May 24, 2024

ਬਾਬਾ ਕਾਰਜ ਸਿੰਘ ਜੀ ਨਾਨਕਸਰ ਵਾਲਿਆਂ ਨੇ ਸਰੀਰਕ ਚੋਲਾ ਤਿਆਗਿਆ

1 min read

ਮੋਗਾ (ਜਗਰਾਜ ਸਿੰਘ ਗਿੱਲ, ਹਰਪਾਲ ਸਹਾਰਨ)

ਠਾਠ ਨਾਨਕਸਰ ਮਸੀਤਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਕਾਰਜ ਸਿੰਘ ਜੀ ਪ੍ਰਮਾਤਮਾ ਦੇ ਭਾਣੇ ਅਨੁਸਾਰ ਆਪਣੇ ਸਵਾਸ ਪੂਰੇ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨਾਂ ਲਈ ਇਲਾਕੇ ਭਰ ਚੋਂ ਵੱਡੀ ਗਿਣਤੀ ਚ ਸੰਗਤਾਂ ਠਾਠ ਨਾਨਕਸਰ ਮਸੀਤਾਂ ਪੁੱਜੀਆਂ।

ਇਸ ਮੌਕੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋਡ਼ਿਆ। ਬਾਬਾ ਕਾਰਜ ਸਿੰਘ ਜੀ ਦੀ ਮ੍ਰਿਤਕ ਦੇਹ ਨੂੰ ਅਗਨੀ ਭੇਟ ਕਰਨ ਸਮੇਂ ਬੇਹੱਦ ਗਮਗੀਨ ਮਾਹੌਲ ”ਚ ਸੰਗਤਾਂ ਨੇ ਅੰਤਿਮ ਵਿਦਾਇਗੀ ਦਿੱਤੀ ਅੰਤਿਮ ਵਿਦਾਇਗੀ ਦਿੱਤੀ ਗਈ। ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਉਣ ਤੋਂ ਬਾਅਦ ਸੰਤ ਮਹਾਂਪੁਰਸ਼ਾਂ ਨੇ ਬਾਬਾ ਸ਼ੇਰਾ ਸਿੰਘ ਜੀ ਨੂੰ ਅਸਥਾਨ ਦੀ ਸੇਵਾ ਸੌਂਪੀ। ਇਸ ਮੌਕੇ ਬਾਬਾ ਸੇਵਾ ਸਿੰਘ ਜੀ ਵੱਲੋਂ ਸੰਗਤੀ ਰੂਪ ‘ਚ ਅਰਦਾਸ ਕਰਨ ਉਪਰੰਤ ਬਾਬਾ ਗੁਰਜੀਤ ਸਿੰਘ ਜੀ ਨਾਨਕਸਰ ਕਲੇਰਾਂ,ਬਾਬਾ ਗੁਰਚਰਨ ਸਿੰਘ ਜੀ, ਬਾਬਾ ਤੇਜਿੰਦਰ ਸਿੰਘ ਜਿੰਦੂ,ਬਾਬਾ ਹਰੀ ਸਿੰਘ ਜ਼ੀਰਾ,ਬਾਬਾ ਗੁਰਬਖ਼ਸ਼ ਸਿੰਘ ਨਕੋਦਰ, ਬਾਬਾ ਅਮਰਜੀਤ ਸਿੰਘ ਜੀ ਧਰਮਕੋਟ,ਬਾਬਾ ਸ਼ੇਰਾ ਸਿੰਘ, ਬਾਬਾ ਸਤਨਾਮ ਸਿੰਘ ਸ਼ੀਸ਼ ਮਹਿਲ,ਬਾਬਾ ਬਲਕਾਰ ਸਿੰਘ ਜਲੰਧਰ, ਬਾਬਾ ਮੰਗਾ ਸਿੰਘ ਕਾਰ ਸੇਵਾ ਵਾਲੇ, ਬਾਬਾ ਕਰਨੈਲ ਸਿੰਘ ਜਲੰਧਰ,ਬਾਬਾ ਅਜੀਤ ਸਿੰਘ ਨਾਨਕਸਰ,ਬਾਬਾ ਜਗਰਾਜ ਸਿੰਘ, ਬਾਬਾ ਸਤਨਾਮ ਸਿੰਘ, ਬਾਬਾ ਬਲਜੀਤ ਸਿੰਘ, ਬਾਬਾ ਸੁਰਜੀਤ ਸਿੰਘ ਮਹਿਰੋ ,ਰਾਜਿੰਦਰ ਸਿੰਘ ਡੱਲਾ ਸਿਆਸੀ ਸਕੱਤਰ ਜਥੇ: ਤੋਤਾ ਸਿੰਘ ਜਗਸੀਰ ਸਿੰਘ ਪੀਏ, ਦਵਿੰਦਰਜੀਤ ਸਿੰਘ ਲਾਡੀ ਢੋਸ ਹਲਕਾ ਇੰਚਾਰਜ ਆਪ, ਭਾਈ ਕ੍ਰਿਸ਼ਨ ਸਿੰਘ ਖ਼ਾਲਸਾ,ਰਣਜੀਤ ਸਿੰਘ ਰਾਣਾ ਸਾਬਕਾ ਸਰਪੰਚ ਮਸੀਤਾਂ, ਪ੍ਰੀਤਮ ਸਿੰਘ ਕਾਦਰਵਾਲਾ, ਅਮੀਰ ਸਿੰਘ ਗਹਿਲੀਵਾਲਾ ਸਾਬਕਾ ਸਰਪੰਚ, ਰਾਜਿੰਦਰ ਸਿੰਘ ਖਹਿਰਾ,ਬਾਬਾ ਜਸਵੀਰ ਸਿੰਘ ਬਘੇਲੇਵਾਲਾ, ਬਚਿੱਤਰ ਸਿੰਘ ਬਘੇਲੇਵਾਲਾ, ਪ੍ਰੀਤਮ ਸਿੰਘ ਮੁਹਾਰ, ਕਾਂਗਰਸੀ ਆਗੂ ਕ੍ਰਿਸ਼ਨ ਤਿਵਾੜੀ,ਭੁਪਿੰਦਰ ਸਿੰਘ ਫ਼ਰੀਦਕੋਟੀਆ,ਸੁਰਜੀਤ ਸਿੰਘ ਰਾਮਗੜ੍ਹ ਸਰਕਲ ਪ੍ਰਧਾਨ, ਚਰਨਜੀਤ ਸਿੰਘ ਬੱਗੀ,ਸੁਰਜੀਤ ਸਿੰਘ ਸਦਿਓਡ਼ਾ,ਬਖਸ਼ੀਸ਼ ਸਿੰਘ ਰਾਮਗਡ਼੍ਹ, ਸਲਵਿੰਦਰ ਸਿੰਘ ਸਦਿਓਡ਼ਾ, ਡਾ ਜਸਵਿੰਦਰ ਸਿੰਘ, ਡਾ ਹਰਭਜਨ ਸਿੰਘ ਅਰੋਡ਼ਾ,ਸੁਖਦੇਵ ਸਿੰਘ ਘਈ, ਡਾ ਜਸਪਾਲ ਸਿੰਘ ਸੰਧੂ,ਕੌਂਸਲਰ ਸੁੱਚਾ ਪੁਰਬਾ, ਸਤਨਾਮ ਸਿੰਘ ਦੋਲੇਵਾਲਾ, ਹਰਪਿੰਦਰ ਨੰਬਰਦਾਰ ਮਸੀਤਾਂ, ਹਰਪਾਲ ਸਿੰਘ ਮੱਲਾਂਵਾਲਾ,ਹੈਪੀ ਸਰਪੰਚ ਮਸੀਤਾਂ,ਮਨਜਿੰਦਰ ਸਿੰਘ ਵਿਰਕ,ਬਾਬਾ ਸਰਦੂਲ ਸਿੰਘ, ਬਾਬਾ ਹੈਪੀ, ਬਾਬਾ ਮਸਤਾਨ ਸਿੰਘ,ਬਾਬਾ ਜਸਪਾਲ ਸਿੰਘ ਮਨਸੂਰਦੇਵਾ,ਇੰਸ: ਤਾਰ ਸਿੰਘ, ਇਕਬਾਲ ਸਿੰਘ ਢੋਲੇਵਾਲਾ,ਗੁਰਨਾਮ ਸਿੰਘ ਆੜ੍ਹਤੀ, ਗੁਰਬਚਨ ਸਿੰਘ ਸਾਬਕਾ ਸਰਪੰਚ ਜਾਫਰ ਵਾਲਾ, ਜਗਤਾਰ ਸਿੰਘ ਝੁੱਗੀਆਂ,ਰਣਜੀਤ ਸਿੰਘ ਰਿਆੜ,ਬਲਦੇਵ ਸਿੰਘ ਸ਼ਤੀਰੀਆਂ ਵਾਲੇ, ਜਸਬੀਰ ਸਿੰਘ ਮਸੀਤਾਂ ਤੋ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ। ਬਾਬਾ ਕਾਰਜ ਸਿੰਘ ਜੀ ਦੇ ਫੁੱਲਾਂ ਦੀ ਰਸਮ 24 ਸਤੰਬਰ ਸ਼ੁੱਕਰਵਾਰ ਸਵੇਰੇ 9 ਵਜੇ ਹੋਵੇਗੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.