June 18, 2024

ਮੋਦੀ ਦਾ ਵਿਰੋਧ ਕਰਨ ਗਏ ਬੀਕੇਯੂ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਸਮੇਤ ਕਿਸਾਨਾਂ ਨੂੰ ਬਾਵਾ ਖੇਲ ਥਾਣਾ ਜਲੰਧਰ ਪੁਲਿਸ ਨੇ ਕੀਤਾ ਗ੍ਰਿਫਦਾਰ

1 min read

ਕੀ ਕਰਨਗੇ ਜੇਲਾਂ-ਥਾਣੇ ਲੋਕਾਂ ਦੇ ਰੋਹ ਵਧਦੇ ਜਾਣੇ-ਸੁੱਖ ਗਿੱਲ ਮੋਗਾ

 

ਮੋਗਾ 24 ਮਈ ( ਜਗਰਾਜ ਸਿੰਘ ਗਿੱਲ, ਗੁਰਪ੍ਰੀਤ ਗਹੇਲੀ)

ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਫੇਰੀ ਦੇ ਦੂਜੇ ਦਿਨ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸੀ ਤਾਂ ਕਿਸਾਨਾਂ ਨੂੰ ਇਸ ਦੀ ਪਹਿਲਾਂ ਤੋਂ ਹੀ ਭਿਨਕ ਸੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੀਆਂ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਦੀ ਠਾਨੀ ਹੋਈ ਸੀ ਤਾਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਸਾਥੀਆਂ ਸਮੇਤ ਕਾਫਲਾ ਜਲੰਧਰ ਵੱਲ ਨੂੰ ਤੋਰ ਦਿੱਤਾ ਪਹਿਲਾਂ ਨਕੋਦਰ ਦੇ ਲੱਦੜਾਂ ਨੇੜੇ ਪੁਲਿਸ ਨੇ ਨਾਕਾ ਲਾਕੇ ਜਥੇਬੰਦੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬੀਕੇਯੂ ਤੋਤੇਵਾਲ ਦੀ ਟੀਮ ਨੇ ਪਿੰਡਾਂ ਵਿੱਚੋਂ ਹੁੰਦੇ ਹੋਏ ਨਕੋਦਰ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਲੰਧਰ ਰੋਡ ਤੇ ਮੇਨ ਪੁਲ ਨਕੋਦਰ ਪੁਲਿਸ ਨੇ ਫਿਰ ਨਾਕੇ ਲਾਏ ਹੋਏ ਸਨ ਤਾਂ ਜਥੇਬੰਦੀ ਦੇ ਜੁਝਾਰੂ ਆਗੂਆਂ ਨੇ ਪੁਲਿਸ ਦੀ ਪ੍ਰਵਾਹ ਕੀਤੇ ਬਿਨਾਂ ਗੱਡੀਆਂ ਜਲੰਧਰ ਨੂੰ ਖਿੱਚ ਦਿੱਤੀਆਂ ਅਤੇ ਰਸਤੇ ਚ ਕਈ ਬੈਰੀਗੇਟਾਂ ਨੂੰ ਕਰਾਸ ਕਰਕੇ ਬਡਾਲਾ ਚੌਂਕ ਜਲੰਧਰ ਪਹੁੰਚੇ ਤਾਂ ਭਾਰੀ ਪੁਲਿਸ ਫੋਰਸ ਨੇ ਬੈਰੀਗੇਟਿੰਗ ਕਰਕੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੂੰ 35-40 ਸਾਥੀਆਂ ਸਮੇਤ ਗ੍ਰਿਫਦਾਰ ਕਰਕੇ ਬਾਵਾ ਖੇਲ ਥਾਣਾ ਲੈ ਗਏ ਅਤੇ ਬਾਕੀ ਸਾਥੀਆਂ ਨੂੰ ਨਾਕਿਆਂ ਤੇ ਰੋਕ ਲਿਆ ਗਿਆ,ਖਬਰ ਲਿਖਣ ਤੱਕ ਸਾਰੇ ਕਿਸਾਨ ਥਾਣੇ ਵਿੱਚ ਨਜਰਬੰਦ ਸਨ,ਇਸ ਮੌਕੇ ਕੇਵਲ ਸਿੰਘ ਖਹਿਰਾ ਕੌਮੀ ਜਨਰਲ ਸਕੱਤਰ ਪੰਜਾਬ,ਪਰਮਜੀਤ ਸਿੰਘ ਗਦਾਈਕੇ ਜਿਲ੍ਹਾ ਪ੍ਰਧਾਨ ਤਰਨਤਾਰਨ,ਦਵਿੰਦਰ ਸਿੰਘ ਕੋਟ ਸ਼ਹਿਰੀ ਪ੍ਰਧਾਨ,ਸਾਬ ਢਿੱਲੋਂ ਇਕਾਈ ਪ੍ਰਧਾਨ ਤੋਤੇਵਾਲ,ਦਲਜੀਤ ਸਿੰਘ ਸਰਪੰਚ ਦਾਨੇਵਾਲਾ ਕਿਸਾਨ ਆਗੂ,ਸਾਹਿਬ ਸਿੰਘ ਦਾਨੇਵਾਲਾ ਬਲਾਕ ਪ੍ਰਧਾਨ,ਜਸਵੰਤ ਸਿੰਘ ਲੋਹਗੜ੍ਹ ਜਿਲ੍ਹਾ ਪ੍ਰਧਾਨ ਜਲੰਧਰ,ਨਿਸ਼ਾਨ ਸਿੰਘ ਭੰਗਾਲਾ,ਲਖਬੀਰ ਸਿੰਘ ਭੰਗਾਲਾ,ਸੁਖਵਿੰਦਰ ਸਿੰਘ ਤਲਵੰਡੀ,ਰਣਜੀਤ ਸਿੰਘ ਤਲਵੰਡੀ,ਨਿਸ਼ਾਨ ਸਿੰਘ ਸੀਤੋ,ਬੱਗਾ ਸਿੰਘ ਸੀਤੋ,ਪ੍ਰਦੀਪ ਸਿੰਘ ਸੀਤੋ,ਤੀਰਥ ਸਿੰਘ ਸਰਪੰਚ ਖਹਿਰਾ,ਲਖਬੀਰ ਸਿੰਘ ਬਾਲੋਕੀ,ਮਨਦੀਪ ਸਿੰਘ ਮੰਨਾ ਬਲਾਕ ਪ੍ਰਧਾਨ,ਨਿਰਵੈਰ ਸਿੰਘ ਮੌਜਗੜ੍ਹ ਬਲਾਕ ਪ੍ਰਧਾਨ ਮਖੂ,ਪੀਟਰ ਬਾਲੋਕੀ,ਤਜਿੰਦਰ ਸਿੰਘ ਸਿੱਧਵਾਂ ਜਿਲ੍ਹਾ ਪ੍ਰਧਾਨ ਲੁਧਿਆਣਾ,ਦਲਜੀਤ ਸਿੰਘ ਬਾਬਾ ਉਧੋਵਾਲ,ਸੋਡੀ ਉਧੋਵਾਲ,ਨਿਰਮਲ ਸਿੰਘ ਬੱਡੂਵਾਲ,ਗੁਰਮੁੱਖ ਸਿੰਘ ਲਾਡੀ,ਖੀਰੀ ਬਾਲੋਕੀ,ਅਨਿਲ ਸਬਰਵਾਲ,ਅੰਮ੍ਰਿਤਪਾਲ ਸਿੰਘ ਬਾਊਪੁਰ,ਸੋਹਿਤ ਸਬਰਵਾਲ,ਪਰਮਜੀਤ ਸਿੰਘ ਕੋਲੀਆਂਵਾਲ,ਸੰਤੋਖ ਸਿੰਘ ਕੋਲੀਆਂਵਾਲ,ਰਣਯੋਧ ਸਿੰਘ ਕੋਟ ਈਸੇ ਖਾਂ,ਮਹਿਲ ਸਿੰਘ ਕੋਟ ਈਸੇ ਖਾਂ,ਨਛੱਤਰ ਸਿੰਘ ਮੂਸੇਵਾਲਾ ਨੂੰ ਗ੍ਰਿਫਦਾਰ ਕੀਤਾ ਗਿਆ ਸੀ ।

Leave a Reply

Your email address will not be published. Required fields are marked *

Copyright © All rights reserved. | Newsphere by AF themes.