ਠੰਢੀ ਛਾਂ” ਮੁਹਿੰਮ ਤਹਿਤ ਮੋਗਾ ਜ਼ਿਲ੍ਹੇ ਵਿੱਚ ਇੱਕ ਲੱਖ ਪੌਦਾ ਲਗਾਇਆ ਜਾਵੇਗਾ-ਫਰਮਾਨ ਸਿੰਘ ਸੰਧੂ
ਮੋਗਾ-7 ਜੁਲਾਈ (ਜਗਰਾਜ ਸਿੰਘ ਗਿੱਲ)
ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਮੀ ਜਨਰਲ ਸਕੱਤਰ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਜੁਲਾਈ ਨੂੰ ਸੰਤ ਬਲਬੀਰ ਸਿੰਘ ਜੀ ਸੀਚੇਵਾਲ “ਠੰਢੀ ਛਾਂ” ਮੁਹਿੰਮ ਦੀ ਸ਼ੁਰੂਆਤ ਕਰਨ ਲਈ ਪਿੰਡ ਤੋਤਾ ਸਿੰਘ ਵਾਲਾ(ਮੋਗਾ) ਵਿਖੇ ਪਹੁੰਚ ਰਹੇ ਹਨ,ਜਾਣਕਾਰੀ ਦਿੰਦਿਆਂ ਸੁੱਖ ਗਿੱਲ ਨੇ ਕਿਹਾ ਕੇ ਇਸ ਮੁਹਿੰਮ ਤਹਿਤ ਮੋਗਾ ਜ਼ਿਲ੍ਹੇ ਵਿੱਚ ਇੱਕ ਲੱਖ ਬੂਟਾ ਲਾਉਣ ਦੀ ਸ਼ੁਰੂਆਤ ਸੰਤ ਸੀਚੇਵਾਲ ਅਤੇ ਫਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਬੀ ਕੇ ਯੂ ਪੰਜਾਬ ਕਰਨਗੇ ਅੱਗੇ ਜਾਣਕਾਰੀ ਦਿੰਦਿਆਂ ਸੁੱਖ ਗਿੱਲ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਅਤੇ ਦੂਰ ਨੇੜੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਬੇਨਤੀ ਹੈ ਕੇ ਉਹ 8 ਵਜੇ ਸਵੇਰੇ ਪਿੰਡ ਤੋਤਾ ਸਿੰਘ ਵਾਲਾ ਮੋਗਾ ਵਿਖੇ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਪਹੁੰਚਣ ਉਨ੍ਹਾਂ ਕਿਹਾ ਕਿ ਇਸ ਮੌਕੇ ਹਰ ਤਰ੍ਹਾਂ ਦੇ ਫਰੀ ਪੌਦੇ ਵੀ ਵੰਡੇ ਜਾਣਗੇ ਇਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਵੱਲੋਂ ਨਸ਼ਿਆਂ ਅਤੇ ਪਾਣੀ ਦੇ ਮੁੱਦੇ ਨੂੰ ਲੈ ਕੇ ਨਾਟਕ ਵੀ ਖੇਡੇ ਜਾਣਗੇ, ਜਾਣਕਾਰੀ ਮੁਤਾਬਕ ਇਸ ਪ੍ਰੋਗਰਾਮ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵੀ ਪਹੁੰਚ ਰਹੇ ਹਨ,ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਕੋਮਲ ਸਿੰਘ ਕੋਮਿਲਾ ਧਰਮਕੋਟ, ਹਰਫੂਲ ਸਿੰਘ ਮੋਗਾ,ਜਥੇਦਾਰ ਸਤਨਾਮ ਸਿੰਘ ਲੋਹਗਡ਼੍ਹ, ਜਰਨੈਲ ਸਿੰਘ ਲੋਹਗਡ਼੍ਹ,ਹਰਮਨ ਸਿੰਘ ਕੜਾਏਵਾਲਾ,ਗੁਰਜੀਤ ਸਿੰਘ ਕੜਾਏਵਾਲਾ,ਡਾ.ਸਰਤਾਜ ਸਿੰਘ ਧਰਮਕੋਟ,ਡਾ.ਹਰਮੀਤ ਸਿੰਘ ਮੱਪੀ ਧਰਮਕੋਟ,ਸੁਖਚੈਨ ਸਿੰਘ ਪੰਡੋਰੀ,ਸੰਦੀਪ ਸਿੰਘ ਪੰਡੋਰੀ ਆਦਿ ਕਿਸਾਨ ਆਗੂ ਹਾਜ਼ਰ ਸਨ!