May 25, 2024

ਨਗਰ ਨਿਗਮ ਨੇ ਸਟਰੀਟ ਵੈਂਡਰਜ਼ ਨੂੰ ਜਗ੍ਹਾ ਦਾ ਲਾਭ ਲੈਣ ਲਈ ਫੀਸ ਜਮ੍ਹਾਂ ਕਰਵਾਉਣ ਦਾ ਦਿੱਤਾ ਇੱਕ ਹੋਰ ਮੌਕਾ

1 min read
9 ਜੁਲਾਈ, 2020 ਨੂੰ ਨਿਕਲੇ ਡਰਾਅ ਵਾਲੇ ਉਮੀਦਵਾਰ 25 ਜੂਨ ਤੱਕ ਜਮ੍ਹਾਂ ਕਰਵਾ ਸਕਦੇ ਹਨ ਆਪਣੀ ਫੀਸ-ਕਮਿਸ਼ਨਰ ਨਗਰ ਨਿਗਮ
ਕਮਿਸ਼ਨਰ ਨੇ ਡਰਾਅ ਬਾਰੇ ਲੱਗੀਆਂ ਗਲਤ ਖ਼ਬਰਾ ਦਾ ਕੀਤਾ ਖੰਡਨ
—ਕਿਹਾ  ਡਰਾਅ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ

 

ਮੋਗਾ, 17 ਜੂਨ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)

 

ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟਰੀਟ ਵੈਂਡਰਜ ਐਕਟ 2014 ਅਧੀਨ ਕੀਤੇ ਗਏ ਸਰਵੇ ਅਨੁਸਾਰ ਸਟਰੀਟ ਵੈਂਡਰਜ ਲਈ 9 ਜੁਲਾਈ 2020 ਨੂੰ ਬਾਅਦ ਦੁਪਹਿਰ 12:30 ਵਜੇ ਡਰਾਅ ਕੱਢਿਆ ਗਿਆ ਸੀ। ਸਟਰੀਟ ਵੈਡਰਜ ਐਕਟ 2014 ਰਾਂਹੀ ਹੋਏ ਸਰਵੇ ਦੌਰਾਨ ਪੁਰਾਣੀ ਦਾਣਾ ਮੰਡੀ, ਮੋਗਾ ਵਿਖੇ 283 ਸਟਰੀਟ ਵੈਡਰਾਂ ਦੀ ਸ਼ਨਾਖਤ ਕੀਤੀ ਗਈ ਸੀ, ਮੌਕੇ ਉਪਰ ਪੁਰਾਣੀ ਦਾਣਾ ਮੰਡੀ ਖੱਤਾ ਨੰਬਰ 1 ਵਿਚ 117 ਅਤੇ ਖੱਤਾ ਨੰਬਰ 2 ਵਿੱਚ 95 ਜਗ੍ਹਾ ਦੀ ਮਾਰਕਿੰਗ ਕੀਤੀ ਗਈ ਸੀ। ਇਸ ਤਰ੍ਹਾ ਨਾਲ 235 ਸਟਰੀਟ ਵੈਂਡਰਜ ਨੂੰ ਹੀ ਜਗ੍ਹਾ ਅਲਾਟ ਕੀਤੀ ਜਾ ਸਕਦੀ ਸੀ। ਸਟਰੀਟ ਵੈਡਰਜ ਦੀਆਂ ਤਿੰਨ ਵੱਖ-2 ਸ਼੍ਰੇਣੀਆ, ਜਿਸ ਵਿਚ ਪਹਿਲੀ ਸਬਜੀ/ਫਲ ਦੂਸਰੀ ਖਾਣ/ਪੀਣ ਅਤੇ ਤੀਸਰੀ ਜਨਰਲ ਬਣਾਈਆਂ ਗਈਆਂ ਸਨ। ਮੌਕੇ ਉਪਰ ਪਰਚੀ ਸਿਸਟਮ ਰਾਂਹੀ 235 ਡਰਾਅ ਕੱਢੇ ਗਏ ਸਨ ਅਤੇ ਇਹ ਡਰਾਅ ਸਟਰੀਟ ਵੈਡਰਜ ਕਮੇਟੀ ਦੇ ਮੈਬਂਰ ਅਤੇ ਆਏ ਹੋਏ ਸਟਰੀਟ ਵੈਡਰਜ ਵਲੋ ਹੀ ਕੱਢਵਾਏ ਗਏ ਸਨ। ਅਲਾਟ ਕੀਤੇ ਗਏ ਵੈਡਰਾਂ ਦੇ ਨਾਮ ਮੌਕੇ ਤੇ ਹੀ ਰਜਿਸਟਰ ਵਿਚ ਦਰਜ ਕਰ ਦਿੱਤੇ ਗਏ ਸਨ। ਡਰਾਅ ਪ੍ਰੀਕ੍ਰਿਆ ਦੀ ਪੂਰੀ ਤਰ੍ਹਾ ਨਾਲ ਵੀਡਿਉਗਰਾਫੀ ਕਰਵਾਈ ਗਈ ਸੀ ਅਤੇ ਪੂਰੀ ਤਰ੍ਹਾਂ ਪਾਰਦਸਰਸ਼ੀ ਢੰਗ ਨਾਲ ਇਸ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਗਿਆ ਸੀ। ਜਿੰਨ੍ਹਾਂ ਸਟਰੀਟ ਵੈਡਰਜ ਦੇ ਨਾਮ ਡਰਾਅ ਦੌਰਾਨ ਨਿਕਲੇ ਸਨ, ਉਨ੍ਹਾਂ ਸਟਰੀਟ ਵੈਡਰਜ ਨੂੰ ਦਰਖਾਸਤ ਦੇਣ ਅਤੇ ਫੀਸ ਜਮ੍ਹਾ ਕਰਵਾਉਣ ਲਈ ਦੋ ਅਖਬਾਰਾਂ ਦੈਨਿਕ ਜਾਗਰਣ ਅਤੇ ਜੱਗਬਾਣੀ ਵਿਚ ਨੋਟਿਸ ਵੀ ਪ੍ਰਕਾਸ਼ਿਤ ਕਰਵਾਇਆ ਗਿਆ ਸੀ।

