May 24, 2024

ਅਮ੍ਰਿਤਸਰ 80 ਲੱਖ ਦੇ ਕਰੀਬ ਲੁਟੇਰਿਆਂ ਨੇ ਲੁੱਟਿਆ ਸੋਨਾ

1 min read

ਅੰਮ੍ਰਿਤਸਰ 14 ਨਵੰਬਰ (ਅਮ੍ਰਿਤਪਾਲ ਸਿੱਧੂ) ਅੰਮ੍ਰਿਤਸਰ ਲੁਟੇਰੇ  ਉਸ ਵੇੇਲੇ ਵੱਡੀ  ਵਾਰਦਾਤ ਨੂੰ ਅੰੰਜਾਮ  ਦੇ ਗਏ ਜਦੋੋਂ ਅੰਮ੍ਰਿਤਸਰ     ਰੇਲਵੇ ਸਟੇਸ਼ਨ ਨਜ਼ਦੀਕ ਅੱਜ ਸਵੇਰੇ ਲੁੱਟ ਦੀ ਵਾਰਦਾਤ ਹੋਈ ਹੈ ਜਿਸ ‘ਚ ਅਣਪਛਾਤੇ ਲੁਟੇਰਿਆਂ ਨੇ ਸੋਨੇ ਦੇ ਵਪਾਰੀ ਨੂੰ ਜ਼ਖ਼ਮੀ ਕਰਕੇ ਉਸ ਕੋਲੋਂ ਕਰੀਬ 80 ਲੱਖ ਰੁਪਏ ਦਾ ਸੋਨਾ ਲੁੱਟ ਲਿਆ। ਵਪਾਰੀ ਦੀ ਪਛਾਣ ਅੰਮ੍ਰਿਤਸਰ ਵਾਸੀ ਸੁਰਿੰਦਰ ਕੁਮਾਰ ਵਜੋਂ ਹੋਈ ਹੈ ਜੋ ਪਹਿਲਾਂ ਵੀ ਸੋਨਾ ਲੈ ਕੇ ਦਿੱਲੀ ਤੋਂ ਅੰਮ੍ਰਿਤਸਰ ਆਉਂਦਾ ਸੀ।
ਇਸ ਵਾਰ ਵੀ ਸੁਰਿੰਦਰ ਸਵੇਰੇ ਵੋਲਵੋ ਬੱਸ ਰਾਹੀਂ ਦਿੱਲੀ ਤੋਂ ਅੰਮ੍ਰਿਤਸਰ ਸੋਨਾ ਲੈ ਕੇ ਪੁੱਜਿਆ ਤੇ ਰੇਲਵੇ ਸਟੇਸ਼ਨ ‘ਤੇ ਖੜ੍ਹੀ ਆਪਣੀ ਸਕੂਟਰੀ ਲੈ ਕੇ ਘਰ ਪਰਤਣ ਲੱਗਿਆ। ਇਸ ਦੌਰਾਨ ਤਿੰਨ ਅਣਪਛਾਤੇ ਲੁਟੇਰਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਦੇ ਨਾਲ ਹੀ ਉਸ ਕੋਲੋਂ ਸੋਨੇ ਦਾ ਭਰਿਆ ਬੈਗ ਲੈ ਕੇ ਫਰਾਰ ਹੋ ਗਏ। ਸੁਰਿੰਦਰ ਕੁਮਾਰ ਇਸ ਵੇਲੇ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ‘ਚ ਜ਼ੇਰੇ ਇਲਾਜ ਹੈ।
ਦੂਜੇ ਪਾਸੇ ਅੰਮ੍ਰਿਤਸਰ ਪੁਲਿਸ ਇਸ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ। ਅੰਮ੍ਰਿਤਸਰ ਦੇ ਏ ਡੀ ਸੀ ਪੀ ਜੁਗਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੁੱਲ ਸੋਨਾ ਕਿੰਨਾ ਹੋਵੇਗਾ, ਇਸ ਬਾਰੇ ਤਫਤੀਸ਼ ਤੋਂ ਬਾਅਦ ਹੀ ਜਾਣਕਾਰੀ ਮਿਲੇਗੀ। ਫਿਲਹਾਲ ਪੁਲਿਸ ਨੇ ਸੀ ਸੀ ਟੀਵੀ ਕੈਮਰੇ ਖੰਗਾਲ ਕੇ ਸੁਰਾਗ ਲੱਭਣੇ ਸ਼ੁਰੂ ਕਰ ਦਿੱਤੇ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.