• Fri. Sep 20th, 2024

20 ਵਾ ਸਾਲਾਨਾ ਭੰਡਾਰਾ ਅਤੇ ਕੱਵਾਲੀ ਸਮਾਗਮ ਮਹਿਲ ਕਲਾਂ ਵਿੱਚ ਕੱਲ੍ਹ ਨੂੰ ਹੋਵੇਗਾ

ByJagraj Gill

Mar 9, 2020

ਬਿਲਾਸਪੁਰ 9 ਮਾਰਚ (ਮਿੰਟੂ ਖੁਰਮੀ,ਡਾ ਕੁਲਦੀਪ ਸਿੰਘ) ਸਥਾਨਕ ਬਾਗ ਵਾਲਾ ਪੀਰਖਾਨਾ ਵਿਖੇ ਸਾਲਾਨਾ 20 ਵਾ ਵਿਸ਼ਾਲ ਭੰਡਾਰਾ ਅਤੇ ਕੱਵਾਲੀ ਸਮਾਗਮ ਮੁੱਖ ਸੇਵਾਦਾਰ ਅਤੇ ਪ੍ਰਬੰਧਕ ਡਾ. ਮਿੱਠੂ ਮੁਹੰਮਦ ਦੀ ਦੇਖ ਰੇਖ ਹੇਠ ਹਰ ਸਾਲ ਦੀ ਤਰਾ 11 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਮਹਿਲ ਕਲਾਂ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਚੋਂ ਲੱਗਭਗ ਸੱਤ ਸੌ ਤੋਂ ਅੱਠ ਸੌ ਦੇ ਕਰੀਬ ਸੰਗਤ ਦੇ ਪਹੁੰਚਣ ਦੀ ਉਮੀਦ ਹੈ ।
ਮੀਟਿੰਗ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਪਿੰਡ ਮਹਿਲ ਕਲਾਂ ਦੀਆਂ ਦੋਨੋਂ ਗ੍ਰਾਮ ਪੰਚਾਇਤਾਂ ਅਤੇ ਪਿੰਡ ਜੌਹਲਾਂ ਦੇ ਸਹਿਯੋਗ ਨਾਲ ਇਹ 20 ਵਾ ਸਾਲਾਨਾ ਭੰਡਾਰਾ ਅਤੇ ਕੱਵਾਲੀ ਸਮਾਗਮ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਜਿਸ ਵਿੱਚ ਸਵੇਰੇ ਦਸ ਵਜੇ ਝੰਡਾ ਚੜ੍ਹਾਉਣ ਦੀ ਰਸਮ ਉਪਰੰਤ ਕਵਾਲੀ ਸਮਾਗਮ ਸ਼ੁਰੂ ਹੋਵੇਗਾ । ਜਿਸ ਵਿੱਚ ਕਵਾਲ ਮੁਹੰਮਦ ਦਿਲਸ਼ਾਦ ਐਾਡ ਪਾਰਟੀ ਮਲੇਰ ਕੋਟਲਾ ਵਾਲੇ ..ਅਤੇ ਮੁਹੰਮਦ ਰਫੀ ਸਾਵੀਰ ਕਵਾਲ ਐਡ ਪਾਰਟੀ ਬਰਕਤਪੁਰਾ ਵਾਲੇ …ਅਤੇ ਕਵਾਲ ਜਾਫਰ ਰਫੀ ਐਂਡ ਪਾਰਟੀ ਹਿੰਮਤਪੁਰਾ ਵਾਲੇ ਕੱਵਾਲੀਆਂ ਪੇਸ਼ ਕਰਨਗੇ । ਇਸ ਸਮਾਗਮ ਵਿੱਚ ਵੱਖ ਵੱਖ ਇਲਾਕਿਆਂ ਵਿੱਚੋਂ ਸੰਤ ਮਹਾਂਪੁਰਸ਼ ਵੀਂ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਉਣਗੇ ।
ਮੁੱਖ ਸੇਵਾਦਾਰ ਪ੍ਰਬੰਧਕ ਡਾ. ਮਿੱਠੂ ਮੁਹੰਮਦ ਨੇ ਕਿਹਾ ਕਿ ਇਸ ਸਮਾਗਮ ਵਿੱਚ ਚਾਦਰ ਚੜ੍ਹਾਉਣ ਉਪਰੰਤ ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤੇਗਾ ।
ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਉਕਤ ਕਵਾਲੀ ਸਮਾਗਮ ਵਿੱਚ ਪਹੁੰਚ ਕੇ ਸੰਤਾਂ- ਮਹਾਂਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ।ਅੰਤ ਵਿੱਚ ਕਮੇਟੀ ਮੈਂਬਰਾਂ ਦੀਆਂ ਸਮਾਗਮ ਪ੍ਰਤੀ ਡਿਊਟੀਆਂ ਲਗਾਈਆਂ ਗਈਆਂ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *