ਹਰ ਰੋਜ਼ ਰਾਤ ਨੂੰ ਧਰਨੇ ਲਾ ਕੇ ਛੁਡਾਉਣੀ ਪੈਂਦੀ ਹੈ ਬਿਜਲੀ
ਧਰਮਕੋਟ,ਮੋਗਾ 13 ਅਪ੍ਰੈਲ(ਜਗਰਾਜ ਸਿੰਘ ਗਿੱਲ)
ਪੰਜਾਬ ਵਿੱਚ ਨਵੀਂ ਬਣੀ ਆਪ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੀਆਂ-ਵੱਡੀਆਂ ਸ਼ੇਖੀਆਂ ਮਾਰੀਆਂ ਸਨ ਕੇ ਪੰਜਾਬ ਵਿੱਚ ਸਾਡੀ ਸਰਕਾਰ ਆਉਣ ਤੇ ਲੋਕਾਂ ਨੂੰ ਹਰ ਤਰਾਂ ਦੀ ਸੁੱਖ-ਸਹੂਲਤ ਦਿੱਤੀ ਜਾਵੇਗੀ ਅਤੇ ਪੰਜਾਬ ਦੇ ਆਮ ਲੋਕਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ,ਪਰ ਜਿਉਂ ਹੀ ਗਰਮੀ ਸ਼ੁਰੂ ਹੋਈ ਹੈ ਬਿਜਲੀ ਦੇ ਅਣ ਐਲਾਨੇ ਕੱਟਾਂ ਕਰ ਕੇ ਲੋਕ ਬੇਹੱਦ ਪ੍ਰੇਸ਼ਾਨ ਨਜਰ ਆ ਰਹੇ ਹਨ,ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁੱਖ ਗਿੱਲ ਤੋਤਾ ਸਿੰਘ ਵਾਲਾ ਅਤੇ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਪੱਪੂ ਢਿੱਲੋਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ,ਉਨ੍ਹਾਂ ਕਿਹਾ ਕਿ ਜਿਸ ਦਿਨ ਦੀ ਆਪ ਸਰਕਾਰ ਸੱਤਾ ਵਿਚ ਆਈ ਹੈ ਜਿਹੜੀ ਬਿਜਲੀ ਸਪਲਾਈ 24 ਘੰਟੇ ਪਿੰਡਾਂ ਵਾਲੀ ਅਤੇ ਮੋਟਰਾਂ ਵਾਲੀ ਮਿਲਦੀ ਸੀ ਲੋਕ ਉਸ ਤੋਂ ਵੀ ਹੱਥ ਧੋ ਬੈਠੇ ਹਨ,ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਣਕ ਦੀ ਫਸਲ ਪੱਕ ਜਾਣ ਕਰਕੇ ਅਸੀਂ ਵੀ ਮੰਨਦੇ ਹਾਂ ਕਿ ਦਿਨ ਸਮੇਂ ਬਿਜਲੀ ਨਹੀਂ ਛੱਡਣੀ ਚਾਹੀਦੀ,ਲੇਕਿਨ ਜਿਉਂ ਹੀ ਰਾਤ ਪੈਂਦੀ ਹੈ,ਉਸ ਸਮੇਂ ਸ਼ਡਿਊਲ ਅਨੁਸਾਰ ਘਰੇਲੂ ਅਤੇ ਮੋਟਰਾਂ ਵਾਲੀ ਬਿਜਲੀ ਛੱਡਣੀ ਚਾਹੀਦੀ ਹੈ,ਸੁੱਖ ਗਿੱਲ ਅਤੇ ਪੱਪੂ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਕਿਹਾ ਕੇ ਹਲਕਾ ਧਰਮਕੋਟ ਵਿੱਚ ਪੈਂਦੇ 66 ਕੇ.ਵੀ ਫੀਡਰ ਢੋਲੇਵਾਲਾ ਅਤੇ ਫਤਿਹਗਡ਼੍ਹ ਪੰਜਤੂਰ ਦੋਨੇਂ ਫੀਡਰ ਹੀ ਬੇਹੱਦ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ, ਆਗੂਆਂ ਦਾ ਕਹਿਣਾ ਹੈ ਕਿ ਹਰ ਰੋਜ਼ ਰਾਤ ਨੂੰ ਧਰਨਾ ਲਾਏ ਬਿਨਾਂ ਬਿਜਲੀ ਮਹਿਕਮੇ ਦੇ ਮੁਲਾਜ਼ਮ ਬਿਜਲੀ ਨਹੀਂ ਛੱਡਦੀ,ਅਤੇ ਜਾਣ ਬੁੱਝ ਕੇ ਫੀਡਰ ਨੁਕਸ ਅਧੀਨ ਦਾ ਮੈਸੇਜ ਪਾ ਕੇ ਲਾਈਟ ਕੱਟ ਦਿੰਦੇ ਹਨ,ਜਦ ਬੀ.