ਨਿਹਾਲ ਸਿੰਘ ਵਾਲਾ 9 ਮਾਰਚ(ਕੀਤਾ ਬਾਰੇਵਾਲਾ ਜਗਸੀਰ ਪੱਤੋ)
ਕੇਂਦਰ ਸਰਕਾਰ ਦੁਆਰਾ ਜੋ ਤਿੰਨ ਕਾਲੇ ਕਾਨੂੰਨ ਕਿਸਾਨਾ ਖਿਲਾਫ ਲਿਆਂਦੇ ਗਏ ਹਨ।। ਉਸਦੇ ਸਬੰਧ ਵਿੱਚ ਦਿੱਲੀ ਵਿੱਚ ਪਿਛਲੇ ਤਿੰਨ ਮਹੀਨਿਆਂ ਤੋ ਉੱਪਰ ਦਿੱਲੀ ਵਿੱਚ ਸੰਯੁਕਤ ਮੋਰਚਾ ਚੱਲ ਰਿਹਾ ਹੈ ਜਿਸਦੇ ਵਿੱਚ ਵੱਖ ਵੱਖ ਪਿੰਡਾ ਤੋ ਲੋਕ ਵਾਰੀ ਸਿਰ ਦਿੱਲੀ ਜਾ ਰਹੇ ਹਨ।। ਇਸੇ ਲੜੀ ਤਹਿਤ ਮੋਗਾ ਜਿਲੇ ਦੇ ਇਤਿਹਾਸਕ ਪਿੰਡ ਪੱਤੋ ਹੀਰਾ ਸਿੰਘ ਤੋ ਅੱਠਵਾਂ ਜੱਥਾ ਦਿੱਲੀ ਲਈ ਰਵਾਨਾ ਹੋਇਆ। ਇਸ ਜੱਥੇ ਵਿੱਚ ਬਜੁਰਗਾ ਤੇ ਨੌਜਵਾਨਾਂ ਦੀ ਬਹੁਗਿਣਤੀ ਸੀ।। ਉਹਨਾ ਕਿਹਾ ਅਸੀ ਮੰਜੇ ਬਿਸਤਰੇ ਨਾਲ ਲੈ ਕੇ ਚੱਲੇ ਹਾਂ ਜਿੰਨਾ ਚਿਰ ਮੋਦੀ ਸਰਕਾਰ ਤਿੰਨ ਕਾਨੂੰਨ ਵਾਪਿਸ ਨਹੀ ਲੈਂਦੀ ਉਹਨਾ ਚਿਰ ਅਸੀਂ ਦਿੱਲੀ ਦੇ ਬਾਡਰਾ ਤੋ ਉੱਠਣ ਵਾਲੇ ਨਹੀ ਹਾਂ।।ਮੋਦੀ ਨੂੰ ਇਹ ਤਿੰਨ ਕਾਲੇ ਕਾਨੂੰਨ ਵਾਪਿਸ ਲੈਣੇ ਹੀ ਪੈਣਗੇ।।ਇਸ ਸਮੇ ਸਰਪੰਚ ਅਮਰਜੀਤ ਸਿੰਘ ਗੁਰਪ੍ਰੀਤ ਜਗਸੀਰ ਜੱਗੀ ਗੁਰਮੇਲ ਕਮਲ ਛੱਤੀ ਭੋਲਾ ਜਸਵਿੰਦਰ ਕੁਲਦੀਪ ਜੱਗੀ ਸਤਵੀਰ ਹਾਜਰ ਸਨ।।