 

ਪਿਛਲੇ ਦਿਨੀ ਅਖਬਾਰਾਂ ਵਿਚ ਲੱਗੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਸਟਰੀਟ ਵੈਡਰਜ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾ ਸਟਰੀਟ ਵੈਡਰਜ ਦਾ ਮਿਤੀ 09-07-2020 ਨੂੰ ਡਰਾਅ ਵਿਚ ਨਾਮ ਨਿਕਲਿਆ ਸੀ, ਉਹਨਾਂ ਵਲੋ ਦਫਤਰ ਨਗਰ ਨਿਗਮ ਮੋਗਾ ਪਾਸ ਆਪਣੀ ਫੀਸ ਜਮ੍ਹਾ ਕਰਵਾ ਕੇ ਰਸੀਦ ਪ੍ਰਾਪਤ ਕੀਤੀ ਜਾ ਸਕਦੀ ਹੈ। ਵੈਡਰਂਜ ਨੂੰੰ ਦਫਤਰ ਵਲੋ ਇੱਕ ਪ੍ਰੋਫਾਰਮਾ ਦਿੱਤਾ ਜਾਵੇਗਾ ਜੋ ਕਿ ਪੂਰਾ ਭਰਨ ਉਪਰੰਤ ਦਫਤਰ ਵਿਖੇ ਸਮੇਤ ਫੀਸ ਜਮ੍ਹਾ ਕਰਵਾਇਆ ਜਾ ਸਕਦਾ ਹੈ। ਉਹਨਾਂ ਵਲੋ ਇਹ ਵੀ ਕਿਹਾ ਗਿਆ ਕਿ ਕਿਉ ਜੋ ਡਰਾਅ ਕੱਢੇ ਨੂੰ ਲੱਗਭਗ ਇੱਕ ਸਾਲ ਦਾ ਸਮਾਂ ਹੋ ਗਿਆ ਹੈ ਅਤੇ ਵੈਡਰਜ ਵਲੋ ਫੀਸ ਜਮ੍ਹਾ ਨਾ ਕਰਵਾਉਣ ਕਾਰਨ ਇਸ ਸਕੀਮ ਨੂੰ ਨੇਪਰੇ ਚੜਾਉਣ ਵਿਚ ਦਿੱਕਤ ਆ ਰਹੀ ਹੈ। ਇਸ ਲਈ ਡਰਾਅ ਵਿਚ ਜਿਨ੍ਹਾ ਵੈਡਰਜ ਦੇ ਨਾਮ ਨਿਕਲੇ ਸਨ, ਉਹਨਾਂ ਨੂੰ ਫੀਸ ਜਮ੍ਹਾ ਕਰਵਾਉਣ ਲਈ ਮਿਤੀ 25-06-2021 ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। ਇਸ ਮਿਤੀ ਤੋਂ ਬਾਅਦ ਉਨ੍ਹਾਂ ਦੀ ਦਰਖਾਸਤ ਤੇ ਕੌਈ ਗੌਰ ਨਹੀ ਕੀਤਾ ਜਾਵੇਗਾ।

 

 

Leave a Reply

Your email address will not be published. Required fields are marked *

Copyright © All rights reserved. | Newsphere by AF themes.