ਕੇ.ਯੂ ਪੰਜਾਬ ਦੇ ਆਗੂ ਲੋਕਾਂ ਨਾਲ ਰਲ ਕੇ ਧਰਨਾ ਲਾਉਂਦੇ ਹਨ ਤੇ ਫਿਰ ਬਿਨਾਂ ਫਾਲਟ ਕੱਢੇ ਹੀ ਲਾਈਟ ਚਾਲੂ ਹੋ ਜਾਂਦੀ ਹੈ,ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਮੁਲਾਜ਼ਮ ਲੋਕਾਂ ਨੂੰ ਜਾਣ ਬੁੱਝ ਖੱਜਲ-ਖੁਆਰ ਕਰਦੇ ਹਨ,ਜਦ 12 ਅਪ੍ਰੈਲ ਦੀ ਰਾਤ ਨੂੰ ਸੁੱਖ ਗਿੱਲ ਤੋਤਾ ਸਿੰਘ ਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਿਜਲੀ ਘਰ ਢੋਲੇਵਾਲਾ ਜਾ ਕੇ ਲਾਈਟ ਨਾ ਛੱਡੇ ਜਾਣ ਦਾ ਕਾਰਨ ਪੁੱਛਿਆ ਤਾਂ ਬਿਜਲੀ ਮੁਲਾਜ਼ਮ ਟਾਲ-ਮਟੋਲ ਕਰਨ ਲੱਗੇ ਜਦ ਐਸ.ਡੀ.ਓ ਫਤਿਹਗਡ਼੍ਹ ਪੰਜਤੂਰ ਨਾਲ ਫੋਨ ਲਗਾ ਕੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਈ ਵਾਰ ਫੋਨ ਲਾਉਣ ਤੇ ਵੀ ਫੋਨ ਨਹੀਂ ਚੁੱਕਿਆ,ਉਸ ਤੋਂ ਬਾਅਦ ਗਰਿੱਡ ਐਕਸੀਅਨ ਕੋਟਕਪੂਰਾ ਨਾਲ ਜਦੋਂ ਸੁੱਖ ਗਿੱਲ ਨੇ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕੀ ਪੰਜਾਬ ਸਰਕਾਰ ਕੋਲ ਲੋਕਾਂ ਨੂੰ ਬਿਜਲੀ ਦੇਣ ਦੇ ਕੋਈ ਠੋਸ ਪ੍ਰਬੰਧ ਨਹੀਂ ਹਨ,ਉਨ੍ਹਾਂ ਕਿਹਾ ਕੇ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਹਨ,ਕੀ ਇਸੇ ਤਰ੍ਹਾਂ ਹੀ ਪਾਵਰ ਕੱਟਾਂ ਰਾਹੀਂ ਬਿਜਲੀ ਬਚਾਈ ਜਾਵੇ,ਮੌਕੇ ਤੇ ਹੀ ਆਪ ਵਰਕਰਾਂ ਨੇ ਜਦੋਂ ਹਲਕੇ ਦੇ ਐਮ.ਐਲ.ਏ ਨੂੰ ਫੋਨ ਲਾਉਣੇ ਚਾਹੇ ਤਾਂ ਉਨ੍ਹਾਂ ਨੇ ਅੱਗੋਂ ਫੋਨ ਬਿਜ਼ੀ ਕਰ ਦਿੱਤੇ, ਹਲਕੇ ਦੇ ਲੋਕਾਂ ਦੀ ਆਪ ਐੱਮ.ਐੱਲ.