ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ)
ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਕੋਟ ਇਸੇ ਖਾਂ ਵਿਖੇ ਹੋਈ ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵੀਰ ਸਿੰਘ ਪਾਂਧੀ ਨੇ ਕਿਹਾ ਕੀ ਜੋਂ ਸਕੂਲ ਅਧਿਆਪਕ, ਪਟਵਾਰੀ, ਕਾਨੂੰਗੋ ਹੜਤਾਲ ਤੇ ਬੈਠੇ ਹਨ ਉਹ ਹੜਤਾਲ ਨੂੰ ਵਾਪਸ ਲੈਕੇ ਆਪਣੀਆਂ ਡਿਊਟੀਆਂ ਤੇ ਆ ਜਾਣ
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਂਧੀ ਦੇ ਨਾਲ ਬਾਬਾ ਲਖਵਿੰਦਰ ਸਿੰਘ, ਪਰਮਜੀਤ ਸਿੰਘ ਔਲਖ, ਲਖਵਿੰਦਰ ਸਿੰਘ ਰਾਜਪੂਤ, ਡਾਕਟਰ ਅਵਤਾਰ ਸਿੰਘ, ਹਰਜਿੰਦਰ ਸਿੰਘ ਫੋਜੀ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਾਡੀ ਪਟਵਾਰੀ ਯੂਨੀਅਨ ਨੂੰ ਅਪੀਲ ਹੈ ਕਿ ਉਹ ਸਰਕਾਰ ਵੱਲੋਂ ਤਨਖਾਹ ਮਿਲਦੀ ਹੈ ਉਸ ਤੇ ਸਬਰ ਕਰੋ ਕਿਉਂਕਿ ਏਨੀਂ ਮੋਟੀ ਤਨਖਾਹ ਹੋਣ ਦੇ ਬਾਵਜੂਦ ਵੀ ਤੁਸੀਂ ਕੰਮ ਬਦਲੇ ਗਰੀਬ ਲੋਕਾਂ ਜਾਂ ਗਰੀਬ ਕਿਸਾਨਾਂ ਤੋਂ ਹਜ਼ਾਰਾਂ ਰੁਪਏ ਦੇ ਹਿਸਾਬ ਨਾਲ ਰਿਸ਼ਵਤ ਲੈਂਦੇ ਹੋ
ਕਿਤੇ ਇਹ ਨਾ ਹੋਵੇ ਕਿ ਤੁਹਾਡੀ ਹੜਤਾਲ ਤੁਹਾਡੇ ਲਈ ਨੁਕਸਾਨ ਦਾਇਕ ਹੋਵੇ ਕਿਉਂਕਿ ਪ੍ਰਤਾਪ ਸਿੰਘ ਕੈਰੋਂ ਵਾਲ਼ੀ ਗੱਲ ਅੱਜ ਫਿਰ ਨਾਂ ਕਰਨੀਂ ਪਵੇ
ਸਾਡੇ ਅਨੇਕਾਂ ਪੜੇ ਲਿਖੇ ਨੋਜਵਾਨ ਧੱਕੇ ਖਾ ਰਹੇ ਹਨ ਕਿਤੇ ਸਰਕਾਰ ਉਹਨਾਂ ਨੂੰ ਪਟਵਾਰੀ ਤੇ ਕਾਨੂੰਗੋ ਦੀ ਭਰਤੀ ਕਰਵਾਕੇ ਤੁਹਾਨੂੰ ਘਰ ਦਾ ਰਸਤਾ ਦਿਖਾਵੇ ਇਸ ਲਈ ਆਪਣੀ ਹੱਕ ਦੀ ਕਮਾਈ ਨਾਲ ਗੁਜ਼ਾਰਾ ਕਰੋਂ ਤੇ ਹੜਤਾਲ ਕਾਰਨ ਅਨੇਕਾਂ ਲੋਕ ਪ੍ਰੇਸ਼ਾਨ ਹੋ ਰਹੇ ਹਨ