May 22, 2024

ਪੜੈਣ ਸਕੂਲ ਦੇ ਵਿਦਿਆਰਥੀ ਇਕ ਵਾਰ ਫਿਰ ਛਾ ਗਏ

1 min read

ਸਿੱਧਵਾਂ ਬੇਟ 21 ਅਗਸਤ

/ਜਸਵੀਰ ਪੂੜੇਣ/

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਆਜ਼ਾਦੀ ਦੇ ਪਝੱਤਰ ਸਾਲਾ ਗੀਤ ਗਾਇਨ ਮੁਕਾਬਲੇ ਵਿੱਚ ਬਲਾਕ ਸਿੱਧਵਾਂ ਬੇਟ- 2 ਵਿੱਚੋਂ ਸੀਨੀਅਰ ਵਰਗ ਵਿੱਚੋਂ ਪਹਿਲਾ ਅਤੇ ਜੂਨੀਅਰ ਵਰਗ ਵਿੱਚੋਂ ਦੂਜਾ ਸਥਾਨ ਲੈ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੜੈਣ ਦੇ ਵਿਦਿਆਰਥੀ ਇਕ ਵਾਰ ਫਿਰ ਛਾ ਗਏ ਹਨ । ਦਸਵੀਂ ਜਮਾਤ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਬਲਾਕ ਵਿੱਚੋਂ ਪਹਿਲਾ ਅਤੇ ਛੇਵੀਂ  ਜਮਾਤ ਦੇ ਵਿਦਿਆਰਥੀ ਹੈਰੀ ਜੇਠੀ ਨੇ ਬਲਾਕ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਇਲਾਕੇ ਅਤੇ ਸੰਸਥਾ ਨੂੰ ਇਹ ਮਾਣ ਦਿਵਾਇਆ । ਇਨ੍ਹਾਂ ਵਿਦਿਆਰਥੀਆਂ ਨੂੰ ਗਾਈਡ ਕਰਨ ਵਾਲੇ ਅਧਿਆਪਕ ਸਾਹਿਬਾਨ ਸ਼੍ਰੀਮਤੀ ਬੇਅੰਤ ਕੌਰ ਤੇ ਸ੍ਰੀਮਤੀ ਨਿਧੀ ਅਹੂਜਾ ਨੇ ਮਿਹਨਤ ਨਾਲ ਇਹ ਤਿਆਰੀ ਕਰਾਈ ; ਜਦ ਕਿ ਸ੍ਰੀ ਧਰਮਿੰਦਰ ਸਿੰਘ ਕੰਪਿਊਟਰ ਫੈਕਲਟੀ ਨੇ ਤਕਨੀਕੀ ਸਹਿਯੋਗ ਦਿੱਤਾ । ਸਕੂਲ ਪ੍ਰਿੰਸੀਪਲ ਸ੍ਰੀਮਤੀ ਨੀਨਾ ਮਿੱਤਲ ਨੇ ਇਸ ਜਿੱਤ ‘ ਤੇ ਵਧਾਈ ਦਿੰਦੇ ਹੋਏ ਇਨ੍ਹਾਂ ਬੱਚਿਆਂ ਨੂੰ ਜ਼ਿਲ੍ਹਾ ਪੱਧਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।

Leave a Reply

Your email address will not be published. Required fields are marked *

Copyright © All rights reserved. | Newsphere by AF themes.