ਧਰਮਕੋਟ (ਰਿੱਕੀ ਕੈਲਵੀ )
ਠਾਕੁਰ ਦੁਆਰਾ ਮੰਦਰ ਕਲਾਂ ਟਰੱਸਟ (ਰਜਿ.) ਨੂਰਪੁਰ ਬਜਾਰ ਧਰਮਕੋਟ ਵੱਲੋਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਤੋਂ ਮਨਜੂਰੀ ਲੈਣ ਉਪਰੰਤ ਅੱਖਾਂ ਦੀ ਫਰੀ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ ਗੁਰਦੁਆਰਾ ਸਿੰਘ ਸਭਾ, ਪੁਰਾਣਾ ਬੱਸ ਅੱਡਾ ਧਰਮਕੋਟ ਵਿਖੇ ਲਗਾਇਆ ਗਿਆ | ਕੈਂਪ ਦੌਰਾਨ ਬਾਬਾ ਗੁਰਮੀਤ ਸਿੰਘ ਖੋਸਾ ਕੋਟਲੇ ਵਾਲੇ ਵਿਸੇਸ਼ ਤੌਰ ਤੇ ਹਾਜਰ ਹੋਏ | ਜਿਸ ਵਿਚ ਲਾਈਨਜ਼ ਆਈ ਕੇਅਰ ਸੈਂਟਰ ਜੈਤੋ ਦੇ ਮਾਹਿਰ ਡਾਕਟਰਾਂ ਵੱਲੋਂ 440 ਦੇ ਕਰੀਬ ਮਰੀਜਾਂ ਦੀ ਚੈਕਅੱਪ ਕੀਤਾ ਗਿਆ | ਚੈਕਅੱਪ ਦੌਰਾਨ 40 ਦੇ ਕਰੀਬ ਮਰੀਜ ਅਪ੍ਰੈਸ਼ਨ ਲਈ ਚੁਣੇ ਗਏ | ਇਸ ਕੈਂਪ ਦੌਰਾਨ ਹੀ ਹੱਡੀਆਂ ਦੇ ਮਾਹਿਰ ਡਾ. ਅਦਿਤਿਆ ਸਿੰਗਲਾ ਵੱਲੋਂ 105 ਦੇ ਕਰੀਬ ਹੱਡੀਆਂ ਦੇ ਮਰੀਜਾਂ ਦਾ ਚੈਕਅੱਪ ਵੀ ਕੀਤਾ ਗਿਆ ਅਤੇ 60 ਦੇ ਕਰੀਬ ਮਰੀਜ਼ ਅਪ੍ਰੇਸ਼ਨ ਲਈ ਚੁਣੇ ਗਏ | ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਪ੍ਰਦਾਨ ਤਰਲੋਕੀ ਨਾਥ ਗਰੋਵਰ, ਸੂਰਤ ਸਿੰਘ ਧਰਮਕੋਟ ਨੇ ਕਿਹਾ ਕਿ ਹਰ ਸਾਲ ਟਰੱਸਟ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਜਾਂਦਾ ਹੈ, ਅੱਜ ਵੀ ਵੱਡੀ ਗਿਣਤੀ ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਟਰੱਸਟ ਵੱਲੋਂ ਫਰੀ ਅਪ੍ਰੇਸ਼ਨ ਵੀ ਕਰਵਾਏ ਜਾ ਰਹੇ ਹਨ | ਉਹਨਾ ਸਾਰੇ ਸ਼ਹਿਰ ਨਿਵਾਸੀਆਂ ਅਤੇ ਡਾਕਟਰੀ ਟੀਮਾਂ ਦਾ ਵਿਸੇਸ਼ ਧੰਨਵਾਦ ਕੀਤਾ | ਅੰਤ ਵਿਚ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲਿਆਂ ਨੇ ਉਪਰੇਸ਼ਨ ਵਾਲੇ ਮਰੀਜਾਂ ਦੀ ਬੱਸ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਡਾ. ਭਰਮਨਜੋਤ ਸਿੰਘ ਸਿੱਧੂ, ਪੰਕਜ ਗਰੋਵਰ, ਮੁਕੇਸ਼ ਸ਼ਰਮਾਂ ਪ੍ਰਧਾਨ ਗਊਸ਼ਾਲਾ, ਬਲਰਾਜ ਕੁਮਾਰ, ਮਨੀਸ਼ ਨੌਹਰੀਆ, ਜਸਵਿੰਦਰ ਸਿੰਘ, ਮੁਖਤਿਆਰ ਸਿੰਘ ਤੋਂ ਇਲਾਵਾ ਪੱਤਰਕਾਰ ਰਤਨ ਸਿੰਘ ਮਰੀਜਾਂ ਦੀ ਸੇਵਾ ਵਿਚ ਵਿਸੇਸ਼ ਤੌਰ ਤੇ ਹਾਜਰ ਰਹੇ |