• Sat. Nov 23rd, 2024

28 ਜੂਨ ਨੂੰ ਚੰਡੀਗੜ੍ਹ ਵਿਖੇ ਡਾਇਰੈਕਟਰ ਦੇ ਦਫ਼ਤਰ ਅੱਗੇ ਕੀਤੇ ਜਾ ਰਹੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਮੁਕੰਮਲ

ByJagraj Gill

Jun 25, 2021

ਮੋਗਾ 25 ਜੂਨ (ਜਗਰਾਜ ਸਿੰਘ ਗਿੱਲ)– ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਜੋ ਸੂਬਾ ਪੱਧਰੀ ਰੋਸ ਪ੍ਰਦਰਸ਼ਨ 28 ਜੂਨ ਦਿਨ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਡਾਇਰੈਕਟਰ ਦੇ ਦਫ਼ਤਰ ਅੱਗੇ ਕੀਤਾ ਜਾ ਰਿਹਾ ਹੈ , ਉਸ ਧਰਨੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਤੇ ਵੱਡੀ ਗੱਲ ਵਿੱਚ ਵਰਕਰਾਂ ਤੇ ਹੈਲਪਰਾਂ ਇਥੋਂ ਚੰਡੀਗੜ੍ਹ ਜਾਣਗੀਆਂ । ਉਪਰੋਕਤ ਜਾਣਕਾਰੀ ਯੂਨੀਅਨ ਦੀ ਸਰਕਲ ਪ੍ਰਧਾਨ ਰਜਵੰਤ ਕੌਰ ਗਲੋਟੀ ਨੇ ਦਿੱਤੀ । ਉਹਨਾਂ ਮੰਗ ਕੀਤੀ ਕਿ ਐਨ ਜੀ ਓ ਅਧੀਨ ਆਉਂਦੇ ਬਲਾਕਾਂ ਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ ਤਿੰਨ ਮਹੀਨਿਆਂ ਦਾ ਰੁਕਿਆ ਪਿਆ ਮਾਣਭੱਤਾ ਦਿੱਤਾ ਜਾਵੇ । ਨਵੀਂ ਭਰਤੀ ਦੌਰਾਨ ਮਿੰਨੀ ਆਂਗਣਵਾੜੀ ਵਰਕਰਾਂ ਨੂੰ ਪੂਰੀ ਵਰਕਰ ਦਾ ਦਰਜ਼ਾ ਦੇਣ ਦੀ ਵਿਵਸਥਾ ਕੀਤੀ ਜਾਵੇ । ਜੇਕਰ ਕਿਸੇ ਵਰਕਰ ਹੈਲਪਰ ਦੀ ਮੌਤ ਹੁੰਦੀ ਹੈ ਤਾਂ ਉਸ ਦੇ ਆਸ਼ਰਿਤ ਨੂੰ ਨੋਕਰੀ ਦੇਣ ਲਈ ਵਾਰਸ ਦਾ ਸਰਟੀਫਿਕੇਟ ਸੀ ਡੀ ਪੀ ਓ ਵੱਲੋਂ ਜਾਰੀ ਕੀਤਾ ਜਾਵੇ । ਜਿਹੜੀਆਂ ਵਰਕਰਾਂ ਕਿਸੇ ਮਜ਼ਬੂਰੀ ਦੇ ਕਾਰਨ ਕਿਸੇ ਹੋਰ ਥਾਂ ਰਹਿੰਦੀਆਂ ਹਨ ਤੇ ਉਹਨਾਂ ਦੇ ਸੈਂਟਰ ਦੂਰ ਪੈਂਦੇ ਹਨ , ਉਹਨਾਂ ਨੂੰ ਵੀ ਬਦਲੀ ਦਾ ਮੌਕਾ ਦਿੱਤਾ ਜਾਵੇ । ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ ਤੇ ਜਿਹੜੇ ਪੈਸੇ ਪੰਜਾਬ ਸਰਕਾਰ ਅਕਤੂਬਰ 2018 ਤੋਂ ਵਰਕਰਾਂ ਤੇ ਹੈਲਪਰਾਂ ਦੇ ਨੱਪੀ ਬੈਠੀ ਹੈ , ਉਹ ਦਿੱਤੇ ਜਾਣ । ਇਸ ਮੌਕੇ ਯੂਨੀਅਨ ਦੀਆਂ ਆਗੂ ਸਤਨਾਮ ਕੋਰ, ਕੰਵਲਜੀਤ ਕੋਰ ,ਗੁਰਮੇਲ ਕੋਰ,ਪਰਮਜੀਤ ਕੋਰ,ਕਮਲਜੀਤ ਕੋਰ ਮਹਿਲ,ਜਗਮੀਤ ਕੋਰ,ਪਰਮਜੀਤ ਬਲਖੰਡੀ,ਜਸਵਿੰਦਰ ਕੋਰ,ਮਨਜੀਤ, ਕੋਰ,ਸੁਰਜੀਤ ਕੋਰ ਲੋਹਾਰਾਂ, ਕਰਮਜੀਤ,ਕੋਰ ਔਗੜ ਮੌਜੂਦ ਸਨ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *