May 24, 2024

ਟ੍ਰੈਫਿਕ ਪੁਲਿਸ ਪਟਿਆਲ਼ਾ ਵੱਲੋਂ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਸਬੰਧੀ ਸੈਮੀਨਾਰ ਲਗਾਇਆ ਗਿਆ

1 min read

ਪਟਿਆਲਾ 20 ਨਵੰਬਰ(ਅਮ੍ਰਿਤਪਾਲ ਸਿੱਧੂ)ਸ:ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲ਼ਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸ਼੍ਰੀ ਪਲਵਿੰਦਰ ਸਿੰਘ ਚੀਮਾ ਐਸ.ਪੀ/ਟ੍ਰੈਫਿਕ, ਸ਼੍ਰੀ ਅੱਛਰੂ ਰਾਮ ਡੀ.ਐਸ.ਪੀ/ਟ੍ਰੈਫਿਕ, ਇੰਚਾਰਜ/ਟ੍ਰੈਫਿਕ ਰਣਜੀਤ ਸਿੰਘ ਬੈਹਣੀਵਾਲ ਅਤੇ ਟ੍ਰੈਫਿਕ ਪੁਲਿਸ ਪਟਿਆਲ਼ਾ ਵੱਲੋਂ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਸਬੰਧੀ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਹੈਲਮਟ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਅਤੇ ਚਲਾਨ ਕੱਟਣ ਦੀ ਬਜਾਏ ਜਿਨ੍ਹਾਂ ਵਾਹਨ ਚਾਲਕਾਂ ਕੋਲ ਹੈਲਮਟ ਨਹੀਂ ਸੀ ਜਾਂ ਜੋ ਵਿਆਕਤੀ ਹੈਲਮਟ ਖਰੀਦ ਨਹੀਂ ਸੱਕਦੇ, ਉਨ੍ਹਾਂ ਨੂੰ( ਰੈਪਿਡ ਐਫ ) ਕੰਪਨੀ ਦੇ ਸਹਿਯੋਗ ਨਾਲ ਮੁਫ਼ਤ ਹੈਲਮਟ ਵੰਡੇ ਗਏ। ਕਿਉਂਕਿ ਤੁਹਾਡੀ ਪੁਲਿਸ ਤੁਹਾਡੇ ਹੀ ਵਿੱਚੋਂ ਤੁਹਾਡੀ ਸੇਵਾ ਅਤੇ ਸੁਰੱਖਿਆ ਲਈ ਹਰ ਪਲ ਵਚਨਬੱਧ ।

Leave a Reply

Your email address will not be published. Required fields are marked *

Copyright © All rights reserved. | Newsphere by AF themes.