ਮੀਟਿੰਗ ਦੌਰਾਨ ਹਾਜ਼ਰ ਕਿਸਾਨ ਅਤੇ ਮਜ਼ਦੂਰ ਆਗੂ
ਧਰਮਕੋਟ-( ਰਿੱਕੀ ਕੈਲਵੀ )
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਮੋਗਾ ਦੇ ਧਰਮਕੋਟ ਦੀ ਵਿਸ਼ੇਸ਼ ਮੀਟਿੰਗ ਹਰਬੰਸ ਸਿੰਘ ਸ਼ਾਹਵਾਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਹਜੂਰ ਸਾਹਿਬ ਵਿਖੇ ਹੋਈ, ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ , ਸੂਬਾ ਕਮੇਟੀ ਮੈਂਬਰ ਰਾਣਾ ਰਣਬੀਰ ਸਿੰਘ, ਸਾਰਜ ਸਿੰਘ ਬਹਿਰਾਮ ਕੇ, ਗੁਰਦੇਵ ਸਿੰਘ ਸ਼ਾਹਵਾਲਾ ਨੇ ਕਿਹਾ ਕਿ ਦਿੱਲੀ ਵਿਚ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 26 ਨਵੰਬਰ ਤੋਂ ਲਗਾਤਾਰ ਚੜਦੀ ਕਲਾ ਵਿਚ ਮੋਰਚਾ ਚੱਲ ਰਿਹਾ ਹੈ , ਜਿਸ ਤਹਿਤ ਜ਼ਿਲ੍ਹਾ ਮੋਗਾ ਆਪਣੀ ਹਾਜ਼ਰੀ ਲਵਾਉਣ ਲਈ 25 ਅਕਤੂਬਰ ਨੂੰ ਜ਼ਿਲ੍ਹਾ ਮੋਗਾ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ,ਮਜ਼ਦੂਰ, ਬੀਬੀਆਂ, ਬੱਚੇ ਸਮੇਤ ਸੈਂਕੜੇ ਟਰੈਕਟਰ-ਟਰਾਲਿਆਂ ਦਾ ਕਾਫਲਾ ਮੋਗਾ ਦੇ ਬੁੱਘੀਪੁਰਾ ਚੌਕ ਤੋਂ ਰਵਾਨਾ ਹੋਵੇਗਾ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਲੋਕਾਂ ਵਿੱਚ ਜਾਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਆਗੂਆਂ ਨੇ ਕਿਹਾ ਕਿ ਜੇਕਰ 2024 ਤੱਕ ਵੀ ਮੋਰਚਾ ਲਾਉਣਾ ਪਿਆ ਤਾਂ ਪਿੱਛੇ ਨਹੀਂ ਹਟਿਆ ਜਾਵੇਗਾ, ਕਿਉਂਕਿ ਜ਼ਿਲ੍ਹਾ ਬਾਰ ਪੰਜਾਬ ਦੀ ਵੰਡ ਏਸ ਤਰੀਕੇ ਨਾਲ ਕੀਤੀ ਗਈ ਹੈ ਤੇ ਪੰਜਾਬ ਦੇ ਹਰ ਜਿਲ੍ਹੇ ਨੂੰ ਸਾਲ ਸਾਲ ‘ਚ 40 ਦਿਨ ਹੀ ਮੋਰਚੇ ਵਿਚ ਰਹਿਣਾ ਪਵੇਗਾ, ਜਿਸ ਕਾਰਨ ਕੇਂਦਰ ਸਰਕਾਰ ਜਿੰਨਾ ਚਿਰ ਮਰਜੀ ਚੁੱਪ ਵੱਟੀ ਰੱਖੀ ਹੈ ਪਰੰਤੂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਪੰਜਾਬ ਪਰਤਣਗੇ, ਮੀਟਿੰਗ ਦੌਰਾਨ ਸਟੇਜ ਦੀ ਕਾਰਵਾਈ ਜਗਜੀਤ ਸਿੰਘ ਖੋਸਾ ਨੇ ਚਲਾਈ , ਇਸ ਮੌਕੇ ਪਰਮਜੀਤ ਸਿੰਘ ਲੋਹਗੜ੍ਹ , ਗੁਰਮੇਲ ਸਿੰਘ ਦਾਨੇਵਾਲਾ, ਰਜਿੰਦਰ ਸਿੰਘ ਖਹਿਰਾ ਮਸੀਤਾਂ, ਕਪੂਰ ਸਿੰਘ ਸ਼ਾਹਵਾਲਾ, ਜਗਜੀਤ ਸਿੰਘ ਪ੍ਰਧਾਨ, ਮਨਿੰਦਰ ਸਿੰਘ ਸ਼ੇਰਪੁਰ ਤਾਇਬਾਂ, ਇੰਦਰਜੀਤ ਸਿੰਘ ਦਾਨੇਵਾਲਾ, ਪ੍ਰੈੱਸ ਸਕੱਤਰ ਕਾਕਾ ਜੋਸ਼ਨ, ਅਜੀਤ ਸਿੰਘ ਸੈਕਟਰੀ, ਕ੍ਰਿਸ਼ਨ ਕੁਮਾਰ, ਅਮਰੀਕ ਸਿੰਘ ਕਿਸ਼ਨਪੁਰਾ, ਹਰਦੇਵ ਸਿੰਘ ਕੋਟ ਇਸੇ ਖਾਂ, ਚਰਨਜੀਤ ਸਿੰਘ, ਵੀਰ ਸਿੰਘ ਖੋਸਾ ਕੋਟਲਾ, ਜਗਦੇਵ ਸਿੰਘ ਪ੍ਰਧਾਨ, ਜਰਨੈਲ ਸਿੰਘ ਮੋਗਾ, ਭਗਵਾਨ ਸਿੰਘ ਬਹਿਰਾਮਕੇ, ਬਲਜੀਤ ਸਿੰਘ, ਬੀਰਇੰਦਰਜੀਤ ਸਿੰਘ, ਸੁਖਦੇਵ ਸਿੰਘ ਤਲਵੰਡੀ ਭੰਗੇਰੀਆਂ, ਦਿਆਲ ਸਿੰਘ ਧੱਲੇਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ ।