May 24, 2024

ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਨੌਵੀਂ ਜਮਾਤ ਲਈ ਦਾਖਲਾ ਫਾਰਮ ਭਰਨੇ ਸ਼ੁਰੂ-ਪੀ.ਸੀ.

1 min read

ਮੋਗਾ 20 ਨਵੰਬਰ ( ਮਿੰਟੂ ਖੁਰਮੀ, ਕੁਲਦੀਪ ਸਿੰਘ)ਕੇਂਦਰ ਸਰਕਾਰ ਦੀ ਸੰਸਥਾ ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ਜੋ ਕਿ ਬਿਲਾਸਪੁਰ ਦੇ ਕੋਲ ਹੈ । (ਮੋਗਾ) ਲਈ ਨੌਵੀਂ ਜਮਾਤ ਵਾਸਤੇ ਆਨ-ਲਾਈਨ ਦਾਖਲਾ ਫਾਰਮ ਭਰਨੇ ਸ਼ੁਰੂ ਹੋ ਚੁਕੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਵੋਦਿਆ ਵਿਦਿਆਲਿਆ ਦੇ ਪ੍ਰਿੰਸੀਪਲ ਪੀ.ਸੀ. ਉਪਾਧਿਆਇ ਅਤੇ ਇੰਚਾਰਜ ਪ੍ਰੀਖਿਆਵਾਂ ਅਮਰੀਕ ਸਿੰਘ ਸ਼ੇਰ ਖਾਂ ਨੇ ਦੱਸਿਆ ਕਿ ਕਿਸੇ ਵੀ ਸਰਕਾਰੀ ਜਾਂ ਐਫੀਲੀਏਟਿਡ ਸਕੂਲ ਦੇ ਜਿਹੜੇ ਵਿਦਿਆਰਥੀ ਹੁਣ ਅੱਠਵੀਂ ਜਮਾਤ ਵਿਚ ਪੜ ਰਹੇ ਹਨ, ਉਹ 10 ਦਸੰਬਰ ਤੋਂ ਪਹਿਲਾਂ-ਪਹਿਲਾਂ ਨਵੋਦਿਆ ਵਿਦਿਆਲਿਆ ਲਈ ਆਨਲਾਈਨ ਦਾਖਲਾ ਫਾਰਮ www.navodya.gov.in ਤੇ ਜਾ ਕੇ ਬਿਲਕੁਲ ਮੁਫਤ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਯੋਗ ਪਾਏ ਗਏ ਉਮੀਦਵਾਰਾਂ ਦੀ ਦਾਖਲਾ ਪ੍ਰੀਖਿਆ ਨਵੋਦਿਆ ਵਿਦਿਆਲਿਆ ਲੁਹਾਰਾ ਵਿਚ ਹੀ 08 ਫਰਵਰੀ ਨੂੰ ਲਈ ਜਾਵੇਗੀ ਤੇ ਦਾਖਲਾ ਨਿਰੋਲ ਮੈਰਿਟ ਦੇ ਆਧਾਰ ਤੇ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਚੁਣੇ ਗਏ ਵਿਦਿਆਰਥੀਆਂ ਨੂੰ ਨਾ-ਮਾਤਰ ਫੀਸ ਦੇ ਆਧਾਰ ਤੇ
ਸੀ.ਬੀ.ਐਸ.ਈ ਸਿਲੇਬਸ ਆਧਾਰਿਤ ਗੁਣਾਤਮਿਕ ਵਿੱਦਿਆ ਤੋਂ ਇਲਾਵਾ ਰਿਹਾਇਸ਼ ਖਾਣਾ ਸਟੇਸ਼ਨਰੀ ਆਦਿ ਦੀ ਸਹੂਲਤ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਜਸਵਿੰਦਰਪਾਲ, ਵਿਸ਼ਾਲ, ਚੰਚਲ, ਸਰਿਤਾ, ਨਿਧੀ ਸ਼ਰਮਾ, ਜਸਵੀਰ ਕੌਰ ਆਦਿ ਸਟਾਫ ਮੈਂਬਰ ਹਾਜਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.