ਆਰਿਆ ਮਾਡਲ ਸਿਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਤਰੁਣ ਨੇ ਚਮਕਾਇਆ ਸਕੂਲ ਦਾ ਨਾਮ

ਮੋਗਾ 

ਜਗਰਾਜ ਸਿੰਘ ਗਿੱਲ 

 

ਆਰਿਆ ਮਾਡਲ ਸਿਨੀਅਰ ਸੈਕੰਡਰੀ ਸਕੂਲ ਦੇ ਉਤਸ਼ਾਹੀ ਵਿਦਿਆਰਥੀ ਤਰੁਣ ਨੇ 84% ਅੰਕ ਪ੍ਰਾਪਤ ਕਰਕੇ ਆਪਣਾ ਹੀ ਨਹੀਂ, ਬਲਕਿ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਦਾ ਵੀ ਮਾਣ ਵਧਾਇਆ ਹੈ। ਇਹ ਉਪਲਬਧੀ ਉਸ ਦੀ ਅਟੁੱਟ ਲਗਨ, ਦ੍ਰਿੜ ਨਿਸ਼ਚੇ ਅਤੇ ਅਧਿਆਪਕਾਂ ਦੇ ਦਿਸ਼ਾ-ਨਿਰਦੇਸ਼ ਨਾਲ ਸੰਭਵ ਹੋਈ ਹੈ। ਇਸ ਮੌਕੇ ‘ਤੇ ਸਕੂਲ ਦੀ ਪ੍ਰਿੰਸਿਪਲ ਸ਼ਮਿਕਾ ਸ਼ਰਮਾ, ਮੈਡਮ ਵੀਨਾ, ਮੈਡਮ ਗੁਰਪ੍ਰੀਤ, ਮੈਡਮ ਸੰਗੀਤਾ ਜੈਨ, ਮੈਡਮ ਸਿਮਰਨ ਅਤੇ ਮੈਡਮ ਮੁਕੇਸ਼ ਨੇ ਤਰੁਣ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਮਾਂ ਹਰਜਿੰਦਰ ਕੌਰ ਜੀ ਅਤੇ ਪਿਤਾ ਪੱਤਰਕਾਰ ਦਲੀਪ ਕੁਮਾਰ ਜੀ ਨੂੰ ਦਿਲੋਂ ਮੁਬਾਰਕਬਾਦ ਦਿੱਤੀ।ਉਨ੍ਹਾਂ ਕਿਹਾ ਕਿ ਤਰੁਣ ਦੀ ਇਹ ਕਾਮਯਾਬੀ ਸਿਰਫ਼ ਉਸ ਦੀ ਆਪਣੀ ਮਿਹਨਤ ਨਹੀਂ, ਸਗੋਂ ਮਾਪਿਆਂ ਦੇ ਅਟੱਲ ਵਿਸ਼ਵਾਸ, ਸਹਿਯੋਗ ਅਤੇ ਪ੍ਰੇਰਨਾ ਦਾ ਨਤੀਜਾ ਵੀ ਹੈ। ਇਸ ਮੌਕੇ ਮਾਤਾ ਹਰਜਿੰਦਰ ਕੌਰ ਅਤੇ ਪਿਤਾ ਦਲੀਪ ਕੁਮਾਰ ਨੇ ਆਪਣੇ ਪੁੱਤ ਦੀ ਪੜ੍ਹਾਈ ਵਿੱਚ ਹਰ ਪੱਲੇ ਉਸ ਦਾ ਮਨੋਬਲ ਵਧਾਇਆ, ਜੋ ਕਿ ਇੱਕ ਆਦਰਸ਼ ਮਾਪਿਆਂ ਦੀ ਭੂਮਿਕਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਫਲਤਾ ਤਰੁਣ ਲਈ ਹੀ ਨਹੀਂ, ਸਗੋਂ ਪੂਰੇ ਆਰਿਆ ਮਾਡਲ ਸਕੂਲ ਪਰਿਵਾਰ ਲਈ ਵੀ ਮਾਣ ਅਤੇ ਪ੍ਰੇਰਨਾ ਦਾ ਸਰੋਤ ਹੈ।

Leave a Reply

Your email address will not be published. Required fields are marked *