ਬਿਲਾਸਪੁਰ ( ਮੋਗਾ)
(ਕੁਲਦੀਪ ਗੋਹਲ , ਡਾ ਮਿੱਠੂ ਮੁਹੰਮਦ ) ਪੁਲੀਸ ਵਿਭਾਗ ਵਿੱਚ ਸ਼ਹੀਦ ਹੋਏ ਕਰਮਚਾਰੀਆਂ ਦੀ ਯਾਦ ਵਿੱਚ 21 ਅਕਤੂਬਰ ਨੂੰ ਮਨਾਏ ਜਾ ਰਹੇ ਸਾਲਾਨਾ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਸ੍ਰੀ ਸੰਦੀਪ ਗੋਇਲ P.P.S ਸੀਨੀਅਰ ਪੁਲਿਸ ਕਪਤਾਨ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਪ੍ਰੱਗਿਆ ਜੈਨ ਆਈਪੀਐੱਸ ਸਹਾਇਕ ਕਪਤਾਨ ਪੁਲਿਸ ਸਬ ਡਵੀਜ਼ਨ ਮਹਿਲ ਕਲਾਂ ਮਿਤੀ 15-10-2020 ਨੂੰ ਥਾਣਾ ਠੁੱਲੀਵਾਲ ਏਰੀਆ ਦੇ 6 ਪੁਲਸ ਕਰਮਚਾਰੀਆਂ ਦੇ ਘਰ ਵਿੱਚ ਪਹੁੰਚੇ ।ਇਹ ਕਰਮਚਾਰੀ ਅੱਤਵਾਦ ਵਿਰੁੱਧ ਲੜੀ ਗਈ ਲੜਾਈ ਦੌਰਾਨ ਸ਼ਹੀਦ ਹੋ ਗਏ ਸਨ।
ਡਾ ਪ੍ਰਗਿਆ ਜੈਨ ਆਈਪੀਐਸ ਵੱਲੋਂ ਸ਼ਹੀਦ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ ਗਈ।
ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਦੁੱਖ ਤਕਲੀਫਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ।
ਸ਼ਹੀਦ ਪੁਲਿਸ ਪਰਿਵਾਰਾਂ ਨੂੰ ਭਰੋਸਾ ਦਵਾਇਆ ਗਿਆ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਸਮੇਂ ਪੁਲਿਸ ਵਿਭਾਗ ਦੀ ਮਦਦ ਦੀ ਜ਼ਰੂਰਤ ਹੋਈ ਤਾਂ ਪੁਲਿਸ ਵਿਭਾਗ ਵੱਲੋਂ ਉਨ੍ਹਾਂ ਦੀ ਤੁਰੰਤ ਮਦਦ ਕੀਤੀ ਜਾਵੇਗੀ।
ਕੋਵਿਡ 19 ਦੇ ਬਚਾਅ ਸਬੰਧੀ ਸ਼ਹੀਦ ਪੁਲਸ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੇਫਟੀ ਕਿੱਟਾਂ ਵੰਡੀਆਂ ਗਈਆਂ ਅਤੇ ਉਨ੍ਹਾਂ ਦੀ ਯਾਦ ਵਿੱਚ ਘਰ ਅੰਦਰ ਬੂਟੇ ਲਗਾਏ ਗਏ ।
ਉਨ੍ਹਾਂ ਨੂੰ ਮਿਤੀ 21 ਅਕਤੂਬਰ ਨੂੰ ਬਰਨਾਲਾ ਵਿਖੇ ਮਨਾਏ ਜਾ ਰਹੇ ਪੁਲਿਸ ਸ਼ਹੀਦ ਯਾਦਗਾਰੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਵੀ ਦਿੱਤਾ ਗਿਆ ।