ਏ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ: ਭਗਵੰਤ ਮਾਨ ਤੋਂ ਪੁਰ ਜ਼ੋਰ ਮੰਗ ਹੈ ਕੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੇਣ ਦੇ ਪ੍ਰਬੰਧ ਕੀਤੇ ਜਾਣ,ਨਈ ਲੋਕ ਸੜਕਾਂ ਉੱਤੇ ਉਤਰ ਆਉਣਗੇ ਅਤੇ ਆਪ ਆਗੂਆਂ ਦਾ ਥਾਂ-ਥਾਂ ਤੇ ਘਿਰਾਓ ਕੀਤਾ ਜਾਵੇਗਾ,ਕਿਉਂਕਿ ਬਿਜਲੀ ਤੋਂ ਬਿਨਾਂ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਬਹੁਤ ਮੰਦਾ ਹਾਲ ਹੁੰਦਾ ਹੈ,ਆਗੂਆਂ ਦਾ ਕਹਿਣਾ ਸੀ ਕੇ ਬਿਜਲੀ ਇੰਨੀ ਕੁ ਘੱਟ ਆਉਂਦੀ ਹੈ,ਕਿ ਲੋਕਾਂ ਦੇ ਇਨਵਰਟਰ ਤੱਕ ਚਾਰਜ ਨਹੀਂ ਹੁੰਦੇ,ਕਈ ਲੋਕ ਪੀਣ ਯੋਗ ਪਾਣੀ ਭਰਨ ਤੋਂ ਵੀ ਅਸਮਰੱਥ ਹੋ ਜਾਂਦੇ ਹਨ,ਬਿਜਲੀ ਘਰ ਵਿਚ ਮੌਜੂਦ ਲੋਕਾਂ ਦਾ ਕਹਿਣਾ ਸੀ ਕੇ ਪਾਣੀ ਬਿਨਾਂ ਪਸ਼ੂ ਤਾਂ ਕੀ ਲੋਕਾਂ ਦੇ ਪਰਿਵਾਰਕ ਮੈਂਬਰ ਵੀ ਤਿਹਾਏ ਰਹਿੰਦੇ ਹਨ,ਢੋਲੇਵਾਲਾ ਗਰਿੱਡ ਤੇ ਪਿੰਡ ਕੰਨੀਆਂ ਖ਼ਾਸ,ਬੱਗੇ ਦੌਲੇਵਾਲਾ,ਕਾਸ਼ੇਵਾਲਾ,ਤੋਤਾ ਸਿੰਘ ਵਾਲਾ,ਭੈਣੀ,ਰਾਜਾਂਵਾਲਾ, ਮੰਦਰ ਮੇਲਕ ਅਤੇ ਖੰਭੇ ਤੋਂ ਆਏ ਲੋਕਾਂ ਨੇ ਬਿਜਲੀ ਮਹਿਕਮੇ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਬਿਜਲੀ ਦੇ ਠੋਸ ਪ੍ਰਬੰਧ ਨਾ ਕੀਤੇ ਗਏ ਤਾਂ ਵੱਡੇ ਪੱਧਰ ਤੇ ਬਿਜਲੀ ਘਰਾਂ ਅਤੇ ਬਿਜਲੀ ਮਹਿਕਮੇ ਨਾਲ ਸਬੰਧਿਤ ਅਫ਼ਸਰਾਂ,ਲੀਡਰਾਂ ਦਾ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ,ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਸੁੱਖ ਗਿੱਲ ਤੋਤਾ ਸਿੰਘ ਵਾਲਾ,ਸੁਰਿੰਦਰਪਾਲ ਸਿੰਘ ਪੱਪੂ ਢਿੱਲੋਂ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਜੁਲਕਾ,ਗੁਰਸਾਹਿਬ ਸਿੰਘ ਢਿੱਲੋਂ,ਬਲਦੇਵ ਸਿੰਘ ਢਿੱਲੋਂ, ਗੁਰਮੀਤ ਸਿੰਘ ਢਿੱਲੋਂ,ਸੁਖਪਾਲ ਸਿੰਘ ਢਿੱਲੋਂ,ਚੰਨਣ ਸਿੰਘ ਗਿੱਲ, ਤਲਵਿੰਦਰ ਸਿੰਘ ਗਿੱਲ, ਜਸਪਾਲ ਸਾਬਕਾ ਸਰਪੰਚ,ਮੱਤੀ ਮਸੀਹ,ਮਾਸਟਰ ਦਲਜੀਤ ਕੰਨੀਆਂ,ਡਾ ਤਜਿੰਦਰ ਕੰਨੀਆਂ, ਗੁਰਜੰਟ ਕੰਨੀਆਂ,ਭੁਪਿੰਦਰ ਗਿੱਲ ਕੰਨੀਆਂ,ਸੈਮ ਘਾਰੂ, ਰਣਜੀਤ ਨਵਾਂ,ਸਾਰਜ ਸਿੰਘ ਰਾਜਾਂ ਵਾਲਾ ਆਦਿ ਪਿੰਡਾਂ ਵਿੱਚੋਂ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਧਰਨੇ ਵਿੱਚ ਹਾਜ਼ਰ ਸਨ।