ਨਿਹਾਲ ਸਿੰਘ ਵਾਲਾ 3 ਸਤੰਬਰ
(ਕੀਤਾ ਬਾਰੇਵਾਲਾ ਜਗਸੀਰ ਪੱਤੋ)
ਸੰਯੁਕਤ ਅਧਿਆਪਕ ਫ਼ਰੰਟ ਪੰਜਾਬ ਦੇ ਸੱਦੇ ਤੇ ਅੱਜ ਬਲਾਕ ਨਿਹਾਲ ਸਿੰਘ ਵਾਲਾ ਵਿਖੇ 5 ਸਤੰਬਰ ਸੰਗਰੂਰ ਰੈਲੀ ਲਈ ਤਿਆਰੀਆਂ ਅਤੇ ਡਿਊਟੀਆਂ ਲਗਾਉਣ ਸਬੰਧੀ ਜ਼ਰੂਰੀ ਮੀਟਿੰਗ ਨਿਹਾਲ ਸਿੰਘ ਵਾਲਾ ਵਿਖੇ ਕੀਤੀ ਗਈ।ਡੀ. ਟੀ. ਐਫ. ਬਲਾਕ ਪ੍ਰਧਾਨ ਅਮਨਦੀਪ ਮਾਛੀਕੇ,ਸੰਦੀਪ ਸ਼ਰਮਾ ਸੈਦੋਕੇ ਅਤੇ ਹੀਰਾ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਦੋਂ ਪੰਜਾਬ ਦੀ ਕਾਂਗਰਸ ਸਰਕਾਰ ਸਾਰੇ ਵਰਗਾਂ ਨੂੰ ਲਾਰਾ ਲਾਊ ਤੇ ਡੰਗ ਟਪਾਊ ਦੀ ਨੀਤੀ ‘ਤੇ ਚੱਲਦਿਆਂ ਥਾਂ ਥਾਂ ਲੋਕ ਰੋਹ ਦਾ ਸ਼ਿਕਾਰ ਬਣ ਰਹੀ ਹੈ।ਇਸੇ ਤਹਿਤ ਸੰਯੁਕਤ ਅਧਿਆਪਕ ਫ਼ਰੰਟ ਪੰਜਾਬ ਵੱਲੋਂ ਸੰਗਰੂਰ ਵਿਖੇ ਅਧਿਆਪਕ ਦਿਵਸ ਵਾਲੇ ਦਿਨ ਪੰਜਾਬ ਦੇ ਅਧਿਆਪਕ ਸਰਕਾਰ ਦੀਆਂ ਅਧਿਆਪਕ ਤੇ ਜਨਤਕ ਸਿੱਖਿਆ ਉਜਾੜੂ ਨੀਤੀਆਂ ਦਾ ਭਾਂਡਾ ਭੰਨਣ ਲਈ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਦਿੱਤੇ ਜਾਣ ਵਾਲੇ ਫੋਕੇ ਸਨਮਾਨ ਪੱਤਰਾਂ ਦੇ ਮੁਕਾਬਲੇ ਅਸਲੀ ਮਾਣ ਸਨਮਾਨ ਦੀ ਬਹਾਲੀ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ।ਅਧਿਆਪਕਾਂ ਦੀਆਂ ਹੱਕੀ ਮੰਗਾਂ ਜਿਵੇਂ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਭਰਨ,ਡੀਏ ਦੀਆਂ ਕਿਸ਼ਤਾਂ ਜਾਰੀ ਕਰਨ,ਲੰਗੜਾ ਪੇਅ ਕਮਿਸ਼ਨ ਰੱਦ ਕਰਨ,ਪੁਰਾਣੀ ਪੈਨਸ਼ਨ ਬਹਾਲੀ,15.01.2015 ਦੀ ਚਿੱਠੀ ਵਾਪਿਸ ਲੈਣ,ਸਰੀਰਕ ਸਿੱਖਿਆ ਵਿਸੇ਼ ਨੂੰ ਲਾਜ਼ਮੀ ਕਰਨ,8886 