ਧਰਮਕੋਟ (ਜਗਰਾਜ ਗਿੱਲ, ਰਿੱਕੀ ਕੈਲਵੀ)
ਅੱਜ ਧਰਮਕੋਟ ਵਿਖੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਕਾਂਗਰਸ ਆਗੂ ਅਤੇ ਵਪਾਰ ਮੰਡਲ ਦੇ ਪ੍ਰਧਾਨ ਦਵਿੰਦਰ ਛਾਬੜਾ ਨੇ ਕਿਹਾ ਕਿ 25 ਤਰੀਕ ਨੂੰ ਕਿਸਾਨਾਂ ਭਰਾਵਾਂ ਦਾ ਵਪਾਰੀਆਂ ਨੂੰ ਵੀ ਰਲ ਮਿਲ ਕੇ ਸਾਥ ਦੇਣਾ ਚਾਹੀਦਾ ਹੈ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਜੋ ਪਾਸ ਕੀਤੇ ਗਏ ਹਨ ਉਸ ਨੂੰ ਵਾਪਸ ਲੈਣ ਲਈ ਸਾਨੂੰ ਸਾਰਿਆਂ ਨੂੰ ਇਕਮੁੱਠ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ ਅਗਰ ਕਿਸਾਨ ਖਤਮ ਹੁੰਦਾ ਹੈ ਤਾਂ ਆਉਣ ਵਾਲੀਆਂ ਨਸਲਾਂ ਵੀ ਖ਼ਤਮ ਹੋ ਜਾਣਗੀਆਂ ਕਰੋਨਾ ਮਹਾਮਾਰੀ ਦੌਰਾਨ ਅਸੀਂ ਲੋਕ ਡਾਊਨ ਵਿੱਚ ਬਹੁਤ ਸਮਾਂ ਬਾਜ਼ਾਰ ਬੰਦ ਰੱਖੇ ਪਰ ਹੁਣ ਸਹੀ ਸਮਾਂ ਹੈ ਇਸ ਬੰਦ ਦਾ ਨੂੰ ਭਰਵਾਂ ਹੁੰਗਾਰਾ ਦੇਈਏ ਸਾਰੇ ਹੀ ਜਥੇਬੰਦੀਆਂ ਨੂੰ ਅਤੇ ਪਾਰਟੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਬਿੱਲ ਦਾ ਵਿਰੋਧ ਕਰਦੇ ਹੋਏ 25 ਤਰੀਕ ਨੂੰ ਮੁਕੰਮਲ ਬੰਦ ਰੱਖਿਆ ਜਾਵੇ ਇਸ ਬਿੱਲ ਦੇ ਪਾਸ ਹੋਣ ਨਾਲ ਇਕੱਲਾ ਕਿਸਾਨ ਹੀ ਨਹੀਂ ਦੁਕਾਨਦਾਰ ਮਜ਼ਦੂਰ ਹਰ ਵਰਗ ਦੀ ਤਬਾਹੀ ਪੱਕੀ ਹੈ ਇਸ ਲਈ ਸਾਨੂੰ ਸਭ ਨੂੰ ਰਲ ਮਿਲ ਕੇ ਇਸ ਬਿੱਲ ਦਾ ਵਿਰੋਧ ਕਰਕੇ ਰੋਕਣਾ ਚਾਹੀਦਾ ਹੈ