May 24, 2024

65ਵੀਆਂ ਨੈਸ਼ਨਲ ਸਕੂਲ ਖੇਡਾਂ (ਸਪੀਡ ਬਾਲ)ਵਿੱਚ ਦਿੱਲੀ ਕਾਨਵੈਂਟ ਸਕੂਲ ਨੇ ਤੀਸਰਾ ਸਥਾਨ ਕੀਤਾ ਹਾਸਲ

1 min read

ਕੋਟ ਈਸੇ ਖਾਂ 24 ਜਨਵਰੀ (ਗੁਰਪ੍ਰੀਤ ਗਹਿਲੀ) ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਦਿੱਲੀ ਕਾਨਵੈਂਟ ਸਕੂਲ ਨੇ 65ਵੀਆਂ ਨੈਸ਼ਨਲ ਸਕੂਲ ਖੇਡਾਂ ਸਪੀਡ ਬਾਲ ਜੋ ਕਿ ਮਿਤੀ 18 ਜਨਵਰੀ 2020 ਤੋਂ 22 ਜਨਵਰੀ 2020 ਤੱਕ ਪਾਲਮਪੁਰ ਹਿਮਾਚਲ ਪ੍ਰਦੇਸ਼ ਵਿਚ ਹੋਈਆਂ ਉਸ ਵਿੱਚ ਦਿੱਲੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ (ਅੰਡਰ 14 ਲੜਕਿਆਂ)ਸਪੀਡ ਬਾਲ ਦੇ ਈਵੈਂਟ ਡਬਲ ਵਿੱਚ ਤੀਸਰਾ ਸਥਾਨ ਹਾਸਲ ਕੀਤਾ । ਜਿਸ ਵਿੱਚ ਗੁਰਨੂਰ ਸਿੰਘ, ਪਰਮਪਰੀਤ ਸਿੰਘ, ਥਿਰਦੀਪਕ ਸਿੰਘ, ਵਿਕਰਮਜੀਤ ਸਿੰਘ ਤੇ ਹਰਪ੍ਰੀਤ ਸਿੰਘ ਨੇ ਅੰਡਰ 17 ਵਿੱਚ ਭਾਗ ਲਿਆ ਇਹਨਾਂ ਬੱਚਿਆਂ ਨੂੰ ਵਧੀਆ ਖੇਡਣ ਲਈ ਪੁਰਸਕਾਰ ਵੀ ਦਿੱਤਾ ਗਿਆ ।ਇਸ ਤੋਂ ਇਲਾਵਾ ਸਕੂਲ ਪਹੁੰਚਣ ਤੇ ਸਕੂਲ ਦੇ ਚੇਅਰਮੈਨ ਸ:ਬਲਵਿੰਦਰ ਸਿੰਘ, ਬਲਜੀਤ ਸਿੰਘ ਅਤੇ ਪ੍ਰਿੰਸੀਪਲ ਨਮਰਤਾ ਭੱਲਾ ਵੱਲੋਂ ਬੱਚਿਆਂ ਅਤੇ ਕੋਚ ਅਮਨਦੀਪ ਸਿੰਘ, ਬਲਵਿੰਦਰ ਸਿੰਘ ਬੈਂਸ ਅਤੇ ਹਰਦੀਪ ਕੌਰ ਦਾ ਵੀ ਨਿੱਘਾ ਸਵਾਗਤ ਕੀਤਾ ਗਿਆ ।

Leave a Reply

Your email address will not be published. Required fields are marked *

Copyright © All rights reserved. | Newsphere by AF themes.