ਮੋਗਾ (ਜਗਰਾਜ ਗਿੱਲ)
ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੋਗਾ ਵਿੱਚ ਕਰਫਿਊ ਖਤਮ ਕਰਦਿਆਂ 18 ਮਈ ਤੋ 31 ਮਈ ਤੱਕ ਸ਼ਾਮ 7 ਵਜੇ ਤੋ ਸਵੇਰ 7 ਵਜੇ ਤੱਕ ਨਾਈਟ ਕਰਫਿਊ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਤ ਦੇ ਕਰਫਿਊ ਦੌਰਾਨ ਮੈਡੀਕਲ ਐਮਰਜੈਸੀ ਤੋ ਇਲਾਵਾ ਹੋਰ ਹਰ ਪ੍ਰਕਾਰ ਦੀ ਆਵਾਜਾਈ ਉੱਤੇ ਮੁਕੰਮਲ ਪਾਬੰਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਸ਼ਾਮ 6 ਵਜੇ ਤੋ ਲੈ ਕੇ 7 ਵਜੇ ਤੱਕ ਦਾ ਸਮਾਂ ਦੁਕਾਨ, ਦਫ਼ਤਰ, ਕਾਰੋਬਾਰ ਨੂ ਵਧਾਉਣ(ਬੰਦ) ਕਰਕੇ ਆਪਣੇ ਘਰ ਪਹੁੰਚਣ ਲਈ ਨਿਸ਼ਚਿਤ ਕੀਤਾ ਜਾਵੇ। ਤਾਂ ਜੋ ਸ਼ਾਮ 7 ਵਜੇ ਤੋ ਸਵੇਰੇ 7 ਵਜੇ ਤੱਕ ਦਾ ਨਾਈਟ ਕਰਫਿਊ ਸੁਚੱਜੇ ਢੰਗ ਨਾਲ ਲਾਗੂ ਕੀਤਾ ਜਾ ਸਕੇ ਅਤੇ ਕੋਈ ਵੀ ਵਿਅਕਤੀ ਪੁਲਿਸ ਵਿਭਾਗ ਵੱਲੋ ਪਾਬੰਦੀਆਂ ਦੀ ਉਲੰਘਣਾ ਕਰਦਾ ਪਾਇਆ ਨਾ ਜਾਵੇ।
ਕੰਮਾਂ ਨੂੰ ਸ੍ਰੇਣੀਆਂ ਵਿੱਚ ਵੰਡਿਆ ਗਿਆ
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਲਾਕਡਾਊਨ ਦੌਰਾਨ ਹੇਠ ਲਿਖੇ ਅਨੁਸਾਰ ਗਤੀਵਿਧੀਆਂ ਦੀ ਸਵੇਰੇ 7:00 ਵਜੇ ਤੋ ਸ਼ਾਮ 6 ਵਜੇ ਤੱਕ ਆਗਿਆ ਰਹੇਗੀ। ਉਨ੍ਹਾਂ ਕਿਹਾ ਕਿ ਵੱਖ ਵੱਖ ਦੁਕਾਨਾਂ/ਕੰਮਾਂ ਨੂੰ ਚਾਰ ਸ੍ਰੇਣੀਆਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਸ੍ਰੇਣੀ ਦੇ ਖੁੱਲ੍ਹਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ।
