May 24, 2024

ਜਰਨੈਲ ਸਿੰਘ ਖੰਭੇ ਦੇ ਸਿਰ ਸਜੇਗਾ ਚੇਅਰਮੈਨੀ ਦਾ ਤਾਜ

1 min read

ਫਤਹਿਗੜ੍ਹ ਪੰਜਤੂਰ 27 ਦਸੰਬਰ (ਸਤਿਨਾਮ ਦਾਨੇ ਵਾਲੀਆ)
ਪੰਜਾਬ ਸਰਕਾਰ ਵੱਲੋਂ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਤੇ ਉਪ ਚੇਅਰਮੈਨਾਂ ਦੀ ਜਾਰੀ ਕੀਤੀ ਗਈ ਪਹਿਲੀ ਸੂਚੀ ਅਨੁਸਾਰ ਜਿੱਥੇ ਵੱਖ ਵੱਖ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਉੱਥੇ ਹੀ ਕਸਬਾ ਫਤਹਿਗੜ੍ਹ ਪੰਜਤੂਰ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਤਾਜ 2 ਤਰੀਕ ਨੂੰ ਸਵੇਰੇ 11ਵਜੇ ਮਾਰਕੀਟ ਕਮੇਟੀ ਫ਼ਤਿਹਗੜ੍ਹ ਪੰਜਤੂਰ ਵਿਖੇ ਜਰਨੈਲ ਸਿੰਘ ਖੰਭੇ ਦੇ ਸਿਰ ਸੱਜੇਗਾ ਤੇ ਉੱਪ ਚੇਅਰਮੈਨ ਦਾ ਤਾਜ ਦਰਸ਼ਨ ਸਿੰਘ ਲਲਿਹਾਦੀ ਦੇ ਨਾਮ ਹੋਵੇਗਾ ਜਰਨੈਲ ਸਿੰਘ ਖੰਭੇ ਅਤੇ ਦਰਸ਼ਨ ਸਿੰਘ ਲਲਿਹਾਦੀ ਬੜੇ ਲੰਬੇ ਸਮੇਂ ਤੋਂ ਅਣਥੱਕ ਤੇ ਇਮਾਨਦਾਰੀ ਨਾਲ ਕਾਂਗਰਸ ਪਾਰਟੀ ਦੀ ਸੇਵਾ ਨਿਭਾ ਰਹੇ ਹਨ ਜਿਨ੍ਹਾਂ ਨੂੰ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦਾ ਥਾਪੜਾ ਹੈ ਦੱਸਣਯੋਗ ਇਹ ਵੀ ਬਣਦਾ ਹੈ ਕਿ ਜਦੋਂ ਤੋਂ ਪੰਜਾਬ ਸਰਕਾਰ ਵੱਲੋਂ ਚੇਅਰਮੈਨਾਂ ਦੀ ਸੂਚੀ ਜਾਰੀ ਹੋਈ ਉਦੋਂ ਤੋਂ ਹੀ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਉਨ੍ਹਾਂ ਦੇ ਸ਼ੁਭਚਿੰਤਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗਾ ਰਿਹਾ ਇਸੇ ਤਹਿਤ ਹੀ ਅੱਜ ਨਗਰ ਪੰਚਾਇਤ ਫਤਹਿਗੜ੍ਹ ਪੰਜਤੂਰ ਵਿਖੇ ਸੀਨੀਅਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਬੁੱਕੇ ਦੇ ਕੇ ਸਨਮਾਨਿਤ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਮਿਲੇ ਮਾਣ ਸਤਿਕਾਰ ਤੇ ਮੁਬਾਰਕਾਂ ਦਿੱਤੀਆਂ ਇਸ ਮੌਕੇ ਜਰਨੈਲ ਸਿੰਘ ਖੰਭੇ ਅਤੇ ਦਰਸ਼ਨ ਸਿੰਘ ਲਲਿਹਾਦੀ ਨੇ ਕਿਹਾ ਕਿ ਜੋ ਉਨ੍ਹਾਂ ਨੂੰ ਹਾਈਕਮਾਨ ਨੇ ਜ਼ੁੰਮੇਵਾਰੀ ਸੌਂਪੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਇਸ ਮੌਕੇ ਨਵ ਨਿਯੁਕਤ ਚੇਅਰਮੈਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਕਿਸਾਨਾਂ ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਮਿਹਨਤ ਕਰਾਂਗੇ ਇਸ ਮੌਕੇ ਵਧਾਈਆਂ ਦੇਣ ਵਾਲਿਆਂ ਵਿੱਚ ਅਮਨਦੀਪ ਸਿੰਘ ਗਿੱਲ ਸਵਰਨ ਸਿੰਘ ਗਿੱਲ ਮੀਤ ਪ੍ਰਧਾਨ ਨਗਰ ਪੰਚਾਇਤ ਬੋਹੜ ਸਿੰਘ ਐੱਮ ਸੀ ਜਗਤਾਰ ਸਿੰਘ ਐੱਮ ਸੀ ਬਲਜੀਤ ਸਿੰਘ ਐੱਮ ਸੀ ਡਾ ਲਛਮਣ ਸਿੰਘ ਜਸਵੰਤ ਸਿੰਘ ਨਛੱਤਰ ਸਿੰਘ ਢਿੱਲੋਂ ਸਰਪੰਚ ਸ਼ੈਦੇ ਸ਼ਾਹ ਸੁਰਜੀਤ ਸਿੰਘ ਭੋਲਾ ਆੜ੍ਹਤੀਆ ਗੁਰਮੀਤ ਸਿੰਘ ਮੁੰਡੀ ਜਮਾਲ ਸ਼ਿਵ ਚਰਨ ਸਿੰਘ ਸੰਜੀਵ ਬਾਂਸਲ ਲ਼ਲਿਤ ਗਰੋਵਰ ਕੁਲਦੀਪ ਗਰੋਵਰ ਗੁਰਚਰਨ ਸਿੰਘ ਪ੍ਰਦੇਸੀ ਅਮਰੀਕ ਸਿੰਘ ਕੰਬੋਜ ਜਤਿੰਦਰ ਸਿੰਘ ਗੁਰਦੇਵ ਸਿੰਘ ਬਲਵੰਤ ਸਿੰਘ ਸੂਬਾ ਸਿੰਘ ਖੰਭੇ ਭੁਪਿੰਦਰ ਸਿੰਘ ਭਿੰਦਾ ਸੈਦੇਸ਼ਾਹ ਵਿੱਕੀ ਗਰੋਵਰ ਜਗਮੋਹਨ ਸਿੰਘ ਗਿੱਲ ਗਗਨਦੀਪ ਸਿੰਘ ਸੁੱਖਾ ਸਿੰਘ ਸਵਰਨ ਸਿੰਘ ਬਲਵੀਰ ਸਿੰਘ ਗੋਲੂਵਾਲਾ ਤੇਜਿੰਦਰ ਸਿੰਘ ਅਮਰਦੀਪ ਸਿੰਘ ਕਾਰਜ ਸਿੰਘ ਗੁਰਮੀਤ ਸਿੰਘ ਪ੍ਰਗਟ ਸਿੰਘ ਦਵਿੰਦਰ ਸਿੰਘ ਦਲਜੀਤ ਸਿੰਘ ਦਾਨੇ ਵਾਲਾ ਤੇ ਬੌਬੀ ਆਦਿ ਵਰਕਰ ਹਾਜ਼ਰ ਸਨ ।

Leave a Reply

Your email address will not be published. Required fields are marked *

Copyright © All rights reserved. | Newsphere by AF themes.