May 25, 2024

ਕਾਰ ਸਵਾਰ ਪੱਤਰਕਾਰਾਂ ਤੇ ਚੱਲੀਆਂ ਗੋਲੀਆਂ ਇੱਕ ਦੀ ਮੌਤ ਇੱਕ ਜ਼ਖਮੀ

1 min read

ਮੋਗਾ 20 ਦਸੰਬਰ (ਸਰਬਜੀਤ ਰੌਲੀ, ਜਗਰਾਜ ਲੋਹਾਰਾ) ਅੱਜ ਮੋਗਾ ਦੇ ਥਾਣਾ ਮਹਿਣਾ ਦੀ ਹਦੂਦ ਅੰਦਰ ਮੋਗਾ ਲੁਧਿਆਣਾ ਮੁੱਖ ਮਾਰਗ ਤੇ ਦੋ ਕਾਰ ਸਵਾਰ ਜੋ ਪੱਤਰਕਾਰ ਦੱਸੇ ਜਾ ਰਹੇ ਹਨ ਉਨ੍ਹਾਂ ਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਅੰਨ੍ਹੇਵਾਹ ਗੋਲੀਆਂ ਵਿਚ ਇੱਕ ਦੀ ਮੌਤ ਹੋ ਗਈ । ਜਦਕਿ ਦੂਜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜੋ ਕੋਟ ਈਸੇ ਖਾਂ ਦੇ ਪ੍ਰਾਈਵੇਟ ਹਸਪਤਾਲ ਅੰਦਰ ਦਾਖ਼ਲ ਹੋਏ । ਜ਼ਖ਼ਮੀ ਵਿਅਕਤੀ ਨੇ ਆਪਣੀ ਪਛਾਣ ਗੁਰਚੇਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਬੰਗਲਾ ਰਾਏ ਨੇੜੇ ਇਲਾਕਾ ਪੱਟੀ ਦੱਸੀ। ਜਾਣਕਾਰੀ ਅਨੁਸਾਰ ਇਹ ਦੋਨੋਂ ਕਾਰ ਸਵਾਰ ਮੱਖੂ ਵਾਲੇ ਪਾਸਿਓਂ ਵਾਇਆ ਜ਼ੀਰਾ ਮੋਗਾ ਦੇ ਰਸਤੇ ਚੰਡੀਗੜ੍ਹ ਨੂੰ ਜਾ ਰਹੇ ਸਨ ਤੇ ਜਦੋਂ ਇਹ ਥਾਣਾ ਮਹਿਣਾ ਤੋਂ ਥੋੜ੍ਹਾ ਪਿੱਛੇ ਪੁੱਜੇ ਤਾਂ ਇਨ੍ਹਾਂ ਦੇ ਪਿਛਲੇ ਪਾਸਿਓਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇਵਾਹ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਕਾਰ ਚਾਲਕ ਗੁਰਚੇਤ ਸਿੰਘ ਹੜਬੜਾਹਟ ਵਿੱਚ ਆਪਣੀ ਕਾਰ ਭਜਾ ਕੇ ਮੋਗਾ ਤੋਂ ਲੁਹਾਰਾ ਪਿੰਡ ਦੇ ਰਸਤੇ ਪ੍ਰਾਈਵੇਟ ਹਸਪਤਾਲ ਕੋਟ ਈਸੇ ਖਾਂ ਅੱਗੇ ਜ਼ਖ਼ਮੀ ਹਾਲਤ ਵਿੱਚ ਪੁੱਜ ਗਿਆ । ਡਾਕਟਰਾਂ ਮੁਤਾਬਕ ਗੁਰਚੇਤ ਸਿੰਘ ਦੇ ਸਾਥੀ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਚੁੱਕੀ ਸੀ ਅਤੇ ਗੁਰਚੇਤ ਸਿੰਘ ਦੇ ਵੀ ਗੋਲੀ ਲੱਗਣ ਨਾਲ ਸਖ਼ਤ ਜ਼ਖਮੀ ਸੀ ਜਿਸ ਨੂੰ ਡੀ ਐੱਮ ਸੀ ਹਸਪਤਾਲ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਘਟਨਾ ਦੇਰ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਵਾਪਰੀ। ਪ੍ਰਾਈਵੇਟ ਹਸਪਤਾਲ ਹਰਬੰਸ ਨਰਸਿੰਗ ਹੋਮ ਵਿੱਚ ਐੱਸਪੀ ਐੱਚ ਰਤਨ ਸਿੰਘ ਬਰਾੜ ਡੀ ਐੱਸ ਪੀ ਯਾਦਵਿੰਦਰ ਸਿੰਘ ਬਾਜਵਾ ਤੇ ਹੋਰ ਹੋਰ ਪੁਲਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਹੋਏ ਸਨ ਤੇ ਉਨ੍ਹਾਂ ਵੱਲੋਂ ਖਬਰ ਲਿਖੇ ਜਾਣ ਤੱਕ ਤਫਤੀਸ਼ ਜਾਰੀ ਸੀ। ਮਾਮਲੇ ਬਾਰੇ ਪੁੱਛੇ ਜਾਣ ਤੇ ਪੁਲਸ ਅਧਿਕਾਰੀਆਂ ਵੱਲੋਂ ਅਜੇ ਤਫਤੀਸ਼ ਜਾਰੀ ਹੋਣ ਦਾ ਕਹਿ ਕੇ ਅਜੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.