ਉਨ੍ਹਾਂ ਵੱਖ ਵੱਖ ਸ੍ਰੇਣੀਆਂ ਸਬੰਧੀ ਦਿੱਤੀਆਂ ਗਈਆਂ ਇਜਾਜਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਲ ਅਤੇ ਸਬਜੀਆਂ, ਦਵਾਈਆਂ ਦੀਆਂ ਦੁਕਾਨਾਂ ਆਦਿ, ਮੀਟ ਅਤੇ ਪੋਲਟਰੀ, ਪੋਲਟਰੀ ਪਸੂਆਂ ਲਈ ਹਰਾ ਚਾਰਾ/ਤੂੜੀ, ਫੀਡ, ਖਾਦ, ਬੀਜ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ, ਕਣਕ ਸਟੋਰ ਡਰੰਮ ਅਤੇ ਖੇਤੀਬਾੜੀ ਦੇ ਸੰਦ ਆਦਿ ਬਣਾਉਣ ਲਈ ਦੁਕਾਨਾਂ ਅਤੇ ਕੋਲਡ ਸਟੋਰ ਅਤੇ ਵੇਅਰਹਾਊਸ ਹਫ਼ਤੇ ਦੇ ਸਾਰੇ ਦਿਨ ਸਵੇਰੇ 7:00 ਵਜੇ ਤੋ਼ ਸ਼ਾਮ 6:00 ਵਜੇ ਤੱਕ ਖੁੱਲ੍ਰੀਆਂ ਰਹਿਣਗੀਆਂ। ਇਸੇ ਤਰ੍ਹਾਂ ਰੈਸਟੋਰੈਟ, ਹਲਵਾਈ, ਬੇਕਰੀ ਅਤੇ ਮਲਟੀਨੈਸ਼ਨਲ ਈਟਰੀਜ ਜਿਵੇ ਕਿ ਡੋਮੀਨੋਂ, ਸਬਵੇਅ, ਬੇਸਕਿਨ ਰੋਬਿਨ ਆਦਿ ਕੇਵਲ ਹੋਮ ਡਿਲੀਰੀ ਅਤੇ ਘਰ ਲਿਜਾਣ ਲਈ ਵੀ ਇਸ ਸਮੇ ਦੌਰਾਨ ਹੀ ਖੁੱਲ੍ਹਣਗੀਆਂ। ਦੁੱਧ ਅਤੇ ਦੁੱਧ ਦੀਆਂ ਡੇਅਰੀਆਂ, ਸ਼ਰਤਾਂ ਦੇ ਆਧਾਰ ਤੇ ਸਾਰੇ ਦਿਨ ਸਵੇਰੇ 6 ਵਜੇ ਤੋ ਸਵੇਰੇ 11 ਵਜੇ ਅਤੇ ਸ਼ਾਮ 4 ਵਜੇ ਤੋ ਸ਼ਾਮ 7 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।
ਉਨ੍ਹਾਂ ਦੱਸਿਆ ਕਿ ਕਰਿਆਨਾ, ਆਟਾ ਚੱਕੀਆਂ, ਵਾਟਰ ਪਿਓਰੀਫਾਇਰਜ/ਫਰਿੱਜ/ਟੀ.ਵੀ.. ਮਾਈਕ੍ਰੋਵੇਵ ਓਵਨ/ਸਟੋਵ/ਗੈਸ ਚੁੱਲ੍ਹੇ ਆਦਿ ਦੀ ਰਿਪੇਅਰ ਦੀਆਂ ਦੁਕਾਨਾਂ ਵਰਕਸ਼ਾਪਾਂ ਦੀਆਂ ਦੁਕਾਨਾਂ ਅਤੇ ਇਨ੍ਹਾਂ ਦੀਆਂ ਰਿਪੇਅਰ ਦੀਆਂ ਦੁਕਾਨਾਂ ਸੋਮਵਾਰ, ਮੰਗਲਵਾਰ, ਅਤੇ ਬੁੱਧਵਾਰ ਕੇਵਲ ਸਵੇਰੇ 7 ਵਜੇ ਤੋ ਸ਼ਾਮ 6 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਸੇ ਤਰ੍ਹਾਂ ਕੱਪੜੇ ਡਰਾਈਕਲੀਨਰ, ਜੁੱਤੇ ਅਤੇ ਮਨਿਆਰੀ, ਜਨਰਲ ਸਟੋਰ, ਗਿਫ਼ਟ, ਕੱਪੜੇ ਦੇ ਬੁਟੀਕ, ਟੇਲਰ, ਖੜੌਣੇ ਅਤੇ ਖੇਡਾਂ ਦਾ ਸਮਾਨ, ਗਹਿਣੇ ਜਿਊਲਰਜ਼, ਕਿਤਾਬਾਂ ਅਤੇ ਸਟੇਸ਼ਨਰੀ, ਫਰਨੀਚਰ, ਐਨਕਾਂ, ਬਰਤਨਾਂ ਅਤੇ ਪਲਾਸਟਿਕ ਦੇ ਸਮਾਨ ਦੀਆਂ ਦੁਕਾਨਾਂ ਅਤੇ ਇਨ੍ਹਾਂ ਦੀ ਰਿਪੇਅਰ ਦੀਆਂ ਦੁਕਾਨਾਂ ਵੀ ਇਨ੍ਹਾਂ ਦਿਨਾਂ ਵਿੱਚ ਹੀ ਇਸ ਦੌਰਾਨ ਹੀ ਖੁੱਲ੍ਹਣਗੀਆਂ।,
ਉਨ੍ਹਾਂ ਦੱਸਿਆ ਕਿ ਸੋਮਵਾਰ ਤੋ ਸ਼ੁੱਕਰਵਾਰ ਤੱਕ ਕੇਵਲ ਸਵੇਰੇ 7 ਵਜੇ ਤੋ ਸ਼ਾਮ 6 ਵਜੇ ਤੱਕ ਜਿਹੜੀਆਂ ਦੁਕਾਨਾਂ ਗਰੁੱਪ ਸੀ ਸ੍ਰੇਣੀ ਵਿੱਚ ਖੁੱਲ੍ਹਣਗੀਆਂ ਉਹ ਇਸ ਪ੍ਰਕਾਰ ਹਨ ਪਲੰਬਰ ਅਤੇ ਇਲੈਕਟ੍ਰੀਸ਼ੀਅਨ, ਪੱਖੇ, ਕੂਲਰ, ਏ.ਸੀ., ਸੋਲਰ ਪਾਵਰ, ਸਿਸਟਮ, ਸ਼ੀਸ਼ੇ ਦਾ ਕੰਮ ਕਰਨ ਵਾਲੀਆਂ ਦੁਕਾਨਾਂ, ਸਿਲਾਈ ਮਸ਼ੀਨਾਂ, ਸਮਰਸੀਬਲ ਮੋਟਰਾਂ, ਇਨਵਰਟਰ ਬੈਟਰੀ, ਜਨਰੇਟਰ ਵਰਕਸ਼ਾਪਾਂ, ਆਟੋ ਮੋਬਾਇਲ ਸ਼ੋਰੂਮ ਦੀਆਂ ਦੁਕਾਨਾਂ ਅਤੇ ਇਨ੍ਹਾਂ ਦੀ ਰਿਪੇਅਰ ਦੀਆਂ ਦੁਕਾਨਾਂ, ਇਲੈਕਟ੍ਰੋਨਿਸਕ/ਕੰਪਿਊਟਰ/ਲੈਪਟੋਪ/ਮੋਬਾਇਲ ਘੜ੍ਹੀਆਂ ਆਦਿ ਦੀਆਂ ਦੁਕਾਨਾਂ ਅਤੇ ਇਨ੍ਹਾਂ ਦੀ ਰਿਪੇਅਰ ਦੀਆਂ ਦੁਕਾਨਾਂ/ਸਰਵਿਸ ਸੈਟਰ, ਪ੍ਰਿੰਟਿੰਗ ਪ੍ਰੈਸਾਂ, ਫੋਟੋਸਟੇਟ, ਫੋਟੋ ਸਟੂਡੀਓ, ਅਪੇਟ, ਹਾਰਡਵੇਅਰ, ਲੋਹਾ, ਸੀਮੇਟ, ਸੈਨਟਰੀ, ਲੱਕੜ ਦਾ ਆਰਾ, ਸ਼ਟਰਿੰਗ, ਸ਼ਤੀਰੀਆਂ ਦੀਆਂ ਦੁਕਾਨਾਂ ਬਿਲਡਿੰਗ ਦਾ ਮਟੀਰੀਅਲ ਅਤੇ ਲੱਕੜ/ਲੋਹੇ ਸਟੀਲ ਦਾ ਸਮਾਨ, ਸਾਈਕਲ ਟੂ ਵਹੀਲਰ ਅਤੇ ਫੋਰ ਵਹੀਲਰ ਦੇ ਸ਼ੋਰੂਮ ਅਤੇ ਉਨ੍ਹਾਂ ਦੀ ਰਿਪੇਅਰ ਡੈਟਿੰਗ ਪੇਟਿੰਗ ਦੀਆਂ ਦੁਕਾਨਾਂ, ਵਰਕਸ਼ਾਪ ਅਤੇ ਟਾਈਰਾਂ ਦੀਆਂ ਦੁਕਾਨਾਂ।
