ਸੰਯੁਕਤ ਅਧਿਆਪਕ ਫ਼ਰੰਟ ਨਿਹਾਲ ਸਿੰਘ ਵਾਲ਼ਾ ਵੱਲੋਂ ਜ਼ੋਰਦਾਰ ਮੁਹਿੰਮ
ਨਿਹਾਲ ਸਿੰਘ ਵਾਲਾ
(ਕੀਤਾ ਬਾਰੇਵਾਲਾ ਜਗਸੀਰ ਪੱਤੋ)
ਕਾਂਗਰਸ ਸਰਕਾਰ ਦੇ ਸੱਜਰੇ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਮੋਰਿੰਡਾ ਰਿਹਾਇਸ਼ ਮੂਹਰੇ ਸੰਯੁਕਤ ਅਧਿਆਪਕ ਫ਼ਰੰਟ ਵੱਲੋਂ ਕੀਤੀ ਦਾ ਰਹੀ ਮਹਾਂ ਰੈਲੀ ਦੀਆਂ ਬਲਾਕ ਨਿਹਾਲ ਸਿੰਘ ਵਾਲ਼ਾ ਨੇ ਜ਼ੋਰਦਾਰ ਤਿਆਰੀਆਂ ਵਿੱਢ ਦਿੱਤੀਆਂ ਹਨ । ਸਕੂਲਾਂ ਵਿੱਚ ਸਟਾਫ਼ ਮੀਟਿੰਗਾਂ ਅਤੇ ਫੰਡ ਮੁਹਿੰਮ ਦਾ ਦੌਰ ਜਾਰੀ ਹੈ । ਫ਼ਰੰਟ ਦੇ ਆਗੂਆਂ ਅਮਨਦੀਪ ਮਾਛੀਕੇ , ਸੰਦੀਪ ਸੈਦੋਕੇ ਅਤੇ ਜਗਮੀਤ ਲੁਹਾਰਾ ਨੇ ਕਿਹਾ ਕਿ 6ਵੇਂ ਪੇ ਕਮਿਸ਼ਨ ਵਿੱਚ ਮੁਲਾਜ਼ਮ ਪੱਖੀ ਸੋਧਾਂ ਲਾਗੂ ਕਰਵਾਉਣ ਤੱਕ ਲੜਾਈ ਜਾਰੀ ਰਹੇਗੀ । ਉਹਨਾਂ ਕਿਹਾ ਕਿ ਚੰਨੀ ਸਰਕਾਰ ਜਲਦ ਤੋਂ ਜਲਦ ਕੱਚੇ ਅਧਿਆਪਕਾਂ ਨੂੰ ਪੱਕਾ ਅਤੇ ਕੰਪਿਊਟਰ ਤੇ NSQF ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ । 2016 ਤੋਂ ਬਾਅਦ ਭਰਤੀ ਹੋਏ ਅਧਿਆਪਕਾਂ ਸਮੇਤ ਸਭਨਾਂ ਅਧਿਆਪਕਾਂ ਦੀ ਤਨਖ਼ਾਹ ਵਿੱਚ 20 % ਵਾਧਾ ਯਕੀਨੀ ਕਰੇ । 15-01-15 ਦਾ ਮਾਰੂ ਪੱਤਰ ਵਾਪਿਸ ਲਵੇ । ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਵਿਸ਼ੇ ਵਜੋਂ ਐਲਾਨ ਕੀਤਾ ਜਾਵੇ । ਅਧਿਆਪਕ ਆਗੂਆਂ ਜਸਵੀਰ ਸੈਦੋਕੇ,ਗੁਰਮੀਤ ਝੋਰੜਾਂ, ਕੁਲਵਿੰਦਰ ਚੁੱਘੇ,ਕਰਮਜੀਤ ਬੁਰਜ ਆਦਿ ਨੇ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਪੁਰਾਣੀ ਪੈਨਸ਼ਨ ਬਹਾਲ ਕਰੇ । ਸੰਯੁਕਤ ਅਧਿਆਪਕ ਫ਼ਰੰਟ ਦੇ ਸੂਬਾ ਕਨਵੀਨਰ ਦਿਗਵਿਜੇਪਾਲ ਸ਼ਰਮਾ ਸਮੇਤ ਹਰਪਿੰਦਰ ਢਿੱਲੋਂ,ਹਰਪ੍ਰੀਤ ਰਾਮਾਂ, ਜੱਸੀ ਹਿੰਮਤਪੁਰਾ, ਹੈਪੀ ਹਿੰਮਤਪੁਰਾ ,ਸਰਬਣ ਮਾਣੂੰਕੇ, ਮੈਡਮ ਲਖਵੀਰ ਕੌਰ ਆਦਿ ਅਧਿਆਪਕ ਆਗੂਆਂ ਵੱਲੋੰ ਬਲਾਕ ਨਿਹਾਲ ਸਿੰਘ ਵਾਲ਼ਾ ਦੇ ਵੱਖ ਵੱਖ ਸਕੂਲਾਂ ਵਿੱਚ ਤਿਆਰੀ ਮੁਹਿੰਮ ਭਖਾਈ ਗਈ । ਆਗੂਆਂ ਵੱਲੋੰ ਸਮੂਹ ਅਧਿਆਪਕਾਂ ਨੂੰ 31 ਅਕਤੂਬਰ ਦੀ ਮੋਰਿੰਡਾ ਰੈਲੀ ਦਾ ਹਿੱਸਾ ਬਣਨ ਦਾ ਜ਼ੋਰਦਾਰ ਸੱਦਾ ਦਿੱਤਾ ਗਿਆ ।