May 24, 2024

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ-3 ਤਹਿਤ ਸਿਹਤ ਖੇਤਰ ਦੇ 6 ਕੋਰਸ ਕਰਵਾਏ ਜਾਣਗੇ ਮੁਫ਼ਤ

1 min read

ਕੋਰਸ ਪੂਰਾ ਹੋਣ ਤੇ ਸਿਹਤ ਸੰਸਥਾਵਾਂ ਵਿੱਚ ਦਿਵਾਇਆ ਜਾਵੇਗਾ ਰੋਜ਼ਗਾਰ-ਵਧੀਕ ਡਿਪਟੀ ਕਮਿਸ਼ਨਰ

 

–ਸੰਪਰਕ ਨੰਬਰ 70739-11757, 9465159813 ਉੱਪਰੋਂ ਪ੍ਰਾਪਤ ਕਰੋ ਹੋਰ ਜਾਣਕਾਰੀ-ਸੁਭਾਸ਼ ਚੰਦਰ`

 

ਮੋਗਾ, 25 ਮਈ ਗੁਰਪ੍ਰਸਾਦ ਸਿੱਧੂ ਮੋਗਾ

 

ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਨੋਡਲ ਅਫਸਰ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ, ਸ੍ਰੀ ਸ਼ੁਭਾਸ਼ ਚੰਦਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜਿਲ੍ਹੇ ਦੇ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿੱਚ ਸਿਹਤ ਸੁਵਿਧਾਵਾਂ ਵਿੱਚ ਵਾਧਾ ਕਰਨ ਲਈ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ-3 ਤਹਿਤ ਨੌਜਵਾਨਾਂ ਲਈ ਸਿਹਤ ਸੈਕਟਰ ਨਾਲ ਸਬੰਧਿਤ 6 ਕੋਰਸਾਂ ਦੀ ਸਕਿੱਲ ਟਰੇਨਿੰਗ ਸੁਰੂ ਕੀਤੀ ਜਾ ਰਹੀ ਹੈ।

 

ਉਨ੍ਹਾਂ ਦੱਸਿਆ ਕਿ ਇਹਨਾਂ ਕੋਰਸਾਂ ਦਾ ਸਮਾਂ ਨਵੇਂ ਉਮੀਦਵਾਰਾਂ ਲਈ 21 ਦਿਨ ਦਾ ਹੋਵੇਗਾ ਅਤੇ ਉਮੀਦਵਾਰਾਂ ਦੀ ਟ੍ਰੇਨਿੰਗ ਪੂਰੀ ਹੋਣ ਉਪਰੰਤ ਉਨ੍ਹਾਂ ਨੂੰ ਸਿਹਤ ਸੰਸਥਾਵਾ ਵਿੱਚ ਕੰਮ ਤੇ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਸਿਹਤ ਸੈਕਟਰ ਵਿੱਚ ਪਹਿਲਾਂ ਤੋ ਹੀ ਕੰਮ ਕਰ ਰਹੇ ਉਮੀਦਵਾਰਾਂ, ਜਿਨ੍ਹਾ ਕੋਲ ਕੋਈ ਸਰਟੀਫਿਕੇਟ ਨਹੀ ਹੈ, ਨੂੰ ਵੀ ਆਰ.ਪੀ.ਐਲ. (ਰੀਕਗਨੀਸ਼ਨ ਆਫ਼ ਪਰੀਅਰ ਲਰਨਿੰਗ) ਤਹਿਤ 7 ਦਿਨਾਂ ਦੀ ਟ੍ਰੇਨਿੰਗ ਦੇ ਕੇ ਸਰਟੀਫਾਈ ਕੀਤਾ ਜਾਵੇਗਾ ਤਾਂ ਜ਼ੋ ਉਨ੍ਹਾਂ ਦੀ ਆਪਣੀ ਇੱਕ ਵਿਸ਼ੇ਼ਸ਼ ਕਿੱਤਾ ਮੁੱਖੀ ਵਜੋਂ ਪਹਿਚਾਣ ਬਣ ਸਕੇ ਅਤੇ ਉਹ ਆਪਣੀਆਂ ਸੇਵਾਵਾਂ ਹੋਰ ਵਧੀਆ ਤਰੀਕੇ ਨਾਲ ਨਿਭਾ ਸਕਣ।

