May 25, 2024

28 ਮਾਰਚ ਨੂੰ ਤਹਿਸੀਲ ਕੰਪਲੈਕਸ ਨਿਹਾਲ ਸਿੰਘ ਵਾਲਾ ਦੇ ਸਾਈਕਲ ਸਟੈਂਡ ਅਤੇ ਚਾਹ ਕੰਟੀਨ ਦਾ ਦਿੱਤਾ ਜਾਵੇਗਾ ਠੇਕਾ

1 min read

ਨਿਹਾਲ ਸਿੰਘ ਵਾਲਾ (ਮੋਗਾ)

21 ਮਾਰਚ (ਕੀਤਾ ਬਰਾੜ ਬਾਰੇਵਾਲ)

 

ਤਹਿਸੀਲਦਾਰ ਨਿਹਾਲ ਸਿੰਘ ਵਾਲਾ ਸ੍ਰੀ ਦੀਪਕ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 28/03/2020 ਨੂੰ ਸਵੇਰੇ 11:00 ਵਜੇ ਤਹਿਸੀਲਦਾਰ ਦਫਤਰ ਨਿਹਾਲ ਸਿੰਘ ਵਾਲਾ ਵਿਖੇ ਸਾਲ 2022-2023 ਮਿਤੀ 01/04/2022 ਤੋਂ 31/03/2023 ਤੱਕ ਤਹਿਸੀਲ ਕੰਪਲੈਕਸ ਨਿਹਾਲ ਸਿੰਘ ਵਾਲਾ ਦਾ ਸਾਈਕਲ ਸਟੈਂਡ ਅਤੇ ਚਾਹ ਕੰਟੀਨ ਦਾ ਠੇਕਾ ਦਿੱਤਾ ਜਾਣਾ ਹੈ। ਕੋਈ ਵੀ ਵਿਅਕਤੀ ਹਾਜਰ ਆ ਕਰ ਬੋਲੀ ਦੇ ਸਕਦਾ ਹੈ। ਬੋਲੀ ਦੇਣ ਵਾਲੇ ਵਿਅਕਤੀ ਨੂੰ 15,000/- ਰੁਪਏ ਬਤੌਰ ਜਮਾਨਤ ਜਮਾਂ ਕਰਵਾਉਣੀ ਹੋਵੇਗੀ । ਸਭ ਤੋਂ ਵੱਧ ਬੋਲੀ ਦੇਣ ਵਾਲੇ ਵਿਅਕਤੀ ਨੂੰ ਮੌਕੇ ਤੇ ਬੋਲੀ 25 ਪ੍ਰਤੀਸਤ ਰਕਮ ਤੁਰੰਤ ਜਮਾਂ ਕਰਵਾਉਣਾ ਪਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਬੋਲੀ ਦੇਣ ਸਬੰਧੀ ਕਿਸੇ ਵਿਅਕਤੀ ਨੇ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਕਿਸੇ ਵੀ ਕੰਮ ਵਾਲੇ ਦਿਨ ਦਫਤਰ ਹਾਜਰ ਆ ਕੇ ਜਾਣਕਾਰੀ ਲੈ ਸਕਦਾ ਹੈ। ਬਾਕੀ ਸ਼ਰਤਾ ਮੌਕੇ ਤੇ ਦੱਸੀਆਂ ਜਾਣਗੀਆਂ।

 

Leave a Reply

Your email address will not be published. Required fields are marked *

Copyright © All rights reserved. | Newsphere by AF themes.