ਉਪਰੋਕਤ ਤੋ ਇਲਾਵਾ ਜੇਕਰ ਕੋਈ ਦੁਕਾਨਦਾਰ ਕਾਰੋਬਾਰ ਦੀ ਕਿਸਮ ਜੋ ਕਿ ਗਰੁੱਪ ਏ ਜਾਂ ਗਰੁੱਪ ਬੀ ਵਿੱਚ ਨਹੀ ਆਉਦੀ ਤਾਂ ਉਹ ਗਰੁੱਪ ਸੀ ਮੁਤਾਬਿਕ ਨਿਸ਼ਚਿਤ ਦਿਨਾਂ ਅਤੇ ਸਮੇ ਮੁਤਾਬਿਕ ਖੁੱਲ੍ਹੇਗੀ।
ਇਸੇ ਤਰ੍ਹਾਂ ਫਾਈਨਾਂਸ/ਇੰਸੋਰੈਸ ਕੰਪਨੀਆਂ ਅਤੇ ਟੈਕਸ ਨਾਲ ਸਬੰਧਤ ਕੰਮ ਕਰਨ ਵਾਲੇ ਚਾਰਟਡ ਅਕਾਊਟੈਟ ਅਤੇ ਵਕੀਲ ,ਵੈਸਟਰਨ ਯੂਨੀਅਨ/ਮਨੀਗ੍ਰਾਮ/ਮਨੀ ਐਕਸਚੇਂ ਦਾ ਕੰਮ, ਸਟਾਕ ਹੋਲਡਿੰਗ ਆਦਿ ਸੋਮਵਾਰ ਤੋ ਸ਼ੁੱਕਰਵਾਰ ਕੇਵਲ ਸਵੇਰੇ 7 ਵਜੇ ਤੋ ਸ਼ਾਮ 6 ਵਜੇ ਤੱਕ ਖੁੱਲ੍ਹਣਗੀਆਂ।
ਇਨ੍ਹਾਂ ਕਾਰਜਾਂ/ਗਤੀਵਿਧੀਆਂ ਨੂੰ ਸਵੇਰ 7 ਤੋ ਸ਼ਾਮ 6 ਵਜੇ ਤੱਕ ਮਿਲੀ ਆਗਿਆ
ਉਨ੍ਹਾਂ ਦੱਸਿਆ ਕਿ ਹੇਠ ਲਿਖੇ ਕਾਰਜਾਂ ਨੂੰ ਦਿਨ ਦੀ ਛੋਟ ਦੌਰਾਨ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ ਜਿੰਨ੍ਹਾਂ ਵਿੱਚ ਸਰਕਾਰੀ/ ਪ੍ਰਾਈਵੇਟ ਸਿਹਤ ਕੇਦਰਾਂ ਵਿੱਚ ਓ.ਪੀ.ਡੀ. ਸੇਵਾ, ਜ਼ਿਲ੍ਹਾ ਮੋਗਾ ਤੋ ਰਾਜ ਭਰ ਵਿੱਚ ਆਵਾਜਾਈ, ਰਿਕਰਸ਼ਾ/ਈ-ਰਿਕਸ਼ਾ ਅਤੇ ਆਟੋ ਰਿਕਸ਼ਾ ਦੀ ਆਵਾਜਾਈ, ਚਾਰ ਪਹੀਆ/ਦੋ ਪਹੀਆ ਅਤੇ ਜਰੂਰੀ ਵਸਤਾਂ ਦੀ ਸਪਲਾਈ ਲਈ ਵਰਤੇ ਜਾਣ ਵਾਲੇ ਵਾਹਨ, ਸ਼ਹਿਰੀ ਅਤੇ ਪੇਡੂ ਇਲਾਕੇ ਵਿੱਚ ਉਸਾਰੀ ਦਾ ਕੰਮ, ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਅਤੇ ਵੇਟਨਰੀ ਸੇਵਾਵਾਂ, ਬੈਕ ਅਤੇ ਫਾਈਨੈਸ ਇੰਸਟੀਚਿਉਸ਼ਨ, ਕੋਰੀਅਰ, ਪੋਸਟਲ ਸੇਵਾਵਾਂ ਅਤੇ ਈ ਕਾਮਰਸ, ਸ਼ਹਿਰੀ ਅਤੇ ਪੇਡੂ ਖੇਤਰਾਂ ਵਿੱਚ ਸਮੂਹ ਉਦਯੋਗ, ਵਿੱਦਿਅਕ ਅਦਾਰੇ (ਕੇਵਲ ਦਫ਼ਤਰੀ ਕਾਰਜਾਂ, ਕਿਤਾਬਾਂ ਦੀ ਵੰਡ ਅਤੇ ਆਨਲਾਈਨ ਪੜ੍ਹਾਈ ਲਈ, ਸਰਕਾੀ (ਕੇਦਰੀ ਅਤੇ ਰਾਜ ਸਰਕਾਰ) ਅਤੇ ਨਿੱਜੀ ਦਫ਼ਤਰ, ਟੈਕਸੀ ਸੇਵਾਵਾਂ ਸ਼ਾਮਿਲ ਹਨ।
ਇਸੇ ਤਰ੍ਹਾਂ 50 ਤੋ ਘੱਟ ਵਿਅਕਤੀਆਂ ਦੀ ਗਿਣਤੀ ਦਾ ਵਿਆਹ/ਸ਼ਾਦੀ ਦਾ ਇਕੱਠ, 20 ਤੋ ਘੱਟ ਵਿਅਕਤੀਆਂ ਦੀ ਗਿਣਤੀ ਦਾ ਅੰਤਿਮ ਸੰਸਕਾਰ/ਭੋਗ ਦਾ ਇਕੱਠ ਕਰਨ ਦੀ ਆਗਿਆ ਹੋਵੇਗੀ।
ਇਨ੍ਹਾਂ ਉੱਤੇ ਜਾਰੀ ਰਹਿਣਗੀਆਂ ਪਾਬੰਦੀਆਂ
ਬਗੈਰ ਦਰਸ਼ਕਾਂ ਤੋ ਖੇਡ ਕੰਪਲੈਕਸ ਅਤੇ ਸਟੇਡੀਅਮ ਨੂੰ ਕੰਮ ਕਰਨ ਦੀ ਆਗਿਆ ਹੈ ਪ੍ਰੰਤੂ ਇਸ ਸਬੰਧੀ ਖੇਡ ਵਿਭਾਗ ਵੱਲੋ ਹਦਾਇਤਾਂ ਆਉਣ ਤੇ ਵੱਖਰੇ ਹੁਕਮ ਜਾਰੀ ਕੀਤੇ ਜਾਣਗੇ।
ਇਸ ਤੋ ਇਲਾਵਾ ਨਾਈ, ਸਲੂਨਜ਼ ਸਪਾਅ ਦੀਆਂ ਦੁਕਾਨਾਂ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋ ਹਦਾਇਤਾਂ ਆਉਣ ਤੇ ਵੱਖਰੇ ਹੁਕਮ ਜਾਰੀ ਕਰ ਦਿੱਤੇ ਜਾਣਗੇ। ਇਹ ਦੁਕਾਨਾਂ ਅਗਲੇ ਹੁਕਮ ਜਾਰੀ ਹੋਣ ਉਪਰੰਤ ਹੀ ਖੋਲ੍ਹੀਆਂ ਜਾਣਗੀਆਂ।
ਇਸ ਤੋ ਇਲਾਵਾ ਰੇਹੜੀਆਂ/ਫੜ੍ਹੀਆਂ ਨੂੰ ਨਗਰ ਨਿਗਮ, ਨਗਰ ਕੌਸਲ, ਨਗਰ ਪੰਚਾਇਤਾਂ ਰਜਿਸਟ੍ਰੇਸ਼ਨ ਨੰਬਰ ਦੇਣਗੀਆਂ ਅਤੇ ਉਹ ਇਨ੍ਹਾਂ ਨੂੰ ਟਾਂਕ (ਓਡ ਨੰਬਰ) ਅਤੇ ਜਿਸਤ (ਈਵਨ) ਨੰਬਰ ਦੇ ਆਧਾਰ ਤੇ ਇਨ੍ਹਾਂ ਲਈ ਢੁੱਕਵੀਆਂ ਥਾਵਾਂ ਅਲਾਟ ਕਰਨਗੀਆਂ। ਇਹ ਰੇੜ੍ਹੀਆਂ/ ਫੜ੍ਹੀਆਂ ਤੰਗ ਬਜ਼ਾਰ ਜਾਂ ਸੜਕਾਂ ਤੇ ਜਿੱਥੇ ਸੜਕ ਕੇਵਲ ਆਵਾਜਾਈ ਲਈ ਵਰਤੀ ਜਾਂਦੀ ਹੈ ਤੇ ਰੇੜ੍ਹੀਆਂ/ ਫੜ੍ਹੀਆਂ ਖੜ੍ਹੀਆਂ ਕਰਕੇ ਵਸਤੂਆਂ ਦੀ ਵਿਕਰੀ ਨਹੀ ਕਰਨਗੇ। ਇਹ ਰੇੜ੍ਹੀਆਂ ਫੜ੍ਹੀਆਂ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ਤੇ ਵੀ ਖੜ੍ਹੀਆਂ ਨਹੀ ਹੋਣ ਦਿੱਤੀਆਂ ਜਾਣਗੀਆਂ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਨ੍ਹਾਂ ਛੋਟਾਂ ਤੋ ਇਲਾਵਾ ਕੁਝ ਹੋਰ ਪਾਬੰਦੀਆਂ ਵੀ ਲਾਕਡਾਊਨ ਦੌਰਾਨ ਜਾਰੀ ਰਹਿਣਗੀਆਂ ਜਿਵੇ ਕਿ ਹੋਟਲ ਅਤੇ ਪ੍ਰਹੁਣਚਾਰੀ ਸੇਵਾਵਾਂ (ਸਿਵਾਏ ਐਨ.ਆਰ.ਆਈ. ਕੋਰਨਟਾਈਨ ਵਜੋ ਵਰਤੀਆਂ ਜਾਣ ਵਾਲੀਆਂ ਇਮਾਰਤਾਂ), ਸਿਨੇਮਾ ਹਾਲ, ਮਾਲ, ਜਿਮਨੇਜੀਅਮ, ਸਵਿੰਮਿੰਗ ਪੂਲ, ਮਨੋਰੰਜਨ ਪਾਰਕ, ਬਾਰ, ਆਡੀਟੋਰੀਅਮ, ਅਸੰਬਲੀ ਹਾਲ ਅਤੇ ਹੋਰ ਅਜਿਹੇ ਸਥਾਨ ਜਿੱਥੇ ਇਕੱਠ ਹੋ ਸਕੇ, ਸਮਾਜਿਕ ਰਾਜਨੀਤਿਕ, ਸੱਭਿਆਚਾਰਕ, ਧਾਰਮਿਕ, ਇਕਾਤਮਿਕ ਖੇਡਾਂ ਅਤੇ ਮਨੋਰੰਜਨ ਸਬੰਧੀ ਕੀਤੇ ਜਾਣ ਵਾਲੇ ਇਕੱਠ, ਸਮੂਹ ਧਾਰਮਿਕ ਅਤੇ ਪੂਜਾ ਦੇ ਸਥਾਨ ਪਬਲਿਕ ਲਈ ਬੰਦ ਰਹਿਣਗੇ।
ਇਨ੍ਹਾਂ ਲੋਕਾਂ ਦੇ ਲਾਕ ਡਾਊਨ ਦੌਰਾਨ ਬਾਹਰ ਨਿਕਲਣ ਤੇ ਮਨਾਹੀ
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਲਾਕਡਾਊਨ ਦੌਰਾਨ 65 ਸਾਲ ਤੋ ਜਿਆਦਾ ਉਮਰ ਦੇ ਵਿਅਕਤੀ, ਲੰਬੇ ਸਮੇ ਤੋ ਬਿਮਾਰ, ਗਰਭਵਤੀ ਔਰਤਾਂ ਅਤੇ 10 ਸਾਲ ਤੋ ਘੱਟ ਉਮਰ ਦੇ ਬੱਚੇ ਕੇਵਲ ਸਿਹਤ ਸਬੰਧੀ ਜਾਂ ਅਤਿ ਜਰੂਰੀ ਕਾਰਜਾਂ ਲਈ ਹੀ ਘਰ ਤੋ ਬਾਹਰ ਨਿਕਲਣ।
