May 24, 2024

ਪਿੰਡ ਨਿਹਾਲ ਸਿੰਘ ਵਾਲਾ ਵਿੱਚ ਕਰੋਨਾ ਬਿਮਾਰੀ ਤੋਂ ਨਿਜਾਤ ਪਾਉਣ ਲਈ ਸਪਰੇਅ ਕੀਤੀ ਗਈ

1 min read

ਨਿਹਾਲ ਸਿੰਘ ਵਾਲਾ 24 ਮਾਰਚ (ਮਿੰਟੂ ਖੁਰਮੀ , ਕੁਲਦੀਪ ਸਿੰਘ) ਕਰੋਨਾ ਵਾਇਰਿਸ ਨੇ ਸੰਸਾਰ ਵਿੱਚ ਤਰਥੱਲੀ ਮਚਾ ਦਿੱਤੀ ਹੈ, ਮਹਾਂਮਾਰੀ ਬਣਿਆ ਕਰੋਨਾ ਦੈਂਤ ਬਣ ਇਨਸਾਨੀ ਜਿੰਦਗੀਆਂ ਨਿਗਲ਼ ਰਿਹਾ ਹੈ। ਕਰੋਨਾ ਨੂੰ ਠੱਲ੍ਹ ਪਾਉਣ ਵਾਸਤੇ ਜਿੱਥੇ ਸਰਕਾਰਾਂ ਯਤਨ ਕਰ ਰਹੀਆਂ ਹਨ, ਉੱਥੇ ਸੰਸਥਾਵਾਂ ਵੀ ਆਪਣੇ ਪੱਧਰ ਤੇ ਯਤਨਸ਼ੀਲ ਹਨ, ਇਸੇ ਲੜੀ ਅਧੀਨ ਪਿੰਡ ਨਿਹਾਲ ਸਿੰਘ ਵਾਲਾ ਦੇ ਅਕਾਲੀ ਦਲ ਪਾਰਟੀ ਦੇ ਯੂਥ ਆਗੂ ਜਗਦੀਪ ਸਿੰਘ ਗਟਰਾ ਵੱਲੋਂ ਅਤੇ ਪਿੰਡ ਦੇ ਸਮੂਹ ਨੌਜਵਾਨਾਂ ਦੀ ਅਗਵਾਈ ਵਿੱਚ ਪਿੰਡ ਦੇ ਨਾਗਰਿਕਾਂ ਨੂੰ ਸਫ਼ਾਈ ਸੰਦੇਸ਼ ਦੇਣ ਦੇ ਨਾਲ ਨਾਲ ਹੈਂਡ ਵਾਸ਼ ਕਰਨ ਵਾਸਤੇ ਪ੍ਰੇਰਦਿਆਂ ਸਾਰੇ ਪਿੰਡ ਅਤੇ ਬਜ਼ਾਰ ਵਿੱਚ ਸਪਰੇ ਕੀਤੀ ਇਸ ਸਮੇ ਜਗਦੀਪ ਸਿੰਘ ਗਟਰਾ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਸਰੀਰ ਦੀ ਸਫ਼ਾਈ ਨਾ ਰੱਖਣਾ ਤੇ ਬਹੁਤ ਸਾਰੀਆਂ ਬੀਮਾਰੀਆਂ ਨੂੰ ਜਨਮ ਦਿੰਦਾ ਹੈ, ਉਹਨਾਂ ਕਿਹਾ ਕਿ ਕਰੋਨਾ ਤੋਂ ਬਚਾਅ ਕਰਨ ਵਾਸਤੇ ਸਾਨੂੰ ਵਾਰ ਵਾਰ ਹੱਥ ਧੋਣੇ ਚਾਹੀਦੇ ਹਨ। ਉਹਨਾ ਵੱਲੋਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਦਾ ਇੱਕੋ ਰਾਹ ਇਹੋ ਹੈ ਕਿ ਕੋਈ ਵੀ ਵਿਅਕਤੀ ਦੂਸਰੇ ਵਿਅਕਤੀ ਦੇ ਸੰਪਰਕ ਵਿੱਚ ਨਾ ਆਵੇ। ਇਸ ਸਮੇਂ ਪਿੰਡ ਨਿਹਾਲ ਸਿੰਘ ਵਾਲਾ ਦੇ ਯੂਥ ਦੇ ਆਗੂ ਜਗਦੀਪ ਸਿੰਘ , ਲੰਬਰਦਾਰ ਸੁਖਦੇਵ ਸਿੰਘ ,ਸਨੀ ਧਾਲੀਵਾਲ,ਕੁਲਦੀਪ ਸਿੰਘ ਕੀਪਾ,ਸੋਨੀ, ਪਲੰਬਰ,ਰਾਮਾ,ਕੁਲਵੰਤ ,ਬੇਅੰਤ,ਦਾਰਾ ਪਲੰਬਰ, ਭਿੰਦਰ, ਸੋਨੀ,ਰਾਜੂ,ਮਿੰਟੂ, ਕੋਮਲ ਪੁਰੀ ,ਦੇਵ ਧਾਲੀਵਾਲ,ਇਕਬਾਲ,ਅਤੇ ਬਹੁਤ ਸਾਰੇ ਯੂਥ ਨੁਮਾਇੰਦੇ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.