੱਲ ਨੇ ਦੱਸਿਆ ਕਿ ਸਾਡੇ ਸਕੂਲ ਦੀ ਹੋਣਹਾਰ ਸਟੂਡੈਂਟ ਰਮਨੀਕ ਨੇ ਇਸ ਐਵਾਰਡ ਨੂੰ ਹਾਸਲ ਕਰ ਕੇ ਸਕੂਲ ਦਾ ਨਾਮ ਤਾਂ ਰੌਸ਼ਨ ਕੀਤਾ ਹੀ ਹੈ ਉਸਦੇ ਨਾਲ ਪੂਰੇ ਇਲਾਕੇ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਮਨੀਕ ਨੂੰ ਜੋ ਅਵਾਰਡ ਮਿਲਿਆ ਹੈ ਉਸ ਨਾਲ ਉਹ ਲਗਭਗ 40 ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰ ਸਕਦੀ ਹੈ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਇਸ ਪ੍ਰਾਪਤੀ ਤੇ ਮਾਣ ਕਰਦੇ ਹੋਏ ਕਿਹਾ ਕਿ ਰਮਨੀਕ ਨੇ ਇਸ ਐਵਾਰਡ ਨੂੰ ਹਾਸਲ ਕਰਕੇ ਲੜਕੀਆਂ ਦਾ ਸਨਮਾਨ ਹੋਰ ਵੀ ਵਧਾ ਦਿੱਤਾ ਹੈ ਉਨ੍ਹਾਂ ਕਿਹਾ ਕਿ ਲੜਕੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ । ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ) ਚੇਅਰਮੈਨ ਹਰਗੁਰਪਰੀਤ ਸਿੰਘ ਗਗਨ ਬਰਾੜ, ਵਾਇਸ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ, ਅਤੇ ਵਿੱਤ ਸਕੱਤਰ ਗੁਰਮੀਤ ਸਿੰਘ ਸਰਪੰਚ ਨੇ ਵੀ ਰਮਣੀਕ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਧਾਰਮਿਕ ਸਿੱਖਿਆ ਲੈਂਦੇ ਹੋਏ ਨਾਲ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ।