May 22, 2024

ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਹਲਕਾ ਨਿਹਾਲ ਸਿੰਘ ਵਾਲਾ ਵਾਸੀ ਕਿਸਾਨ ਮਹਾਂ ਸੰਮੇਲਨ ਬਾਘਾਪੁਰਾਣਾ ਵਿਖੇ :-ਗੁਰਵਿੰਦਰ ਸਿੰਘ ਡਾਲਾ  

1 min read

ਨਿਹਾਲ ਸਿੰਘ ਵਾਲਾ 19 ਮਾਰਚ (ਚਮਕੌਰ ਸਿੰਘ ਲੋਪੋਂ, ਕੀਤਾ ਬਾਰੇਵਾਲ)

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਡਾਲਾ ਨੇ ਅੱਜ ਗੱਲਬਾਤ ਕਰਦੇ ਹੋਏ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਰਾਜਨੀਤੀ ਅਤੇ ਸੰਘਰਸ਼ਾਂ ਦੇ ਵਿੱਚ ਮੋਹਰੀ ਇਲਾਕਾ ਰਿਹਾ ਹੈ ,ਉਨ੍ਹਾਂ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਦੇ ਲੋਕ ਬਹੁਤ ਹੀ ਜੁਝਾਰੂ ਅਤੇ ਸੰਘਰਸ਼ਸ਼ੀਲ ਹਨ,ਕਿਉਂਕਿ ਪੰਜਾਬ ਦਾ ਕੋਈ ਵੀ ਸੰਘਰਸ਼ ਹੋਵੇ ਤਾਂ ਮਾਲਵੇ ਦਾ ਇਹ ਹਲਕਾ ਹਰ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦਾ ਹੈ। ਉਨ੍ਹਾਂ ਕਿਹਾ ਕਿ 21 ਤਰੀਕ ਦਿਨ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਵੱਲੋਂ ਕਿਸਾਨ ਮਹਾਂ ਸੰਮੇਲਨ ਬਾਘਾਪੁਰਾਣਾ ਵਿਖੇ ਕੀਤਾ ਜਾ ਰਿਹਾ ਹੈ ਜਿਸ ਵਿੱਚ ਹਲਕਾ ਨਿਹਾਲ ਸਿੰਘ ਵਾਲਾ ਦੇ ਵਰਕਰ ਵੱਡੀ ਗਿਣਤੀ ਵਿੱਚ ਇਸ ਸੰਮੇਲਨ ਦੇ ਵਿੱਚ ਸ਼ਮੂਲੀਅਤ ਕਰਨਗੇ ਅਤੇ ਅਰਵਿੰਦ ਕੇਜਰੀਵਾਲ ਦੇ ਵਿਚਾਰ ਸੁਣਨਗੇ ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਵਿੱਚ ਅਰਵਿੰਦ ਕੇੇਜ਼ਰੀਵਾਲ ਦੇ ਆਉਣ ਨਾਲ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸਾਰੇ ਹੀ ਵਰਕਰ ਉਨ੍ਹਾਂ ਲਈ ਜੀ ਆਇਆਂ ਕਹਿਣ ਲਈ ਪੱਬਾਂ ਭਾਰ ਹੋਏ ਬੈਠੇ ਹਨ ਅਤੇ ਸਾਰੇ ਹੀ ਲੀਡਰ ਅਤੇ ਅਹੁਦੇਦਾਰ ਸਾਹਿਬਾਨ ਉਨ੍ਹਾਂ ਦੇ ਆਉਣ ਦੇ ਸੰਬੰਧ ਵਿੱਚ ਤਿਆਰੀਆਂ ਮੁਕੰਮਲ ਕਰਨ ਵਿੱਚ ਲੱਗੇ ਹੋਏ ਹਨ

Leave a Reply

Your email address will not be published. Required fields are marked *

Copyright © All rights reserved. | Newsphere by AF themes.