May 22, 2024

ਬਰਨਾਲਾ ਪੁਲਿਸ ਨੇ 108 ਬੋਤਲਾਂ ਨਾਜਾਇਜ਼ ਸ਼ਰਾਬ ਦੇ ਨਾਲ ਮੋਟਰਸਾਈਕਲ ਚੋਰ ਨੂੰ ਕੀਤਾ ਕਾਬੂ

1 min read

ਬਰਨਾਲਾ  21 ਅਕਤੂਬਰ (ਅਵਤਾਰ ਸਿੰਘ) ਐਕਸਾਈਜ਼ ਸੈੱਲ ਦੇ ਇੰਚਾਰਜ ਸ: ਹਰਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਹਰਜੀਤ ਸਿੰਘ ਐਸ ਐਸ ਪੀ ਬਰਨਾਲਾ ਦੀ ਯੋਗ ਅਗਵਾਈ ਹੇਠ ਸ੍ਰੀ ਸੁਖਦੇਵ ਸਿੰਘ ਵਿਰਕ ਐਸ ਪੀ ਡੀ ਅਤੇ ਸ੍ਰੀ ਰੁਪਿੰਦਰ ਭਾਰਦਵਾਜ ਐਸ ਪੀ ਨਾਰਕੋਟਿਕ ਸੈੱਲ ਬਰਨਾਲਾ ਦੀਆ ਹਦਾਇਤਾਂ ਅਨੁਸਾਰ ਨਸਿਆਂ ਦੇ ਸਮੱਗਲਰਾ ਖਿਲਾਫ ਛੇੜੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਅੱਜ ਸ:ਪਰਮਜੀਤ ਸਿੰਘ ਐਕਸਾਈਜ਼ ਸੈੱਲ ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨ ਅਸਤ ਦੋਸੀਅਨ ਤਰਸੇਮ ਸਿੰਘ ਉਰਫ਼ ਬਿੱਲਾ ਪੁੱਤਰ ਅਜੈਬ ਸਿੰਘ ਵਾਸੀ ਤਲਵੰਡੀ ਰੋਡ ਭਦੌੜ ਅਤੇ ਬੂਟਾ ਸਿੰਘ ਪੁੱਤਰ ਜੀਤੀ ਸਿੰਘ ਵਾਸੀ ਤਲਵੰਡੀ ਰੋਡ ਭਦੌੜ ਪਾਸੋਂ 108 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ ਨਿੰਬੂ ਹਰਿਆਣਾ ਸਮੇਤ ਮੋਟਰਸਾਈਕਲ ਮਾਰਕਾ ਸਪਲੈਡਰ ਨੰਬਰ PB19k 0969 ਬਰਾਮਦ ਕੀਤਾ ਗਿਆ ਹੈ। ਦੋਸੀ ਬੂਟਾ ਸਿੰਘ ਉਕਤ ਦੀ ਗ੍ਰਿਫਤਾਰੀ ਬਾਕੀ ਹੈ ।ਇਸ ਮੌਕੇ ਹੌਲਦਾਰ ਗੁਰਮੇਜ ਸਿੰਘ ਹੌਲਦਾਰ ਹਰਦੀਪ ਸਿੰਘ ਸੀ 1 ਜਗਜੀਵਨ ਸਿੰਘ ਸਿ:ਚਨਪ੍ਰੀਤ ਸਿੱਘ ਮੁੱਖ  ਮੁਨਸ਼ੀ ਥਾਣਾ ਭਦੌੜ ਅਤੇ ਹੌਲਦਾਰ ਅਮਰਜੀਤ ਸਿੰਘ ਹਾਜ਼ਰ ਸਨ ।

More Stories

Leave a Reply

Your email address will not be published. Required fields are marked *

Copyright © All rights reserved. | Newsphere by AF themes.