May 22, 2024

ਮੋਗਾ ਵਿੱਚ ਇੱਕ ਹੋਰ ਕਿਸਾਨ ਚੜਿਆ ਕਰਜੇ ਦੀ ਭੇਟ ਖੇਤ ਵਿੱਚ ਲੱਗੇ ਦਰੱਖਤ ਨਾਲ ਲਿਆ ਫਾਹਾ 

1 min read
ਮੋਗਾ 14 ਅਕਤੂਬਰ (ਮੇਹਰ ਸਦਰਕੋਟ/ਗੁਰਪ੍ਰੀਤ  ਗਹਿਲੀ) ਮੋਗੇ ਜ਼ਿਲੇ ਦੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਬੁਰਜ ਹਮੀਰਾ ਦੇ ਇੱਕ 50 ਸਾਲਾ ਬਜ਼ੁਰਗ ਗੁਰਨਾਮ ਸਿੰਘ ਪੁੱਤਰ ਅਮਰ ਸਿੰਘ ਵੱਲੋਂ ਖੇਤ ਵਿੱਚ ਫਾਹਾ ਲੈ ਕੇ ਕੀਤੀ ਆਤਮ ਹੱਤਿਆ ।ਕਰਨ ਦੀ ਘਟਨਾ ਦਾ ਪਤਾ ਲੱਗਾ ਹੈ ਪਿੰਡ ਵਾਸੀਆਂ  ਤੇ ਪਰਿਵਾਰਕ ਮੈਬਰਾ ਤੋ ਪਤਾ ਲੱਗਿਆ ਕਿ ਗੁਰਨਾਮ ਸਿੰਘ ਦੇ ਸਿਰ ਸਹਿਕਾਰੀ ਬੈਕ ਦੀ ਲਿਮਿਟ ਤੇ ਹੋਰ ਵਿਆਜ ਤੇ 10 ਲੱਖ ਦਾ ਕਰਜਾ ਸੀ ਮ੍ਰਿਤਕ ਦੀ ਪਤਨੀ ਕਾਫੀ ਤੋ ਬਿਮਾਰ ਰਹਿੰਦੀ ਜਿਸ ਕਾਰਨ ਗੁਰਨਾਮ ਸਿੰਘ ਹਮੇਸਾ ਪਰੇਸਾਨ ਰਹਿੰਦਾ ਸੀ ਬੀਤੀ ਰਾਤ ਤੋ ਘਰ ਨਾ ਆਉਣ  ਕਾਰਨ ਪਰਿਵਾਰ ਨੇ ਗੁਰਦੁਆਰਾ ਸਾਹਿਬ  ਵਿੱਚ ਸੂਚਨਾ ਵੀ ਦਿਵਾਈ  ਪਰ ਪਤਾ ਨਹੀ ਚਲਿਆ  ਅੱਜ ਸਵੇਰੇ ਜਦੋ ਪਰਿਵਾਰਕ ਮੈਬਰ ਖੇਤ ਗਏ ਤਾ ਦੇਖਿਆ ਗੁਰਨਾਮ ਸਿੰਘ  ਦਰਖੱਤ ਨਾਲ ਲਮਕ ਰਿਹਾ ਸੀ । ਇਸ ਮੋਕੇ ਜਸਵੰਤ ਸਿੰਘ ਏ ਐਸ ਆਈ  ਨੇ ਕਿਹਾ ਕਿ ਗੁਰਨਾਮ ਸਿੰਘ ਦੇ ਸਿਰ ਲੱਖਾ ਰੂਪੈ ਦਾ ਕਰਜਾ ਸੀ ਜਿਸ ਕਾਰਨ ਗੁਰਨਾਮ ਸਿੰਘ ਪਰੇਸਾਨ ਰਹਿੰਦਾ ਸੀ ।ਅਤੇ ਬੀਤੀ ਰਾਤ ਇਸ ਨੇ ਫਾਹਾ ਲੈ ਕੇ ਆਪਣੀ  ਜੀਵਨ ਲੀਲਾ ਸਮਾਪਿਤ ਕਰ ਲਈ   ਜਦੋ ਅਸੀ ਮਿ੍ਰਤਕ ਦੇ ਖੇਤ ਪਹੁੰਚੇ ਤਾ ਦੇਖਿਆ  ਗੁਰਨਾਮ ਸਿੰਘ ਆਪਣੇ ਖੇਤ ਦਰੱਖਤ ਨਾਲ ਲਮਕ ਰਿਹਾ ਸੀ । ਥਾਣਾ ਮੁੱਖੀ ਜਸਵੰਤ ਸਿੰਘ ਨੇ ਦੱਸਿਆਂ  ਕਿ ਲਾਸ ਦਾ ਪੋਸਟਮਾਟਮ ਕਰਵਾਉਣ ਉਪਰੰਤ ਲਾਸ ਵਾਰਸਾ ਨੂੰ ਸੋਪ ਦਿੱਤੀ ਜਾਵੇਗੀ ।

Leave a Reply

Your email address will not be published. Required fields are marked *

Copyright © All rights reserved. | Newsphere by AF themes.