• Sat. Nov 30th, 2024

29 ਜੂਨ ਨੂੰ ਜਥੇਬੰਦੀਆਂ ਦੇ ਸੂਬਾ ਪੱਧਰੀ ਵਿਸ਼ਾਲ ਮੁਜ਼ਾਹਰੇ ਵਿੱਚ ਪਹੁੰਚੋ:- ਨੌਜਵਾਨ ਭਾਰਤ ਸਭਾ

ByJagraj Gill

Jun 28, 2020

 

ਮੋਗਾ (ਜਗਰਾਜ ਲੋਹਾਰਾ,  ਮਿੰਟੂ ਖੁਰਮੀ) ਇੱਥੋਂ ਥੋਡ਼ੀ ਦੂਰ ਪਿੰਡ ਬਿਲਾਸਪੁਰ ਵਿਖੇ ਨੌਜਵਾਨ ਭਾਰਤ ਸਭਾ ਦੀ ਪਿੰਡ ਇਕਾਈ ਵੱਲੋਂ 29 ਜੂਨ 2020 ਨੂੰ ਕੀਤੇ ਜਾ ਰਹੇ ਵਿਸ਼ਾਲ ਮੁਜ਼ਾਹਰੇ ਦੀਆਂ ਤਿਆਰੀਆਂ ਤਹਿਤ ਪਿੰਡ ਬਿਲਾਸਪੁਰ ਵਿੱਚ ਘਰ ਘਰ ਜਾ ਕੇ 29 ਜੂਨ ਨੂੰ ਮੋਗਾ ਵਿਖੇ ਪਹੁੰਚਣ ਦਾ ਸੱਦਾ ਦਿੱਤਾ ।

ਪਿੰਡ ਇਕਾਈ ਦੇ ਆਗੂਆਂ ਨੇ ਸੱਦਾ ਲਾਉਂਦੇ ਹੋਏ ਦੱਸਿਆ ਕਿ ਪਿਛਲੇ ਦਿਨਾਂ ਤੋਂ ਮੱਛੀ ਮਾਰਕੀਟ ਉਜਾੜਨ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਧਰਨਾਕਾਰੀਆਂ ਅਤੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 3 ਦਿਨ ਰਿਮਾਂਡ ਤੇ ਰੱਖਿਆ ਗਿਆ। ਇਨ੍ਹਾਂ ਵਿੱਚੋਂ ਕੁਝ ਕੁ ਧਰਨਾਕਾਰੀਆਂ ਨੂੰ ਜ਼ਮਾਨਤ ਤੇ ਘਰ ਭੇਜ ਦਿੱਤਾ ਗਿਆ ਅਤੇ ਦਰਜਨ ਦੇ ਕਰੀਬ ਬੰਦਿਆਂ ਨੂੰ 24 ਜੂਨ ਨੂੰ ਬਰਨਾਲਾ ਵਿਖੇ ਜੇਲ੍ਹ ਭੇਜ ਦਿੱਤਾ ਗਿਆ ।ਇਨ੍ਹਾਂ ਵਿੱਚ ਜਥੇਬੰਦੀਆਂ ਦੇ ਆਗੂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ,ਨੌਜਵਾਨ ਭਾਰਤ ਸਭਾ ਦੇ ਇਲਾਕਾ ਪ੍ਰਧਾਨ ਰਾਜਿੰਦਰ ਸਿੰਘ ਰਾਜਿਆਂਣਾ, ਨੌਜਵਾਨ ਭਾਰਤ ਸਭਾ ਦੇ ਸਕੱਤਰ ਕਰਮਜੀਤ ਮਾਣੂੰਕੇ ,ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਮੋਹਨ ਸਿੰਘ ਔਲਖ ,ਬਹੁਜਨ ਕ੍ਰਾਂਤੀ ਮੋਰਚਾ ਦੇ ਆਗੂ ਦਰਸ਼ਨ ਸਿੰਘ ਡਗਰੂ ,ਤੂੜੀ ਛਿਲਕਾ ਮਜ਼ਦੂਰ ਯੂਨੀਅਨ ਦੇ ਜਗਰੂਪ ਸਿੰਘ ਅਤੇ ਮੱਛੀ ਮਾਰਕੀਟ ਯੂਨੀਅਨ ਦੇ ਮੈਂਬਰ ਹਰਪ੍ਰੀਤ ਸਿੰਘ ਜੀਤਾ ,ਰਾਧੇ, ਨਾਨਕ ਚੰਦ ,ਹੰਸ ਰਾਜ ਸੁਨੀਲ ਸਾਹਨੀ, ਪਰਲਾਦ ਸਿੰਘ ਹਨ ।ਗ੍ਰਿਫਤਾਰ ਆਗੂਆਂ ਤੇ ਧਰਾਵਾਂ 353,186,188,189,269,270,271 ਲਗਾਈਆਂ ਗਈਆਂ ਹਨ ।
ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ ਧਾਰਾਵਾਂ ਨੂੰ ਰੱਦ ਕਰਕੇ ਗ੍ਰਿਫਤਾਰ ਕੀਤੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਮੱਛੀ ਮਾਰਕੀਟ ਨੂੰ ਫਿਰ ਤੋਂ ਬਹਾਲ ਕੀਤਾ ਜਾਵੇ ।