ਵਧੇਰੇ ਹਦਾਇਤਾਂ ਇਸ ਪ੍ਰਕਾਰ ਹਨ
ਸਮੂਹ ਉਦਯੋਗ ਅਤੇ ਅਦਾਰੇ ਂਜੋ ਇਨ੍ਹਾਂ ਹੁਕਮਾਂ ਦੇ ਤਹਿਤ ਮਨਜੂਰ ਹਨ ਨੂੰ ਚਲਾਉਣ ਲਈ ਕੋਈ ਵੱਖਰੇ ਹੁਕਮ ਜਾਰੀ ਨਹੀ ਕੀਤੇ ਜਾਣਗੇ।
ਸਰਕਾਰੀ, ਨਿੱਜੀ ਅਤੇ ਹੋਰ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਸਵੇਰੇ 7 ਵਜੇ ਤੋ ਸ਼ਾਮ 7 ਵਜੇ ਤੱਕ ਦਫ਼ਤਰੀ ਆਵਾਜਾਈ ਲਈ ਕਿਸੇ ਵੱਖਰੇ ਪਾਸ ਦੀ ਜਰੂਰਤ ਨਹੀ ਹੋਵੇਗੀ।
ਸਮੂਹ ਦੁਕਾਨਦਾਰ ਕੰਮ ਕਰਦੇ ਸਮੇ ਮਾਸਕ, ਹੈਡ ਸੈਨੇਟਾਈਜਰ ਦੀ ਵਰਤੋ , ਸਾਬਣ ਨਾਲ ਹੱਥਾਂ ਨੂੰ ਵਾਰ ਵਾਰ ਧੋਣਾ ਅਤੇ ਘੱਟ ਤੋ ਘੱਟ 6 ਫੁੱਟ ਦਾ ਸਮਾਜਿਕ ਦੂਰੀ ਰੱਖਣੀ ਯਕੀਨੀ ਬਣਾਉਣਗੇ। ਸਮੂਹ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਪਬਲਿਕ ਦਾ ਬੇਲੋੜਾ ਇਕੱਠ ਹੋਣ ਤੋ ਰੋਕਣ ਲਈ ਢੁਕਵੇ ਪ੍ਰਬੰਧ ਕਰਨਗੇ ਅਤੇ ਦਫ਼ਤਰ ਵਿੱਚ ਆਈ ਪਬਲਿਕ ਦਰਮਿਆਨ ਘੱਟ ਤੋ ਘੱਟ 6 ਫੁੱਟ ਦੀ ਦੂਰੀ ਰੱਖਣਾ ਯਕੀਨੀ ਬਣਾਉਣਗੇ। ਘਰ ਤੋ ਬਾਹਰ ਨਿਕਲਣ ਸਮੇ ਮਾਸਕ ਦੀ ਵਰਤੋ ਕਰਨੀ ਲਾਜ਼ਮੀ ਹੋਵਗੀ।
ਕਿਸੇ ਵੀ ਵਿਅਕਤੀ ਲਈ ਕਿਸੇ ਜਨਤਕ ਸਥਾਨ, ਗਲੀਆਂ, ਹਸਪਤਾਲ, ਦਫ਼ਤਰ, ਮਾਰਕਿਟ ਆਦਿ ਵਿੱਚ ਜਾਣ ਸਮੇ ਸੂਤੀ ਕੱਪੜੇ ਦਾ ਮਾਸਕ ਜਾਂ ਟ੍ਰਿਪਲ ਲੇਅਰ ਮਾਸਕ ਪਾਉਣਾ ਜਰੂਰੀ ਹੋਵੇਗਾ। ਕਿਸੇ ਵੀ ਵਾਹਨ ਵਿੱਚ ਸਫਰ ਕਰ ਰਿਹਾ ਵਿਅਕਤੀ ਇਹ ਮਾਸਕ ਜਰੂਰ ਪਹਿਨੇਗਾ। ਕਿਸੇ ਵੀ ਦਫ਼ਤਰ/ਕੰਮ ਦੇ ਸਥਾਨ/ਕਾਰਖਾਨੇ ਆਦਿ ਵਿੱਚ ਕੰਮ ਕਰਨ ਵਾਲਾ ਹਰ ਵਿਅਕਤੀ ਵੀ ਉਪਰੋਕਤ ਅਨੁਸਾਰ ਮਾਸਕ ਪਹਿਨੇਗਾ।
ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਨ ਤੇ ਇਹ ਹੋਵੇਗਾ
ਉਨ੍ਹਾਂ ਕਿਹਾ ਕਿ ਇਸ ਰੈਗੂਲੇਸ਼ਨ ਦੇ ਅੰਦਰ ਧਾਰਾ 12 (ix) ਦੀ ਵਰਤੋ ਕਰਦੇ ਹੋਏ ਜੇਕਰ ਕੋਈ ਵਿਅਕਤੀ ਮਾਸਕ ਨਹੀ ਪਹਿਨੇਗਾ ਤਾਂ ਉਸ ਨੂੰ 200 ਰੁਪਏ ਜੁਰਮਾਨਾ ਹੋਵੇਗਾ ਅਤੇ ਜੇਕਰ ਕੋਈ ਵਿਅਕਤੀ ਘਰ ਇਕਾਂਤਵਾਸ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ 500 ਰੁਪਏ ਦਾ ਜੁਰਮਾਨਾ ਅਤੇ ਜੇਕਰ ਕੋਈ ਵਿਅਕਤੀ ਜਨਤਕ ਥਾਂ ਤੇ ਥੁੱਕੇਗਾ ਤਾਂ ਉਸ ਨੂੰ 100 ਰੁਪਏ ਦਾ ਜੁਰਮਾਨਾ ਹੋਵੇਗਾ। ਉਹ ਸਾਰੇ ਅਧਿਕਾਰੀ ਂਜੋ ਕਿ ਬੀ.ਡੀ.ਪੀ.ਓ. ਦੇ ਅਹੁਦੇ ਤੋ ਘੱਟ ਨਹੀ ਹੋਣਗੇ ਜਾਂ ਉਹ ਸਾਰੇ ਅਧਿਕਾਰੀ ਂਜੋ ਕਿ ਨਾਇਬ ਤਹਿਸੀਲਦਾਰ ਦੇ ਅਹੁਦੇ ਤੋ ਘੱਟ ਨਹੀ ਹੋਣਗੇ ਜਾਂ ਉਹ ਸਾਰੇ ਪੁਲਸ ਅਫ਼ਸਰ ਂਜੋ ਕਿ ਏ.ਐਸ.ਆਈ. ਤੋ ਘੱਟ ਨਹੀ ਹੋਣਗੇ ਜਾਂ ਉਹ ਸ਼ਹਿਰੀ ਸਥਾਨਕ ਸੰਸਥਾਵਾ ਜਾਂ ਮਿਉਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੁਆਰਾ ਅਧਿਕਾਰਿਤ ਕੀਤੇ ਇਸ ਨੂੰ ਲਾਗੂ ਕਰਵਾਉਣਗੇ।
ਕਨਟੇਨਮੈਟ ਜੋਂਨ ਵਿੱਚ ਸਿਰਫ ਜਰੂਰੀ ਕੰਮਾਂ ਦੀ ਆਗਿਆ ਹੋਵੇਗੀ। ਇਨ੍ਹਾਂ ਜੋਨਾਂ ਦੇ ਅੰਦਰਲੇ ਲੋਕਾਂ ਦੇ ਬਾਹਰ ਅਤੇ ਬਾਹਰਲੇ ਲੋਕਾਂ ਦੇ ਜੋਨ ਅੰਦਰ ਦਾਖਲ ਹੋਣ ਤੇ ਪੂਰਨ ਪਾਬੰਦੀ ਹੋਵੇਗੀ। ਇਨ੍ਹਾਂ ਜੋਨਾਂ ਵਿੱਚ ਡਾਕਟਰੀ ਸਹਾਇਤਾ ਲਈ ਆਉਣ ਜਾਣ ਦੀ ਆਗਿਆ ਹੋਵਗੀ।