May 22, 2024

ਪੱਤਰਕਾਰ ਭਾਈਚਾਰੇ ਦਾ ਕੀਤਾ ਮਾਨ ਸਨਮਾਨ

1 min read

ਮੋਗਾ 20ਸਤੰਬਰ (ਅਮ੍ਰਿਤਪਾਲ ਸਿੱਧੂ) ਅੱਜ ਨਿਊਜ਼ ਪੰਜਾਬ ਦੀ ਵੈੱਬ ਟੀ ਵੀ ਚੈਨਲ ਦੇ ਉੱਪ ਦਫਤਰ ਵਿੱਚ ਪਹੁੰਚੇ ਟਾਈਮ ਟੀ ਵੀ ਚੈਨਲ ਦੇ ਪੱਤਰਕਾਰ ਅਤੇ ਜੋਗਿੰਦਰ ਸਿੰਘ ਫਾਸਟਵੇਂ, ਡੇਲੀ ਪੋਸਟ ਪੰਜਾਬੀ ਦੇ ਪੱਤਰਕਾਰ ਦਾ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਤੇ ਨਿਊਜ਼ ਪੰਜਾਬ ਦੀ ਚੈਨਲ ਦੇ ਮੁੱਖ ਸੰਪਾਦਕ ਜਗਰਾਜ ਸਿੰਘ ਗਿੱਲ ਨੇ ਸਵਾਗਤ ਕਰਦੇ ਹੋਏ ਕਿਹਾ ਕਿ ਮੀਡੀਆ ਖੇਤਰ ਵਿੱਚ ਇਹਨਾਂ ਪੱਤਰਕਾਰਾਂ ਨੇ ਆਪਣੀ ਮਿਹਨਤ ਸਦਕਾ ਵੱਖਰੀ ਪਹਿਚਾਣ ਬਣਾਈ ਹੈ । ਇਸ ਤੋ ਇਲਾਵਾ ਨਿਊਜ਼ ਪੰਜਾਬ ਦੀ ਚੈਨਲ ਦੇ ਉੱਪ ਸੰਪਾਦਕ ਜਸਵੀਰ ਸਿੰਘ ਪੁੜੈਣ ਨੇ ਵੀ ਦਿੱਲ ਦੀਆਂ ਗਹਿਰਾਈਆਂ ਚੋ ਦਫਤਰ ਆਉਣ ਤੇ ਜੀ ਆਇਆਂ ਕਿਹਾ ਅਤੇ ਅੰਤ ਵਿੱਚ ਜਗਰਾਜ ਲੋਹਾਰਾ ਤੇ ਜਸਵੀਰ ਸਿੰਘ ਪੁੜੈਣ ਵੱਲੋਂ ਸਰਬਜੀਤ ਰੌਲੀ ਤੇ ਜੋਗਿੰਦਰ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਮਾਣ ਸਨਮਾਨ ਕੀਤਾ ਗਿਆ ।

Leave a Reply

Your email address will not be published. Required fields are marked *

Copyright © All rights reserved. | Newsphere by AF themes.