May 25, 2024

ਮਨੁੱਖ ਦੀ ਮੌਤ ਪੁਸਤਕ ਲੋਕ ਅਰਪਿਤ

1 min read

ਨਿਹਾਲ ਸਿੰਘ ਵਾਲਾ 16 ਜਨਵਰੀ ਪ੍ਰਵਾਸੀ ਲੇਖਕ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਵੱਲੋਂ ਰਾਮਸਰੂਪ ਅਣਖੀ ਦੀਆਂ ਕਹਾਣੀਆਂ ਦੀ ਸੰਪਾਦਤ ਪੁਸਤਕ,’ਮਨੁੱਖ ਦੀ ਮੌਤ ‘ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਸਿੰਘ ਵਾਲਾ ਵਿਖੇ ਲੋਕ ਅਰਪਿਤ ਕੀਤੀਗਈ। ਐਸਡੀਐਮ ਤੇ ਸਾਹਿਤਕਾਰ ਰਾਮ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਪੰਜਾਬੀ ਲੇਖਕ ਸਭਾ ਨਿਹਾਲ ਸਿੰਘ ਵਾਲਾ ਦੇ ਸਹਿਯੋਗ ਨਾਲ ਕਰਵਾਏ ਗਏ ਪੁਸਤਕ ਜਾਰੀ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਐਸਡੀਐਮ ਰਾਮ ਸਿੰਘ ,ਪ੍ਰਿੰਸੀਪਲ ਡਾ ਕੁਲਦੀਪ ਸਿੰਘ,ਮਾ ਦਰਬਾਰਾ ਸਿੰਘ,ਗੁਰਿੰਦਰਜੀਤ ਨੀਟਾ ਮਾਛੀਕੇ,ਪ੍ਰਿੰਸੀਪਲ ਅਮਨਦੀਪ ਵਾਤਿਸ਼ ਤੇ ਸਭਾ ਦੇ ਪ੍ਰਧਾਨ ਰਾਜਵਿੰਦਰ ਰੌਂਤਾ ਸੁਸ਼ੋਭਤ ਸਨ। ਪ੍ਰਸਿੱਧ ਗਾਇਕ ਕੁਲਦੀਪ ਭੱਟੀ ਦੇ ਚਰਚਿਤ ਗੀਤ ,ਪੁੱਤਰੋ ਪੰਜਾਬੀਓ ਪੰਜਾਬੀ ਨਾ ਭੁਲਾਇਓ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਪ੍ਰੋ ਬੇਅੰਤ ਬਾਜਵਾ, ਪ੍ਰਿੰਸੀਪਲ ਡਾ ਕੁਲਦੀਪ ਸਿੰਘ ਕਲਸੀ, ਮੰਗਲਮੀਤ ਪੱਤੋ ਨੇ ਗੁਰਿੰਦਰਜੀਤ ਨੀਟਾ ਮਾਛੀਕੇ ਨੂੰ ਰਾਮ ਸਰੂਪ ਅਣਖੀ ਦੀਆਂ ਕਹਾਣੀਆਂ ਨੂੰ ਸੰਪਾਦਤ ਕਰਕੇ ਪੁਸਤਕ ਛਾਪਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦਾ ਆਪਣੀ ਮਾਂ ਬੋਲੀ ਤੇ ਜ਼ੁਬਾਨ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਇਹ ਸਾਰਥਿਕ ਯਤਨ ਹੈ। ਮੋਬਾਇਲ ਯੁੱਗ ਵਿੱਚ ਪੁਸਤਕ ਸੱਭਿਆਚਾਰ ਨੂੰ ਹੋਰ ਪ੍ਰਫ਼ੁੱਲਤ ਕਰਨ ਦੀ ਵਿਸੇਸ਼ ਲੋੜ ਹੈ।ਇਹ ਗੁਣ ਨੀਟਾ ਵਰਗੇ ਥੋੜੇ ਬੰਦਿਆਂ ਹਿੱਸੇ ਆਉਂਦਾ ਹੈ।
ਸਟੇਜ ਸੰਚਾਲਕ ਰਾਜਵਿੰਦਰ ਰੌਂਤਾ ਨੇ ਦੱਸਿਆ ਕਿ ਗੁਰਿੰਦਰਜੀਤ ਨੀਟਾ ਮਾਛੀਕੇ ਫ਼ਰਿਜ਼ਨੋ ਵਿੱਚ ਵੀ ਪੱਤਰਕਾਰਤਾ ਤੇ ਸਾਹਿਤ ਕਲਾ ਰਾਹੀਂ ਪੰਜਾਬੀ ਮਾਂ ਬੋਲੀ ਦਾ ਪਸਾਰ ਕਰ ਰਹੇ ਹਨ। ਆਪਣੇ ਵਤਨ ਆ ਕੇ ਵੀ ਪੰਜਾਬੀ ਦੇ ਪ੍ਰਚਾਰ ਪਸਾਰ ਵਿੱਚ ਯੋਗਦਾਨ ਪਾਉਂਦੇ ਰਹਿੰਦੇ ਹਨ।