 

ਮਨਪ੍ਰੀਤ ਕੌਰ ਬੀ.ਐਮ.ਐਮ. ਅਤੇ ਪੁਸ਼ਰਾਜ ਜਾਜਰਾ ਬਲਾਕ ਬਾਈਮੈਟਿਕ ਮੈਨੇਜਰ ਪੀ.ਐਸ.ਡੀ.ਐਮ. ਮੋਗਾ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਕੋਰਸਾਂ ਦੇ ਨਾਮ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ (ਯੋਗਤਾ 12ਵੀਂ ਕਿਸੇ ਵੀ ਵਿਸ਼ੇ ਵਿੱਚ), ਜਨਰਲ ਡਿਊਟੀ ਅਸਿਸਟੈਂਟ ਜੀ.ਡੀ.ਏ. (ਯੋਗਤਾ 10ਵੀਂ), ਹੋਮ ਹੈਲਥ ਏਡ (ਯੋਗਤਾ 10ਵੀਂ), ਮੈਡੀਕਲ ਇਕਿਊਪਮੇੈਂਟ ਟੈਕਨੋਲੋਜੀ ਅਸਿਸਟੈਂਟ (12ਵੀਂ ਸਾਇੰਸ) ਅਤੇ ਲੈਬਾਰਟਰੀ ਸਹਾਇਕ (ਯੋਗਤਾ 12ਵੀਂ ਸਾਇੰਸ) ਹਨ ਜੋ ਕਿ ਸਰਕਾਰ ਵੱਲੋਂ ਬਿਲਕੁਲ ਮੁਫਤ ਵਿੱਚ ਕਰਵਾਏ ਜਾਣਗੇ। ਟ੍ਰੇਨਿੰਗ ਦੋਰਾਨ ਪੜਨ ਲਈ ਕਿਤਾਬਾਂ ਆਦਿ ਵੀ ਮੁਫ਼ਤ ਮੁਹੱਇਆ ਕਰਵਾਈ ਜਾਣਗੀਆਂ।

 

ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਹੜੇ ਉਮੀਦਵਾਰ ਇਹ ਕੋਰਸ ਕਰਕੇ ਰੋਜ਼ਗਾਰ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਹੋਰ ਜਾਣਕਾਰੀ ਲਈ ਇਸ ਦਫ਼ਤਰ ਦੇ ਕਰਮਚਾਰੀਆਂ ਪੁਸ਼ਰਾਜ ਜਾਜਰਾ ਨੂੰ ਮੋਬਾਇਲ ਨੰਬਰ 70739-11757 ਅਤੇ ਮਨਪ੍ਰੀਤ ਕੌਰ ਨੂੰ 9465159813 ਉੱਪਰ ਸੰਪਰਕ ਕਰ ਸਕਦੇ ਹਨ।

 

ਸ੍ਰੀ ਸੁਭਾਸ਼ ਚੰਦਰ ਨੇ ਜਿ਼ਲ੍ਹਾ ਮੋਗਾ ਨਾਲ ਸਬੰਧਤ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਇਸ ਮੁਫ਼ਤ ਟ੍ਰੇਨਿੰਗ ਸਕੀਮ ਦਾ ਲਾਭ ਲੈ ਕੇ ਰੋਜ਼ਗਾਰ ਪ੍ਰਾਪਤ ਕਰਨਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਇਸ ਨਾਲ ਉਮੀਦਵਾਰਾਂ ਨੂੰ ਰੋਜਗਾਰ ਦੇ ਨਾਲ-ਨਾਲ ਇਸ ਮਹਾਂਮਾਰੀ ਦੋਰਾਨ ਸਮਾਜ ਸੇਵਾ ਕਰਨ ਦਾ ਮੋਕਾ ਵੀ ਪ੍ਰਾਪਤ ਹੋਵੇਗਾ।

 

 

Leave a Reply

Your email address will not be published. Required fields are marked *

Copyright © All rights reserved. | Newsphere by AF themes.