ਅਧਿਆਪਕਾਂ ਦੀ ਤਨਖ਼ਾਹ ਕਟੌਤੀ ਦਾ ਬਕਾਇਆ ਦੇਣ,ਪ੍ਰੋਬੇਸ਼ਨ ਪੀਰੀਅਡ ਸਮੇਂ ਪੂਰੀ ਤਨਖਾਹ ਤੇ ਭੱਤੇ ਦੇਣ, ਸਕੂਲਾਂ ਚੋਂ ਭੇਜੇ ਬੀਐੱਮ,ਡੀਐੱਮ ਲਗਾਏ ਅਧਿਆਪਕ ਵਾਪਸ ਸਕੂਲਾਂ ਵਿੱਚ ਭੇਜਣ ਅਤੇ PAS ਅਤੇ NAS ਵਰਗੇ ਫੰਡਰ ਸਰਵੇਖਣਾਂ ਦੀ ਜਗ੍ਹਾ ਸਿਲੇਬਸ ਮੁਤਾਬਿਕ ਮਿਆਰੀ ਸਿੱਖਿਆ ਦੇਣ ਦੀ ਹੱਕੀ ਆਵਾਜ਼ ਬੁਲੰਦ ਕੀਤੀ ਜਾਵੇਗੀ।ਅਧਿਆਪਕ ਆਗੂਆਂ ਵੱਲੋਂ ਸੈਂਟਰ ਵਾਇਜ਼ ਟੀਮਾਂ ਬਣਾ ਕੇ ਸਕੂਲਾਂ ਵਿੱਚ ਸਟਾਫ਼ ਮੀਟਿੰਗਾਂ ਅਤੇ ਵੱਡੀ ਲਾਮਬੰਦੀ ਕੀਤੀ ਜਾਵੇਗੀ।ਅਧਿਆਪਕ ਆਗੂਆਂ ਨੇ 5 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਅਧਿਅਪਕਾਂ ਨੂੰ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।5 ਸਤੰਬਰ ਨੂੰ ਸਵੇਰੇ ਬੱਸ ਸਟੈਂਡ ਨਿਹਾਲ ਸਿੰਘ ਵਾਲਾ ਤੋਂ ਸੰਗਰੂਰ ਲਈ ਰਵਾਨਾ ਹੋਵੇਗੀ।
ਇਸ ਮੌਕੇ ਡੀ. ਟੀ. ਐਫ. ਬਲਾਕ ਪ੍ਰਧਾਨ ਅਮਨਦੀਪ ਸਿੰਘ ਮਾਛੀਕੇ,ਹੀਰਾ ਸਿੰਘ ਢਿੱਲੋਂ,ਅਮਰਜੀਤ ਪੱਤੋ,ਸੰਦੀਪ ਸ਼ਰਮਾ ਸੈਦੋਕੇ,ਬੇਅੰਤ ਸੈਦੋਕੇ 6505 ਈ. ਟੀ. ਟੀ. ਅਧਿਆਪਕ ਯੂਨੀਅਨ,ਗੁਰਮੀਤ ਝੋਰੜਾਂ,ਸੁਖਜੀਤ ਕੁੱਸਾ,ਕਮਲ ਮਾਨ,ਸੁਨੀਲ ਕੁਮਾਰ,ਜੋਬਨਦੀਪ ਸਿੰਘ,ਨਵਦੀਪ ਸਿੰਘ,ਜਸਵੀਰ ਸੈਦੋਕੇ,ਜਸਕਰਨ ਭੁੱਲਰ,ਹਰਪ੍ਰੀਤ ਰਾਮਾ,ਹਰਪ੍ਰੀਤ ਨਿਹਾਲ ਸਿੰਘ ਵਾਲਾ,ਗੁਰਦੀਪ ਸਿੰਘ,ਸਰੀਰਿਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਤੋਂ ਜਗਮੀਤ ਸਿੰਘ ਲੁਹਾਰਾ ਪੀ ਟੀ ਆਈ ,ਜਸਵਿੰਦਰ ਸਿੱਧੂ ਡੀ ਪੀ ਈ, ਮਨਪ੍ਰੀਤ ਸਿੰਘ ,ਮੰਗਲ ਸਿੰਘ ,ਅਰੁਣ ਕੁਮਾਰ ਹਾਜ਼ਰ ਸਨ।