ਧਰਮਕੋਟ(ਜਗਰਾਜ ਲੋਹਾਰਾ,ਰਿੱਕੀ ਕੈਲਵੀ)ਬੀਤੀ ਦਿਨੀਂ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਵੱਲੋਂ ਧਰਮਕੋਟ ਸ਼ਹਿਰ ਲਈ ਕਰੋੜਾਂ ਰੁਪਏ ਦੀ ਰਾਸ਼ੀ ਨਾਲ ਸ਼ੁਰੂ ਹੋਣ ਵਾਲੇ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਇਨ੍ਹਾਂ ਕਾਰਜਾਂ ਵਿੱਚ ਇੱਕ ਅਜਿਹੀ ਕਲੋਨੀ ਵੀ ਹੈ ਜਿੱਥੇ ਪਿਛਲੇ 20 ਸਾਲਾਂ ਤੋਂ ਵਿਕਾਸ ਦੀ ਇੱਕ ਵੀ ਇੱਟ ਨਹੀਂ ਲੱਗੀ ਨਗਰ ਕੌਾਸਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਦੇ ਯਤਨਾਂ ਸਦਕਾ ਅਤੇ ਵਾਰਡ ਦੇ ਕੌਂਸਲਰ ਸੁਖਬੀਰ ਸਿੰਘ ਦੇ ਉਪਰਾਲੇ ਸਦਕਾ ਕਰਤਾਰ ਕਾਲੋਨੀ ਮੋਗਾ ਧਰਮਕੋਟ ਵਿਖੇ ਆਉਂਦੇ ਦਿਨੀਂ ਕਾਲੋਨੀ ਦੀਆਂ ਸਾਰੀਆਂ ਸੜਕਾਂ ਅਤੇ ਸੀਵਰੇਜ ਦਾ ਕਾਰਜ ਸ਼ੁਰੂ ਹੋਣ ਜਾ ਰਿਹਾ ਹੈ
(ਕਾਲੋਨੀ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ )
ਕਾਲੋਨੀ ਦੇ ਨਿਵਾਸੀਆਂ ਨੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਪਿਛਲੇ 20 ਸਾਲਾਂ ਤੋਂ ਵਿਕਾਸ ਦੀ ਰਾਹ ਤੱਕ ਰਹੇ ਇਸ ਕਾਲੋਨੀ ਦੇ ਨਿਵਾਸੀਆਂ ਨੇ ਕਿਹਾ ਕਿ ਸਾਡੀ ਕਾਲੋਨੀ ਵਿਕਾਸ ਪੱਖੋਂ ਅਧੂਰੀ ਸੀ ਕੋਈ ਵੀ ਗਲੀ ਸੜਕ ਪੱਕੀ ਨਹੀਂ ਸੀ ਪਰ ਇਸ ਕਾਰਜਾਂ ਨੂੰ ਸ਼ੁਰੂ ਕਰਵਾ ਕੇ ਬੜਾ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ
ਇਸ ਮੌਕੇ ਕਲੋਨੀ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਇਹ ਸਭ ਕਾਰਜ ਸਾਡੇ ਹਲਕੇ ਦੇ ਇਮਾਨਦਾਰ ਵਿਧਾਇਕ ਸ: ਸੁਖਜੀਤ ਸਿੰਘ ਲੋਹਗੜ੍ਹ ਦੇ ਯਤਨਾਂ ਸਦਕਾ ਹੋ ਰਹੇ ਹਨ । ਉਨ੍ਹਾਂ ਦਾ ਸੁਪਨਾ ਹੈ ਕਿ ਨਗਰ ਕੌਂਸਲ ਧਰਮਕੋਟ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਇਆ ਜਾਵੇ ਉਸੇ ਲੜੀ ਦੇ ਤਹਿਤ ਇਹ ਸਭ ਕਾਰਜ ਅਰੰਭ ਕੀਤੇ ਗਏ ਹਨ । ਇਸ ਮੌਕੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਲੋਹਗੜ੍ਹ ਸਾਹਿਬ ਦਾ ਧੰਨਵਾਦ ਵੀ ਕੀਤਾ
ਇਸ ਮੌਕੇ ਬਲਰਾਜ ਸਿੰਘ ਕਲਸੀ ਮੀਤ ਪ੍ਰਧਾਨ, ਸੁਖਬੀਰ ਸਿੰਘ ਸੁੱਖਾ, ਕੌਾਸਲਰ ਮਨਜੀਤ ਸਿੰਘ, ਸੁਖਦੇਵ ਸਿੰਘ ਸ਼ੇਰਾ, ਗੁਰਪਿੰਦਰ ਸਿੰਘ ਚਾਹਲ, ਚਮਕੌਰ ਸਿੰਘ, ਨਿਰਮਲ ਸਿੰਘ ਸਿੱਧੂ ,ਸੰਦੀਪ ਸਿੰਘ ਸੰਧੂ ,ਤਾਰੀ ਸਿੰਘ ਸਿੱਧੂ ਮਲਕੀਤ ਨੂੰ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਰਤਾਰ ਕਾਲੋਨੀ ਦੇ ਨਿਵਾਸੀ ਹਾਜ਼ਰ ਸਨ