May 24, 2024

ਧਰਮਕੋਟ ਚ ਦਿਨ ਦਿਹਾੜੇ ਅਣਪਛਾਤੇ ਚੋਰਾਂ ਨੇ ਲੁਟਿਆ 9 ਤੋਲੇ ਸੋਨਾ ਨਕਦੀ ਤੇ ਹੋਰ ਸਾਮਾਨ 

1 min read

ਰਿਕੀ ਕੈਲਵੀ, ਧਰਮਕੋਟ

ਸਥਾਨਕ ਸ਼ਹਿਰ ਵਿਚ ਜਿੱਥੇ ਪਹਿਲਾਂ ਵੀ ਅਨੇਕਾਂ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਉਥੇ ਹੀ ਅੱਜ ਦਿਨ ਦਿਹਾੜੇ 3 ਅਣਪਛਾਤੇ ਚੋਰਾਂ ਵੱਲੋਂ ਅਧਿਆਪਕ ਦੇ ਪਿਤਾ ਨੂੰ ਬੰਧਕ ਬਣਾ ਕੇ 9 ਤੋਲੇ ਸੋਨਾ, 5000 ਨਕਦੀ ਤੇ ਐਕਟਵਾ ਸਕੂਟਰੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ, ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਅਧਿਆਪਕ ਰਜਿੰਦਰ ਕੁਮਾਰ ਜੋ ਸਰਕਾਰੀ ਕੰਨਿਆ ਸਕੂਲ ਵਿੱਚ ਕੰਪਿਊਟਰ ਅਧਿਆਪਕ ਦੇ ਤੌਰ ਤੇ ਡਿਊਟੀ ਨਿਭਾ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਏ.ਡੀ ਸਕੂਲ ਸਕੂਲ ਵਿੱਚ ਅਧਿਆਪਕ ਹਨ, ਦੋਨੋਂ ਪਤੀ-ਪਤਨੀ ਜਦ ਸਕੂਲ ਗਏ ਤਾਂ ਘਰ ਵਿਚ ਉਹਨਾਂ ਦੇ ਪਿਤਾ ਮਹਿੰਦਰਪਾਲ ਇਕੱਲੇ ਸਨ ਤਾਂ ਘਰ ਵਿੱਚ ਤਿੰਨ ਨਕਾਬਪੋਸ਼ ਅਣਪਛਾਤੇ ਚੋਰ ਦਾਖਲ ਹੋਏ, ਉਹਨਾਂ ਅਧਿਆਪਕ ਰਜਿੰਦਰ ਕੁਮਾਰ ਦੇ ਪਿਤਾ ਮਹਿੰਦਰਪਾਲ ਨੂੰ ਬੰਧਕ ਬਣਾ ਕੇ ਘਰ ਦੀ ਫੋਲਾ-ਫਾਲੀ ਸ਼ੁਰੂ ਕਰ ਦਿੱਤੀ ਫੋਲਾ ਫਾਲੀ ਦੌਰਾਨ ਚੋਰ ਘਰ ਵਿੱਚ ਪਿਆ ਕਰੀਬ 8 ਤੋਲੇ ਸੋਨਾ, ਪੰਜ ਹਜ਼ਾਰ ਨਕਦੀ ਅਤੇ ਕਾਰ ਵਿਚ ਖੜੀ ਐਕਟਵਾ ਸਕੂਟਰੀ ਚੋਰੀ ਕਰਕੇ ਫਰਾਰ ਹੋ ਗਏ, ਪੀੜਤਾਂ ਵੱਲੋਂ ਜਦ ਸੰਬੰਧੀ ਥਾਣਾ ਧਰਮਕੋਟ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਉੱਪਰ ਡੀਐੱਸਪੀ ਰਵਿੰਦਰ ਸਿੰਘ, ਐਸ ਐਚ ਓ ਜਸਵਰਿੰਦਰ ਸਿੰਘ ਪੁਲਸ ਪਾਰਟੀ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਉੱਪਰ ਪਹੁੰਚੇ, ਏਸ ਘਟਨਾ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਏ ਐਸ ਐਚ ਓ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਅੱਜ ਦਿਨ ਸ਼ਨਿੱਚਰਵਾਰ ਦੁਪਹਿਰ ਕਰੀਬ 12.30 ਵਜੇ ਧਰਮਕੋਟ ਦੇ ਅਦਰਸ਼ ਨਗਰ ਨੇੜੇ ਏ.ਡੀ ਕਾਲਜ ਵਿਖੇ ਵਾਪਰੀ, ਜਿਸ ਵਿਚ ਦਿਨ ਦਿਹਾੜੇ ਤਿੰਨ ਅਣਪਛਾਤੇ ਚੋਰਾਂ ਵੱਲੋਂ ਮਾਸਟਰ ਰਾਜਿੰਦਰ ਕੁਮਾਰ ਪੁੱਤਰ ਮਹਿੰਦਰਲਾਲ ਦੇ ਘਰ ਲੁੱਟ ਨੂੰ ਅੰਜਾਮ ਦਿੱਤਾ ਗਿਆ ਅਤੇ ਘਰੇ ਪਿਆ ਕਰੀਬ 9 ਤੋਲੇ ਸੋਨਾ, ਉਨ੍ਹਾਂ ਦੀ ਜੇਬ ਵਿਚੋਂ ਪੰਜ ਹਜ਼ਾਰ ਰੁਪਈਆ ਤੇ ਘਰੇ ਖੜੀ ਸਕੂਟਰੀ ਲੈ ਕੇ ਫ਼ਰਾਰ ਹੋ ਗਏ ਤੇ ਜਾਦੇ ਹੋਏ ਚੋਰ ਘਰੇ ਲਗਾ ਡੀ ਵੀ ਆਰ ਵੀ ਲੈ ਗਏ, ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਪੁਲੀਸ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਛੇਤੀ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ, ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ

Leave a Reply

Your email address will not be published. Required fields are marked *

Copyright © All rights reserved. | Newsphere by AF themes.