May 25, 2024

ਦੀਪ ਸਿਧੂ ਦੀ ਅੰਤਿਮ ਅਰਦਾਸ ਤੇ ਖੂਨਦਾਨ ਕੈਂਪ ਅਤੇ ਮੁਫ਼ਤ ਦਸਤਾਰ ਕੈਂਪ ਲਗਾਇਆ 

1 min read

ਲੁਧਿਆਣਾ 26 ਫਰਵਰੀ (ਓਮ ਪ੍ਰਕਾਸ਼ ਵਰਮਾ)

ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਕੌਮੀ ਯੋਧੇ ਸੰਦੀਪ ਸਿੰਘ ਸਿੱਧੂ (ਦੀਪ ਸਿੱਧੂ) ਦੀ ਮਿੱਠੀ ਯਾਦ ਨੂੰ ਸਮਰਪਿਤ ਮਨੁਖਤਾ ਦੇ ਭਲੇ ਲਈ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 506ਵਾਂ ਮਹਾਨ ਖ਼ੂਨਦਾਨ ਕੈਂਪ ਅਤੇ ਦਸਤਾਰਾਂ ਦਾ ਫਰੀ ਲੰਗਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਿਸ਼ਨ ਗੁਰਮਤਿ ਪ੍ਰਚਾਰ ਲਹਿਰ ਜੱਥਾ ਦਮਦਮੀ ਟਕਸਾਲ ਦੇ ਸਹਿਯੋਗ ਨਾਲ ਠੰਡਾ ਬੁਰਜ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਲਗਾਇਆ ਗਿਆ।

ਇਸ ਮੌਕੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਿਸ਼ਨ ਗੁਰਮਤਿ ਪ੍ਰਚਾਰ ਲਹਿਰ ਜੱਥਾ ਦਮਦਮੀ ਟਕਸਾਲ ਦੇ ਮੁਖੀ ਭਾਈ ਜਸਪਾਲ ਸਿੰਘ ਨੇ ਦੀਪ ਸਿਧੂ ਦੀ ਅੰਤਿਮ ਅਰਦਾਸ ਤੇ ਵੱਡੀ ਗਿਣਤੀ ਵਿਚ ਪਹੁੰਚੇ ਨੌਜਵਾਨਾਂ ਨੂੰ ਦਾਹੜੀ-ਕੇਸ ਰਖਣ ਲਈ ਪ੍ਰੇਰਿਆ ਅਤੇ ਸੈਂਕੜੇ ਤੋਂ ਵੱਧ ਦਾਹੜੀ-ਕੇਸ ਰਖਣ ਦਾ ਪ੍ਰਣ ਕਰਨ ਵਾਲੇ ਨੌਜਵਾਨਾਂ ਨੂੰ ਫਰੀ ਦਸਤਾਰਾਂ ਸਜਾਈਆਂ। ਇਸ ਮੌਕੇ ਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦਸਿਆ ਕੈਂਪ ਦੋਰਾਨ ਐਕਟਰ ਰਣਬੀਰ ਬਾਠ ਸਮੇਤ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਖੂਨਦਾਨ ਕੀਤਾ। ਰਘੂਨਾਥ ਅਤੇ ਪ੍ਰੀਤ ਹਸਪਤਾਲ ਦੇ ਸਹਿਯੋਗ ਨਾਲ ਇਕਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਲੈਕੇ ਦਿਤਾ ਜਾਵੇਗਾ। ਇਸ ਮੌਕੇ ਤੇ ਸਿੰਗਰ ਸੋਨੀ ਮਾਨ, ਨਿਹੰਗ ਪ੍ਰਦੀਪ ਸਿੰਘ ਅਯਾਲੀ,ਭਾਈ ਪਰਮਜੀਤ ਸਿੰਘ ਅਕਾਲੀ, ਨਿਹੰਗ ਜਰਨੈਲ ਸਿੰਘ,ਪੰਥਕ ਕਵੀਸ਼ਰ ਭਾਈ ਮਨਜੀਤ ਸਿੰਘ ਬੁਟਾਹਰੀ,ਭਾਈ ਗੁਰਦਿਤ ਸਿੰਘ,ਭਾਈ ਗੌਬਿੰਦ ਸਿੰਘ,ਨਿਹੰਗ ਪ੍ਰੇਮ ਸਿੰਘ, ਭਾਈ ਪਲਵਿੰਦਰ ਸਿੰਘ,ਭਾਈ ਜਤਿੰਦਰ ਸਿੰਘ ਹੈਪੀ, ਚਰਨਜੀਤ ਸਿੰਘ ਯੂਨਾਟਿਡ ਸਿਖ,ਭਾਈ ਬਲਵਿੰਦਰ ਸਿੰਘ ਕੁਲਾਰ,ਨਿਹੰਗ ਪ੍ਰਗਟ ਸਿੰਘ ਸੰਧੂ, ਰਾਣਾ ਫੁਲਾਂਵਾਲ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *

Copyright © All rights reserved. | Newsphere by AF themes.