ਬਿਲਾਸਪੁਰ 27 ਦਸੰਬਰ (ਮਿੰਟੂ ਖੁਰਮੀ,ਡਾ.ਕੁਲਦੀਪ)ਅਕਾਲੀ ਦਲ ਨੇ ਦਿਖਾਏ ਚਾਰ ਉਮੀਦਵਾਰਾ ਦੇ ਚਿਹਰੇ ਪੰਜਾਬ ਵਿੱਚ ਕੱਦਵਾਰ ਟਕਸਾਲੀ ਅਤੇ ਸੀਨੀਅਰ ਅਕਾਲੀ ਆਗੂਆਂ ਦੇ ਤੋੜ ਵਿਛੋੜੇ ਨੇ ਪੰਜਾਬ ਦੀ ਸਿਆਸਤ ਵਿੱਚ ਜਿੱਥੇ ਨਵੇਂ ਹਾਲਾਤ ਪੈਦਾ ਕਰ ਦਿੱਤੇ ਹਨ ਉਥੇ ਸਿਆਸੀ ਰੋਲ ਘਚੋਲ ਵਧ ਗਿਆ ਹੈ । ਇਸੇ ਦੌਰਾਨ ਅਕਾਲੀ ਦਲ ਨੇ ਚਾਰੇ ਵਿਧਾਨ ਸਭਾ ਹਲਕਿਆਂ ਤੋ ਪਾਰਟੀ ਉਮੀਦਵਾਰਾ ਦਾ ਚਿਹਰਾ ਸਾਫ ਕਰ ਦਿੱਤਾ ਅਕਾਲੀ ਦਲ ਵੱਲੋ ਧਰਮਕੋਟ ਤੋ ਜਥੇਦਾਰ ਤੋਤਾ ਸਿੰਘ ਤਾ ਉਮੀਦਵਾਰ ਹਨ ਅਤੇ ਮੋਗਾ ਹਲਕੇ ਤੋ ਬਰਜਿੰਦਰ ਸਿੰਘ ਮੱਖਣ ਬਰਾੜ ਤੇ ਬਾਘਾ ਪੁਰਾਣਾ ਤੋ ਤੀਰਥ ਸਿੰਘ ਮਾਹਲਾ ਅਤੇ ਨਿਹਾਲ ਸਿੰਘ ਵਾਲਾ ਰਾਖਾਵਾ ਤੋ ਭੁਪਿੰਦਰ ਸਿੰਘ ਸਾਹੋਕੇ ਨੂੰ ਥਾਪੀ ਮਿਲ ਚੁੱਕੀ ਹੈ । ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਨਿਊਜ਼ ਪੰਜਾਬ ਦੀ ਚੈਨਲ ਦੇ ਪੱਤਰਕਾਰਾਂ ਨਾਲ ਹਲਕਾ ਨਿਹਾਲ ਸਿੰਘ ਵਾਲਾ ਤੋ ਯੂਥ ਆਗੂ ਬਾਬਾ ਖੁਸ਼ ਨਾਥ ਜੀ ਨੇ ਕੀਤਾ ਅਤੇ ਕਿਹਾ ਕਿ ਚਾਰੇ ਉਮੀਦਵਾਰਾ ਦੇ ਨਾਮ ਸਾਹਮਣੇ ਆਉਣ ਨਾਲ ਲੋਕਾ ਵਿੱਚ ਅਤੇ ਅਕਾਲੀ ਵਰਕਰਾ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀਹੈ ।ਬਾਬਾ ਖੁਸ਼ ਨਾਥ ਨੇ ਕਿਹਾ ਕਿ ਸ: ਸੁਖਬੀਰ ਸਿੰਘ ਬਾਦਲ ਦਾ ਤੀਜੀ ਵਾਰ ਪਾਰਟੀ ਪ੍ਰਧਾਨ ਬਣਨਾ ਇਹ ਸਬਿਤ ਕਰਦਾ ਹੈ ਕਿ ਲੋਕ ਅਕਾਲੀ ਦਲ ਦੀ ਸਰਕਾਰ ਚਾਹੁੰਦੇ ਹਨ । ਇਸ ਸਮੇ ਮੌਜੂਦ ਨੰਬਰਦਾਰ ਸੁਖਦੇਵ ਸਿੰਘ,ਭਿੰਦਰ ਸਿੰਘ ਐਮ ਸੀ,ਪ੍ਰਧਾਨ ਜਗਰੂਪ ਸਿੰਘ, ਰਜਿੰਦਰ ਸੋਢੀ , ਬਿੱਕਰ ਸਿੰਘ ਜਗਤਾਰ ਸਿੰਘ ਤਾਰਾ ,ਯੂਥ ਆਗੂ ਹਰਦੀਪ ਰਾਮਾ ਅਤੇ ਭਾਰੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ ।