May 24, 2024

ਸਕੂਲ ਵਿੱਚੋਂ ਤਿੰਨ ਕੰਪਿਊਟਰ ਹੋਏ ਚੋਰੀ

1 min read

ਕੋਟ ਈਸੇ ਖਾਂ 22 ਜਨਵਰੀ (ਜਗਰਾਜ ਲੋਹਾਰਾ) ਬੀਤੀ 18 ਤਰੀਕ ਦੀ ਰਾਤ ਨੂੰ ਪਿੰਡ ਲੋਹਾਰੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਕੰਪਿਊਟਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਜਾਣਕਾਰੀ ਨਿਊਜ਼ ਪੰਜਾਬ ਦੀ ਚੈਨਲ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਸ: ਰਣਜੀਤ ਸਿੰਘ ਵੱਲੋਂ ਦਿੱਤੀ ਗਈ । ਉਹਨਾਂ ਦਸਿਆ ਕਿ 18 ਤਰੀਖ ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਸਕੂਲ ਦੇ ਕੰਪਿਊਟਰ ਰੂਮ ਦੇ ਤਾਲੇ ਤੋੜ ਕੇ ਤਿੰਨ ਕੰਪਿਊਟਰ ਚੋਰੀ ਕਰ ਲਏ ਗਏ ਹਨ । ਅਸੀਂ ਇਸ ਦੀ ਸੂਚਨਾ ਥਾਣਾ ਕੋਟ ਈਸੇ ਖਾਂ ਵਿਖੇ ਦੇ ਦਿੱਤੀ ਹੈ । ਪੁਲਿਸ ਵੱਲੋਂ ਚੋਰਾਂ ਦੀ ਭਾਲ ਸੁਰੂ ਕਰ ਦਿੱਤੀ ਹੈ ।

Leave a Reply

Your email address will not be published. Required fields are marked *

Copyright © All rights reserved. | Newsphere by AF themes.