May 24, 2024

ਕੋਟ ਈਸੇ ਖਾਂ ਗੁਰਦੀਪ ਸਿੰਘ ਨੇ ਨਾਇਬ ਤਹਿਸੀਲਦਾਰ ਦਾ ਚਾਰਜ ਸੰਭਾਲਿਆ

1 min read

ਕੋਟ ਈਸੇ ਖਾਂ 24 (ਜਗਰਾਜ ਲੋਹਾਰਾ) ਸਬ ਤਹਿਸੀਲ ਕੋਟ ਈਸੇ ਖਾਂ ਵਿਖੇ ਨਾਇਬ ਤਹਿਸੀਲਦਾਰ ਮਨਿੰਦਰ ਪਾਲ ਸਿੰਘ ਦੇ ਬਦਲੀ ਹੋਣ ਉਪਰੰਤ ਸਬ ਤਹਿਸੀਲ ਕੋਟ ਈਸੇ ਖਾਂ ਵਿਖੇ ਗੁਰਦੀਪ ਸਿੰਘ ਨੇ ਚਾਰਜ ਸੰਭਾਲ ਲਿਆ ਹੈ । ਇਸ ਮੌਕੇ ਉਨ੍ਹਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਹਿਲਾਂ ਪਠਾਨਕੋਟ ਏਰੀਏ ਦੇ ਵਿੱਚ ਸੇਵਾ ਨਿਭਾ ਰਹੇ ਸਨ । ਅਤੇ ਹੁਣ ਕੋਟ ਈਸੇ ਖਾਂ ਵਿਖੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਉਨ੍ਹਾਂ ਕਿਹਾ ਕਿ ਸਬ ਤਹਿਸੀਲ ਦੇ ਅੰਦਰ ਆਉਂਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਦਫ਼ਤਰ ਵਿੱਚ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਰੀਡਰ ਤਹਿਸੀਲਦਾਰ ਮਨਿੰਦਰਪਾਲ ਸਿੰਘ ਅਰਜੀ ਨਵੀਸ ਰਜਨੀਸ਼ ਕੁਮਾਰ ਅੱਬੀ ਸਰਦਾਰੀ ਲਾਲ ਪ੍ਰੇਮ ਨਾਥ ਤੋਂ ਇਲਾਵਾ ਸਟਾਫ ਤੇ ਪਤਵੰਤੇ ਵੀ ਹਾਜ਼ਰ ਸਨ ।

Leave a Reply

Your email address will not be published. Required fields are marked *

Copyright © All rights reserved. | Newsphere by AF themes.