ਲਾਕਡਾਉਨ ਦੇ ਦੌਰਾਨ ਸਭ ਕਿਰਤੀ ਲੋਕ ਆਰਥਿਕ ਮੰਦੀ ਨੂੰ ਭੁਗਤ ਰਹੇ ਹਨ ਅਜਿਹੇ ਦੌਰ ਵਿੱਚ ਕਾਂਗਰਸੀ ਵਿਧਾਇਕ ਹਰਜੋਤ ਕਮਲ ਵਰਗੇ ਅਤੇ ਸਿਵਲ ਪ੍ਰਸ਼ਾਸਨ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਬਜਾਏ ਉਨ੍ਹਾਂ ਦੇ ਰੁਜ਼ਗਾਰ ਠੱਪ ਕਰਕੇ ਉਨ੍ਹਾਂ ਦਾ ਖੂਨ ਚੂਸ ਰਹੇ ਹਨ ।

ਇਸ ਤੋਂ ਇਲਾਵਾ ਹਰਜੋਤ ਕਮਲ ਦੇ ਬਿਆਨ ਅਨੁਸਾਰ 3.25 ਲੱਖ ਰੁਪਏ ਦੀ ਰਾਸ਼ੀ ਨਾਲ ਕਮਿਊਨਿਟੀ ਹਾਲ ਉਸਾਰੀ ਦਾ ਕੰਮ ਵਿੱਢਣਾ ਚਾਹੁੰਦਾ ਹੈ । ਜਦ ਕਿ ਪ੍ਰਸ਼ਾਸਨ ਨੇ ਤਿੰਨ ਕਰੋੜ ਖਰਚਣ ਦੀ ਹਾਮੀ ਭਰੀ ਸੀ ।ਅਸੀਂ ਮੰਗ ਕਰਦੇ ਹਾਂ ਕਿ ਇਸ ਕੰਮ ਵਿੱਚ ਬੁੱਧੀਜੀਵੀ, ਲੇਖਕਾਂ ,ਕਵੀਆਂ ਵਿਦਿਆਰਥੀਆਂ ,ਨੌਜਵਾਨ ਜਥੇਬੰਦੀਆਂ ਦੀ ਰਾਏ ਨਾਲ ਸਾਰਾ ਕੰਮ ਹੋਵੇ ਅਤੇ ਸ਼ਹੀਦਾਂ ਦੀ ਵਿਰਾਸਤ ਨੂੰ ਯਾਦਗਾਰੀ ਹਾਲ ਬਣਾ ਕੇ ਸਾਂਭਿਆ ਜਾਵੇ ਅਤੇ ਲੋਕ ਹਿੱਤਾਂ ਲਈ ਵਰਤਿਆ ਜਾਵੇ ।
ਇਸ ਸਮੇਂ ਨੌਜਵਾਨ ਭਾਰਤ ਸਭਾ ਦੇ ਇਲਾਕਾ ਆਗੂ ਅਰਸ਼ਦੀਪ ਕੌਰ, ਪਿੰਡ ਕਮੇਟੀ ਖਜਾਨਚੀ ਪੂਜਾ ਮੈਂਬਰ ਰਮਨਦੀਪ ਕੌਰ ਹਾਜ਼ਰ ਸਨ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *