ਧਰਮਕੋਟ /ਜਗਰਾਜ ਲੋਹਾਰਾ, ਰਿੱਕੀ ਕੈਲਵੀ/
ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਨਿਊਜ਼ ਪੰਜਾਬ ਦੀ ਚੈਨਲ ਦੇ ਪੱਤਰਕਾਰ ਰਿੱਕੀ ਕੈਲਵੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਨਗਰ ਕੌਂਸਲ ਧਰਮਕੋਟ ਦੇ ਵਿੱਚ ਵਿਕਾਸ ਕੰਮਾਂ ਲਈ 6.26 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਨਾਲ ਹੀ ਪ੍ਰਸ਼ਾਸਨ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਇਹ ਸਾਰੇ ਕੰਮ 22 ਜੁਲਾਈ ਨੂੰ ਆਰੰਭ ਕੀਤੇ ਜਾਣਗੇ ਸ਼ਹਿਰ ਧਰਮਕੋਟ ਨੂੰ ਸੁੰਦਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਸ਼ਹਿਰ ਦੀ ਸੁੰਦਰਤਾ ਲਈ ਸਭ ਤੋਂ ਪਹਿਲਾਂ ਪਾਰਕ ਲਾਈਟਾਂ ਸੀਵਰੇਜ ਨੂੰ ਠੀਕ ਕਰਨ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਇਸ ਸਬੰਧੀ ਨਗਰ ਕੌਂਸਲ ਵਿਖੇ ਮੀਟਿੰਗ ਵੀ ਕਰ ਲਈ ਗਈ ਹੈ ਅਤੇ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਦੇ ਸੁਧਾਰ ਲਈ ਸਭ ਮੈਂਬਰਾਂ ਨੇ ਆਪਣੀ ਸਹਿਮਤੀ ਪ੍ਰਗਟਾ ਦਿੱਤੀ ਹੈ
ਉਨ੍ਹਾਂ ਕਿਹਾ ਕਿ ਹਲਕਾ ਧਰਮਕੋਟ ਤੋਂ ਵਿਧਾਇਕ ਸਰਦਾਰ ਸੁਖਜੀਤ ਸਿੰਘ ਲੋਹਗੜ੍ਹ ਦੇ ਯਤਨਾ ਸਦਕਾ ਅੱਜ ਧਰਮਕੋਟ ਦੀ ਨੁਹਾਰ ਬਦਲਣ ਲਈ 6 ਕਰੋੜ 26 ਲੱਖ 47 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ । ਇਸ ਮੌਕੇ ਉਹਨਾ ਕਿਹਾ ਕਿ ਸ,ਸੁਖਜੀਤ ਸਿੰਘ ਲੋਹਗੜ੍ਹ ਦਾ ਸੁਪਨਾ ਹੈ ਕਿ ਧਰਮਕੋਟ ਹਲਕੇ ਦਾ ਕੋਈ ਵੀ ਪਿੰਡ ਜਾਂ ਕਸਬਾ ਵਿਕਾਸ ਪੱਖੋਂ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕੇ ਦਿੱਤੀ ਗਈ ਰਾਸ਼ੀ ਲਈ ਨਗਰ ਕੌਂਸਲ ਧਰਮਕੋਟ ਅਤੇ ਸ਼ਹਿਰ ਵਾਸੀਆਂ ਵੱਲੋਂ ਐਮ ਐਲ ਏ ਸਾਹਿਬ ਦਾ ਧੰਨਵਾਦ ਵੀ ਕੀਤਾ ਗਿਆ।
ਧਰਮਕੋਟ ਸ਼ਹਿਰ ਲਈ 6 ਕਰੋੜ 26 ਲੱਖ 47 ਹਜ਼ਾਰ ਦੀ ਰਾਸ਼ੀ ਸ਼ਹਿਰ ਦੀਆਂ ਸੜਕਾਂ ਗਲੀਆਂ ਲਈ ਖ਼ਰਚ ਕੀਤੀ ਜਾਵੇਗੀ ਇਸ ਦੇ ਨਾਲ ਹੀ 43 ਪ੍ਰਮੁੱਖ ਸੜਕਾਂ ਤੇ ਗਲੀਆਂ ਦਾ ਨਿਰਮਾਣ ਕੀਤਾ ਜਾਵੇਗਾ ਇੰਟਰਲਾਕ ਲਗਾਈ ਜਾਵੇਗੀ ਤੇ ਇਨ੍ਹਾਂ ਪ੍ਰਮੁੱਖ ਸੜਕਾਂ ਵਿੱਚ ਲੋਹਗੜ੍ਹ ਰੋਡ ਪੁਰਾਣਾ ਬਾਈਪਾਸ ਕਚਹਿਰੀ ਰੋਡ ਤੇ ਬਾਜ਼ਾਰ ਦੇ ਨਜ਼ਦੀਕ ਦੀਆਂ ਸਾਰੀਆਂ ਸੜਕਾਂ ਬਣਾਈਆਂ ਜਾਣਗੀਆਂ ਅਜਿਹਾ ਵਿਕਾਸ ਸ਼ਹਿਰ ਦੀ ਸੁੰਦਰਤਾ ਬਦਲ ਕੇ ਰੱਖ ਦੇਵੇਗਾ ।