10 ਦਸੰਬਰ (ਗੁਰਪ੍ਰੀਤ ਗਹਿਲੀ)65 ਵੀਆ ਨੈਸ਼ਨਲ ਸਕੂਲਜ਼ ਖੇਡਾਂ ਯੂਨੀਫਾਈਟ ਅੰਡਰ 17,19 ਲੜਕੇ ਲੜਕੀਆਂ ਦੇ ਟਰਾਇਲ ਕਪੂਰਥਲਾ ਵਿਖੇ ਮਿਤੀ 9-12-2019 ਨੂੰ ਲਏ ਗਏ ਇਹਨਾਂ ਖੇਡਾਂ ਵਿਚ ਕੁਲ 9 ਜਿਲਿਆਂ ਨੇ ਭਾਗ ਲਿਆ। ਮੋਗਾ ਜਿਲੇ ਦੇ ਸਕੂਲ ਦਿੱਲ੍ਹੀ ਕਾਨਵੈਂਟ ਸਕੂਲ,ਮੁੰਡੀ ਜਮਾਲ ਦੇ 12 ਖਿਡਾਰੀਆਂ ਨੇ ਭਾਗ ਲਿਆ ਅਤੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 6 ਖਿਡਾਰੀ ਨੈਸ਼ਨਲ ਖੇਡਾਂ ਲਈ ਚੁਣੇ ਗਏ । ਅੰਡਰ 17 ਸਾਲ ਲੜਕਿਆਂ ਵਿਚ 33 ਕਿਲੋ ਭਾਰ ਵਿਚ ਦਿਲਜੀਤ ਸਿੰਘ 39 ਕਿਲੋ ਭਾਰ ਵਿਚ ਪਰਮਪ੍ਰੀਤ ਸਿੰਘ 51 ਕਿਲੋ ਭਾਰ ਵਿਚ ਨਵਪ੍ਰੀਤ ਸਿੰਘ ਅਤੇ ਅੰਡਰ 19 ਸਾਲ ਲੜਕਿਆਂ ਵਿਚ 38 ਕਿਲੋ ਭਾਰ ਵਿਚ ਹਰਿੰਦਰ ਸਿੰਘ 44 ਕਿਲੋ ਭਾਰ ਵਿਚ ਹਰਮਨਪ੍ਰੀਤ ਸਿੰਘ ਅਤੇ 62 ਕਿਲੋ ਭਾਰ ਵਿਚ ਸਰਬਜੀਤ ਸਿੰਘ ਦੀ ਪੰਜਾਬ ਦੀ ਟੀਮ ਵਿਚ ਚੋਣ ਹੋਈ । ਇਹ ਖਿਡਾਰੀ 2 ਜਨਵਰੀ ਤੋਂ 6 ਜਨਵਰੀ 2020 ਨੂੰ ਪਾਲਮਪੁਰ (ਹਿਮਾਚਲ ਪ੍ਰਦੇਸ਼) ਵਿਖੇ ਸਕੂਲ ਨੈਸ਼ਨਲ ਖੇਡਾਂ ਵਿਚ ਹਿੱਸਾ ਲੈਣਗੇ । ਇਸ ਮੌਕੇ ਸਕੂਲ ਦੀ ਮੈਨਜਮੈਂਟ ਚੇਅਰਮੈਨ ਸਰਦਾਰ ਬਲਜੀਤ ਸਿੰਘ ਭੁੱਲਰ,ਸਰਦਾਰ ਬਲਵਿੰਦਰ ਸਿੰਘ ਸੰਧੂ ਅਤੇ ਪ੍ਰਿੰਸੀਪਲ ਮੈਡਮ ਨਮਰਤਾ ਭੱਲਾ ਜੀ ਨੇ ਬੱਚਿਆਂ ਦੀ ਜਿੱਤ ਤੇ ਓਹਨਾ ਦਾ ਨਿਗ੍ਹਾ ਸਵਾਗਤ ਕੀਤਾ ਅਤੇ ਨੈਸ਼ਨਲ ਖੇਡਾਂ ਵਿਚ ਹਿੱਸਾ ਲੈਣ ਜਾ ਰਹੇ 6 ਖਿਡਾਰੀਆਂ ਨੂੰ ਅਤੇ ਓਹਨਾ ਦੇ ਮਾਤਾ ਪਿਤਾ ਨੂੰ ਵਧਾਈ ਦਿਤੀ ਇਸ ਮੌਕਾ ਤੇ ਕੋਚ ਅਮਨਦੀਪ ਸਿੰਘ ਅਤੇ ਸਮੂਹ ਸੱਟਾਫ ਹਾਜਰ ਸਨ ।