May 24, 2024

ਦੁਕਾਨ ਦੇ ਵਾਧਰੇ ਦੀ ਛੱਤ ਡਿੱਗਣ ਨਾਲ ਮਚਿਆ ਹੜਕੰਪ

1 min read

ਕੋਟ ਈਸੇ ਖਾਂ 22 ਜਨਵਰੀ (ਜਗਰਾਜ ਲੋਹਾਰਾ) ਕਸਬਾ ਕੋਟ ਈਸੇ ਖਾ ਦੇ ਅੰਮ੍ਰਿਤਸਰ ਰੋਡ ਤੇ ਬਲਕਾਰ ਸਵੀਟ ਸਵੀਟ ਹਾਊਸ ਦੀ ਦੁਕਾਨ ਦੇ ਬਾਹਰ ਦੁਕਾਨ ਦੀ ਛੱਤ ਡਿੱਗਣ ਨਾਲ ਹੜਕੰਪ ਮਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚਸ਼ਮਦੀਦਾਂ ਨੇ ਦੱਸਿਆ ਕਿ ਬਲਕਾਰ ਸਵੀਟ ਹਾਊਸ ਵਾਲੇ ਪਿਛਲੇ ਲੰਬੇ ਸਮੇਂ ਤੋਂ ਇੱਥੇ ਹਲਵਾਈ ਦੀ ਦੁਕਾਨ ਦਾ ਕੰਮ ਕਰ ਰਹੇ ਹਨ ਅਤੇ ਦੁਕਾਨ ਦੀ ਛੱਤ ਦੇ ਉੱਪਰ ਪਾਣੀ ਦਾ ਵਹਾਅ ਲਗਾਤਾਰ ਰਹਿੰਦਾ ਸੀ। ਛੱਤ ਦੀ ਪਿਛਲੇ ਲੰਬੇ ਸਮੇਂ ਤੋਂ ਮੁਰੰਮਤ ਨਾ ਕਰਾਉਣ ਕਾਰਨ ਖਸਤਾ ਹਾਲਤ ਹੋ ਜਾਣ ਕਾਰਨ ਅਚਾਨਕ ਬੁੱਧਵਾਰ ਸ਼ਾਮ ਤਕਰੀਬਨ 5:30 ਵਜੇ ਦੁਕਾਨ ਦੀ ਛੱਤ ਡਿੱਗ ਪਈ। ਜਿਸ ਕਾਰਨ ਹੜਕੰਪ ਮਚ ਗਿਆ ਜ਼ਿਕਰਯੋਗ ਹੈ ਕਿ ਉਸ ਸਮੇਂ ਦੁਕਾਨ ਦੇ ਅੰਦਰ ਦੁਕਾਨ ਦੇ ਮਾਲਕ ਅਤੇ ਉਨ੍ਹਾਂ ਦੇ ਕਈ ਹੋਰ ਵਰਕਰ ਵੀ ਕੰਮ ਕਰ ਰਹੇ ਸਨ ਪਰ ਦੁਕਾਨ ਦੇ ਇੱਕ ਵਰਕਰ ਬਖਸ਼ੀਸ਼ ਸਿੰਘ ਦੇ ਵੀ ਸੱਟਾਂ ਵੱਜੀਆਂ ਹਨ ਬਾਕੀ ਤਕਰੀਬਨ ਸਭ ਠੀਕ ਹਨ ਬਖਸ਼ੀਸ਼ ਸਿੰਘ ਦੇ ਸੱਟਾਂ ਹੋਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਲਕਾਰ ਸਵੀਟ ਹਾਊਸ ਦੇ ਨਾਲ ਬਣੀ ਦੁਕਾਨ ਸੂਬਾ ਸਿੰਘ ਜਸਵੰਤ ਸਿੰਘ ਦੀ ਹੈ ਜਿਸ ਦੀ ਛੱਤ ਉੱਪਰ ਵੀ ਬਲਕਾਰ ਸਵੀਟ ਹਾਊਸ ਵਾਲਿਆਂ ਵੱਲੋਂ ਹੀ ਆਪਣਾ ਕੰਮ ਕੀਤਾ ਜਾਂਦਾ ਸੀ ਬਲਕਾਰ ਸਵੀਟ ਹਾਊਸ ਦੀ ਦੇ ਨਾਲ ਹੀ ਉਸ ਦੁਕਾਨ ਦੇ ਬਾਹਰ ਵਾਲੀ ਛੱਤ ਵੀ ਨਾਲ ਹੀ ਡਿੱਗ ਪਈ।

Leave a Reply

Your email address will not be published. Required fields are marked *

Copyright © All rights reserved. | Newsphere by AF themes.