ਇਸ ਵਾਰ ਈਮਾਨਦਾਰ ਰਾਜਨੀਤੀ ਨੂੰ ਵੋਟਾਂ ਪਾ ਕੇ ਕੋਟ ਈਸੇ ਖਾਂ ਦੇ ਲੋਕ ਆਪ ਨੂੰ ਨਗਰ ਕੌਂਸਲ ਦੀਆਂ ਚੋਣਾਂ ਵਿਚ ਜਿਤਾਉਣਗੇ – ਕੋਛੜ

ਧਰਮਕੋਟ   (ਰਿੱਕੀ ਕੈਲਵੀ )

ਆਮ ਆਦਮੀ ਪਾਰਟੀ ਦੀ ਇਲੈਕਸ਼ਨ ਸਬੰਧੀ ਇੱਕ ਮੀਟਿੰਗ ਕੋਟ ਇਸੇ ਖਾਂ ਵਿਖੇ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਅਤੇ ਸੀਨੀਅਰ ਆਗੂ ਸੰਜੀਵ ਕੋਛੜ ਸ਼ਾਮਲ ਹੋਏ ਇਸ ਮੀਟਿੰਗ ਵਿਚ ਨਗਰ ਕੌਂਸਲ ਵਿੱਚ ਹੋਣ ਵਾਲੇ ਐਮ ਸੀ ਇਲੈਕਸ਼ਨ ਸਬੰਧੀ ਚਰਚਾ ਹੋਈ ਅਤੇ ਇਲੈਕਸ਼ਨ ਵਿੱਚ ਚੋਣ ਲੜਨ ਵਾਲੇ ਕੁਝ ਈਮਾਨਦਾਰ ਅਤੇ ਜੁਝਾਰੂ ਵਲੰਟੀਅਰ ਵੀ ਫਾਈਨਲ ਕੀਤੇ ਗਏ

ਇਸ ਮੌਕੇ ਸਾਰਿਆਂ ਦੇ ਵਿਚਾਰ ਸੁਣੇ ਗਏ ਜ਼ਿਲ੍ਹਾ ਪ੍ਰਧਾਨ ਅਤੇ ਸੰਜੀਵ ਕੋਛੜ ਨੇ ਸਾਰੇ ਵਲੰਟੀਅਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਆਪਣੇ ਵਾਰਡਾਂ ਵਿੱਚ ਕੰਮ ਸ਼ੁਰੂ ਕਰੋ ਅਤੇ ਪਾਰਟੀ ਵੱਲੋਂ ਦਿੱਤੇ ਗਏ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਓ ਕਿਉਂਕਿ ਲੋਕ ਇਨ੍ਹਾਂ ਦੋਨਾਂ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਇਸ ਵਾਰ ਲੋਕ ਸਾਫ਼ ਸੁਥਰੀ ਰਾਜਨੀਤੀ ਨੂੰ ਪਹਿਲ ਦੇਣਗੇ ਨਗਰ ਕੌਂਸਲ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਜਿੱਤ ਦਰਜ ਕਰੇਗੀ

ਇਸ ਮੌਕੇ ਬਲਦੇਵ ਸਿੰਘ ਬਲਖੰਡੀ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਸ਼ੌਂਕੀ ਅਜੇ ਸ਼ਰਮਾ ਬਾਬਾ ਲਖਵਿੰਦਰ ਸਿੰਘ ਬਲਵੀਰ ਸਿੰਘ ਪਵਨ ਰੇਲੀਆਂ ਰਵੀ ਗਿੱਲ ਸੁਰਜੀਤ ਸਿੰਘ ਲੁਹਾਰਾ ਲਖਵਿੰਦਰ ਰਾਜਪੂਤ ਅੰਮ੍ਰਿਤ ਅਟਾਰੀ ਰਾਜੂ ਅਟਾਰੀ ਮਨਜਿੰਦਰ ਸਿੰਘ ਚਮਕੌਰ ਝੁੱਗਾ ਰਾਜੂ ਕੋਟ ਨਿਰਮਲ ਸਿੰਘ ਰਣਜੀਤ ਸਿੰਘ ਕੇਵਲ ਸਿੰਘ ਅਵਤਾਰ ਸਿੰਘ ਜਸਵਿੰਦਰ ਸਿੰਘ ਕਤਰ ਸਿੰਘ ਅਮਰਜੀਤ ਸਿੰਘ ਬਹਾਦਰ ਸਿੰਘ ਬਖ਼ਸ਼ੀਸ਼ ਖੋਖਰ ਦਰਸ਼ਨ ਝੁੱਗਾ ਨਿਰਮਲ ਕਾਦਰਵਾਲਾ ਆਦਿ ਹੋਰ ਵੀ ਹਾਜ਼ਰ ਸਨ

Leave a Reply

Your email address will not be published. Required fields are marked *