May 22, 2024

ਵਿਰਸੇ ਨੂੰ ਸੰਭਾਲਣ ਲਈ ਸੱਭਿਆਚਾਰਕ ਪ੍ਰੋਗਰਾਮ ਕਰਵਾਉਣਾ ਸਮੇਂ ਦੀ ਲੋੜ ਸਮੇਂ ਦੀ ਲੋੜ

1 min read

ਕੋਟ ਈਸੇ ਖਾਂ 18 ਅਗਸਤ (ਜਗਰਾਜ ਸਿੰਘ ਗਿੱਲ)

ਅੱਜ ਦੇ ਅਜੋਕੇ ਯੁੱਗ ਵਿੱਚ ਜਿੱਥੇ ਪੂਰੇ ਭਾਰਤ ਅਤੇ ਪੰਜਾਬ ਦੇ ਵਿੱਚ ਪੱਛਮੀ ਸੱਭਿਅਤਾ ਆਪਣੇ ਪੈਰ ਪਸਾਰਦੀ ਜਾ ਰਹੀ ਹੈ ਜਿਸ ਕਾਰਨ ਦੇਸ਼ ਭਰ ਵਿੱਚੋਂ ਵਿਰਸਾ ਅਲੋਪ ਹੁੰਦਾ ਜਾ ਰਿਹਾ ਹੈ , ਅੱਜ ਜ਼ਰੂਰਤ ਹੈ ਇਸ ਵਿਰਸੇ ਨੂੰ ਸੰਭਾਲਣ ਦੀ ਜੋ ਤਾਂ ਹੀ ਸੰਭਵ ਹੈ ਜੇ ਆਪਾਂ ਰਲ ਕੇ ਇਸ ਵਿਰਸੇ ਨੂੰ ਬਚਾਉਣ ਲਈ ਹੰਭਲਾ ਮਾਰੀਏ । ਵਿਰਸੇ ਨੂੰ ਬਚਾਉਣ ਦੀ ਇੱਕ ਝਲਕ ਸ਼ਹਿਰ ਕੋਟ ਈਸੇ ਖਾਂ ਵਾਲੀਆ ਪੈਲੇਸ ਵਿਖੇ ਦੇਖਣ ਨੂੰ ਮਿਲੀ ਸ਼ਹਿਰ ਦੀਆਂ ਨਾਮਵਰ ਹਸਤੀਆਂ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਤੀਜ ਦੇ ਤਿਉਹਾਰ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਜਿਸ ਦੇ ਵਿਚ ਹੇਮਕੁੰਟ ਸੰਸਥਾਵਾਂ ਦੇ ਐੱਮ ਡੀ ਮੈਡਮ ਰਣਜੀਤ ਕੌਰ ਅਤੇ ਮਾਲਵਿਕਾ ਸੂਦ ਸੱਚਰ ਐੱਮ ਡੀ ਸੂਦ ਚੈਰਿਟੀ ਫਾਊਂਡੇਸ਼ਨ ਅਤੇ ਹੌਲੀਵੁੱਡ ਇੰਗਲਿਸ਼ ਅਕੈਡਮੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ , ਜਿਨ੍ਹਾਂ ਦਾ ਪ੍ਰੋਗਰਾਮ ਵਿਚ ਪਹੁੰਚਣ ਤੇ ਸਮੂਹ ਸ਼ਖ਼ਸੀਅਤਾਂ ਨੇ ਸਵਾਗਤ ਕੀਤਾ । ਇਸ ਮੌਕੇ ਮੈਡਮ ਰਣਜੀਤ ਕੌਰ ਅਤੇ ਮਾਲਵਿਕਾ ਸੂਦ ਸੱਚਰ ਨੇ ਸੰਬੋਧਨ ਕਰਦਿਆਂ ਪ੍ਰੋਗਰਾਮ ਆਯੋਜਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਡਾ ਅਮਿਤਾ ਗੁਲ੍ਹਾਟੀ , ਡਾ ਮਾਲਤੀ ਧੀਰ , ਕਾਜਲ ਸਚਦੇਵਾ

 

, ਸਾਇਨਾ ਸਦਿਓਡ਼ਾ ਦੀ ਸ਼ਲਾਘਾ ਕੀਤੀ ਅਤੇ ਸਭ ਨੂੰ ਕਿਹਾ ਕਿ ਸਾਨੂੰ ਹਰ ਪਿੰਡ ਪਿੰਡ ਸ਼ਹਿਰ ਸ਼ਹਿਰ ਅਜਿਹੇ ਪ੍ਰੋਗਰਾਮ ਆਯੋਜਿਤ ਕਰਨੇ ਚਾਹੀਦੇ ਹਨ ਤਾਂ ਜੋ ਸਾਡੇ ਵਿਰਸੇ ਬਾਰੇ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ । ਇਸ ਪ੍ਰੋਗਰਾਮ ਦੌਰਾਨ ਤੰਬੋਲਾ, ਪਾਸ਼ ਗੇਮ, ਲੱਕੀ ਡਰਾਅ ਵੱਖ ਵੱਖ ਪ੍ਰਤੀਯੋਗਤਾਵਾਂ ਆਯੋਜਿਤ ਕੀਤੀਆਂ ਗਈਆਂ ਜਿਸ ਦੇ ਵਿਚ ਸ਼ਹਿਰ ਦੀਆਂ ਸੱਜ ਧੱਜ ਕੇ ਪਹੁੰਚੀਆਂ ਔਰਤਾਂ ਨੇ ਭਾਗ ਲੈ ਕੇ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਅਤੇ ਰੰਗਾਰੰਗ ਪ੍ਰੋਗਰਾਮ ਭੰਗਡ਼ਾ ਗਿੱਧਾ ਪੇਸ਼ ਕਰਕੇ ਸਭ ਦਾ ਮਨ ਪ੍ਰਚਾਇਆ । ਇਸ ਮੌਕੇ ਮਨਜਿੰਦਰ ਕੌਰ ਭੁੱਲਰ ਨੂੰ ਮਿਸ ਤੀਜ , ਮਲਿਕਾ ਰਾਣੀ ਨੂੰ ਰਨਰ ਅੱਪ ਘੋਸ਼ਿਤ ਕੀਤਾ ਗਿਆ ਅਤੇ ਤੀਆਂ ਦਾ ਤਿਉਹਾਰ ਅਮਿੱਟ ਛਾਪਾਂ ਛੱਡਦਾ ਹੋਇਆ ਸਮਾਪਤ ਹੋਇਆ , ਸਟੇਜ ਸੈਕਟਰੀ ਦੀ ਭੂਮਿਕਾ ਮੈਡਮ ਗਗਨਜੋਤ ਕੌਰ ਖੋਸਾ ਨੇ ਬਾਖੂਬੀ ਨਿਭਾਈ ।

 

 

Leave a Reply

Your email address will not be published. Required fields are marked *

Copyright © All rights reserved. | Newsphere by AF themes.