ਪ੍ਰਿੰਸੀਪਲ ਅਮਨਦੀਪ ਵਾਤਿਸ਼ ਨੇ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਸਾਹਿਤਕ ਸਮਾਗਮ ਨਾਲ ਵਿਦਿਆਰਥੀਆਂ ਵਿੱਚ ਪੁਸਤਕਾਂ ਪੜ੍ਹਨ ਦੀ ਲਗਨ ਹੋਰ ਵਧੇਗੀ ਵਿਦਵਾਨਾਂ ਦੇ ਵਿਚਾਰ ਮੋਮ ਵਰਗੇ ਮਨਾਂ ਤੇ ਕੁੱਝ ਹੋਰ ਲਿਖਣ ਪੜ੍ਹਨ ਲਈ ਬੋਲ ਦਸਤਕ ਦੇਣਗੇ। ਇਸ ਦੌਰਾਨ ਸਾਹਿਬਦੀਪ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਤ ਅਤੇ ਗੁਰਿੰਦਰਜੀਤ ਨੀਟਾ ਮਾਛੀਕੇ ਵੱਲੋਂ ਸੰਪਾਦਤ ਪੁਸਤਕ ,’ਮਨੁੱਖ ਦੀ ਮੌਤ’ ਪ੍ਰਧਾਨਗੀ ਮੰਡਲ ਵੱਲੋਂ ਜਾਰੀ ਕੀਤੀ ਗਈ। ਨੀਟਾ ਮਾਛੇਕੇ ਨੇ ਕਿਹਾ ਕਿ ਮੈਨੂੰ ਪੜ੍ਹਾਈ ਦੌਰਾਨ ਹੀ ਰਾਮ ਸਰੂਪ ਅਣਖੀ ਦੀਆਂ ਕਹਾਣੀਆਂ ਨੇ ਪ੍ਰਭਾਵਤ ਕੀਤਾ ਸੀ । ਅਣਖੀ ਦੀਆਂ ਕਹਾਣੀਆਂ ਲੋਕ ਮਨਾਂ ਤੇ ਪੇਂਡੂ ਪਿਛੋਕੜ ਨਾਲ ਜੁੜੀਆਂ ਹੋਈਆਂ ਹਨ ਮੈਂ ਤਾਂ ਮਾਂ ਬੋਲੀ ਪੰਜਾਬੀ ਪ੍ਰਤੀ ਆਪਣਾ ਫ਼ਰਜ਼ ਅਦਾ ਕੀਤਾ ਹੈ। ਮਾਂ ਦੇ ਦੁੱਧ ਦਾ ਕਰਜ਼ ਉਤਾਰਨ ਦਾ ਯਤਨ ਕਰ ਰਿਹਾ ਹਾਂ। ਮੁੱਖ ਮਹਿਮਾਨ ਰਾਮ ਸਿੰਘ ਐਸਡੀਐਮ ਨੇ ਨੀਟਾ ਮਾਛੀਕੇ ,ਸਕੂਲ ਪ੍ਰਬੰਧਕਾਂ ਤੇ ਪੰਜਾਬੀ ਲੇਖਕ ਸਭਾ ਨੂੰ ਮੁਬਾਰਕ ਬਾਦ ਕਹਿੰਦਿਆਂ ਕਿਹਾ ਕਿ ਸਾਹਿਤ ਰੂਹ ਦੀ ਖੁਰਾਕ ਹੁੰਦੀ ਹੈ ਤੇ ਜੋ ਜੀਵਨ ਵਿੱਚ ਚਾਨਣ ਵੰਡਦਾ ਹੈ। ਅਣਖੀ ਦੀਆਂ ਕਹਾਣੀਆਂ ਅੱਜ ਵੀ ਅਤਿ ਮਹੱਤਵਪੂਰਨ ਹਨ। ਉਹਨਾਂ ਬੱਚਿਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਲਿਆਕਤ ਦਾ ਪੜ੍ਹਾਈ ਦਾ ਮੁੱਲ ਪੈਂਦਾ ਹੈ । ਪੜ੍ਹ ਕੇ ਹੀ ਮੰਜ਼ਿਲ ਪਾਈ ਜਾਂਦੀ ਹੈ। ਹੌਂਸਲਾ ਨਹੀਂ ਹਾਰਨਾ ਚਾਹੀਦਾ।
ਗਾਇਕ ਜੀਤ ਜਗਜੀਤ ਨੇ ਮੈਂ ਤੇਰੇ ਕੁਰਬਾਨ ਕਾਫ਼ੀ ਪੇਸ਼ ਕੀਤੀ। ਇਸ ਸਮੇਂ ਡਾ ਸਿਮਰਜੀਤ ਧਾਲੀਵਾਲ, ਐਡਵੋਕੇਟ ਰਾਜੇਸ਼ ਸ਼ਰਮਾ,ਕਵੀ ਸੁਤੰਤਰ ਰਾਏ,ਡਾ ਗੁਰਮੇਲ ਮਾਛੀਕੇ,ਰਣਜੀਤ ਬਾਵਾ,ਮਿੰਟੂ ਖੁਰਮੀ,ਬਲਵਿੰਦਰ ਸਮਰਾ,ਕਰਨ ਭੀਖੀ,ਮਾ ਦਵਿੰਦਰ ਸਿੰਘ ਰੰਗਕਰਮੀ, ਮਾ ਖੋਸਾ,ਅੰਮ੍ਰਿਤਪਾਲ ਸੈਦੋ,ਤੇਜਵੰਤ ਬਿਲਾਸਪੁਰ ਕਨੇਡਾ,ਸਤਪਾਲ ਭਾਗੀਕੇ,ਜੁਗਿੰਦਰ ਸਿੰਘ,ਸਰਬਜੀਤ ਰੌਲੀ ਆਦਿ ਸਾਹਿਤ ਪ੍ਰੇਮੀ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.