May 22, 2024

ਵਿਧਾਇਕ ਲੋਹਗੜ ਦੇ ਯਤਨਾਂ ਸਦਕਾ ਵਿਧਵਾ ਨੂੰ ਮਿਲੀ ਪੱਕੀ ਨੌਕਰੀ

1 min read

ਮ੍ਰਿਤਕ ਕਰਮਚਾਰੀ ਦੀ ਵਿਧਵਾ ਨੂੰ ਪੱਕੀ ਨੌਕਰੀ ਦਾ ਨਿਯੁਕਤੀ ਪੱਤਰ ਭੇਟ ਕਰਦੇ ਹੋਏ ਵਿਧਾਇਕ ਸੁਖਜੀਤ ਸਿੰਘ ਲੋਹਗੜ 

 ਧਰਮਕੋਟ 14 ਅਗਸਤ

(ਜਗਰਾਜ ਸਿੰਘ ਗਿੱਲ ਰਿੱਕੀ ਕੈਲਵੀ)

 

ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਦੇ ਯਤਨਾਂ ਸਦਕਾ ਅਜੀਤ ਕੌਰ ਪਤਨੀ ਸਵ:ਪਰਮਜੀਤ ਸਿੰਘ ਵਾਸੀ ਪਿੰਡ ਕੋਟ ਮੁਹੰਮਦ ਖਾਂ ਨੁੰ ਬੀਡੀਓ ਦਫਤਰ ਬਲਾਕ ਕੋਟ ਈਸੇ ਖਾਂ ਵਿੱਚ ਸੇਵਾਦਾਰ ਦੀ ਪੱਕੀ ਨੌਕਰੀ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ, ਜਿਸ ਦਾ ਨਿਯੁਕਤੀ ਪੱਤਰ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਵੱਲੋਂ ਅਜੀਤ ਕੋਰ ਨੂੰ ਭੇਂਟ ਕੀਤਾ ਗਿਆ, ਜ਼ਿਕਰਯੋਗ ਹੈ ਕਿ ਸਵਰਗਵਾਸੀ ਪਰਮਜੀਤ ਸਿੰਘ ਪਿੰਡ ਕੋਟ ਮੁਹੰਮਦ ਖਾਂ ਬੀਡੀਓ ਬਲਾਕ ਵਿਚ ਕੱਚੇ ਸੇਵਾਦਾਰ ਦਾ ਕੰਮ ਕਰਦਾ ਸੀ ਪਰ ਕੁਝ ਸਮਾਂ ਪਹਿਲਾਂ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਤੋਂ ਬਾਅਦ ਪੰਜਾਬ ਸਰਕਾਰ ਨਾਲ ਰਾਬਤਾ ਬਣਾ ਕੇ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਨੇ ਤਰਸ ਦੇ ਆਧਾਰ ਬਲਾਕ ਕੋਟ ਈਸੇ ਖਾਂ ਵਿਖੇ ਪੱਕੀ ਸੇਵਾਦਾਰ ਦੀ ਨੌਕਰੀ ਦਾ ਨਿਯੁਕਤੀ ਪੱਤਰ ਦਵਾ ਦਿੱਤਾ, ਜਿਸ ਨਾਲ ਪਰਿਵਾਰ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਮਿਲੇਗੀ, ਨਿਯੁਕਤੀ ਪੱਤਰ ਦੇਣ ਉਪਰੰਤ ਪਿੰਡ ਦੇ ਸਰਪੰਚ ਅਮਰਿੰਦਰ ਸਿੰਘ ਬਾਠ ਅਤੇ ਦਿਦਾਰ ਸਿੰਘ ਬਲਾਕ ਸੰਮਤੀ ਮੈਂਬਰ ਵੱਲੋਂ ਵਿਧਾਇਕ ਸੁਖਜੀਤ ਸਿੰਘ ਲੋਹਗੜ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ, ਇਸ ਮੌਕੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਚੇਅਰਮੈਨ ਪਿ੍ਤ੍ਰਪਾਲ ਸਿੰਘ ਚੀਮਾ, ਬੀਡੀਓ ਮਨਜੋਤ ਸਿੰਘ ਸੋਢੀ, ਸਰਪੰਚ ਅਮਰਿੰਦਰ ਸਿੰਘ ਕੋਟ ਮੁਹੰਮਦ ਖਾਂ, ਦੀਦਾਰ ਸਿੰਘ ਬਲਾਕ ਸੰਮਤੀ ਮੈਂਬਰ, ਨੰਬਰਦਾਰ ਕੋਟ ਮੁਹੰਮਦ ਖਾਂ ਤੋਂ ਇਲਾਵਾ ਸਵ. ਪਰਮਜੀਤ ਸਿੰਘ ਦੇ ਪਿਤਾ ਵੀ ਹਾਜ਼ਰ ਸਨ

 

Leave a Reply

Your email address will not be published. Required fields are marked *

Copyright © All rights reserved. | Newsphere by AF themes.